ਜਲੰਧਰ – ਮੌਜੂਦਾ ਦੌਰ ’ਚ ਪੰਜਾਬ ਦੀ ਸਿਆਸਤ ’ਚ ਲੋਕਾਂ ਨੂੰ ਸਭ ਤੋਂ ਵੱਧ ਬਿਜਲੀ ਦੇ ਝਟਕੇ ਲੱਗ ਰਹੇ ਹਨ। ਜਿਥੇ ਇਕ ਪਾਸੇ ਪੰਜਾਬ ਦੇ ਲੋਕ ਬਿਜਲੀ ਦੇ ਲੱਗ ਰਹੇ ਕੱਟਾਂ ਤੋਂ ਪਰੇਸ਼ਾਨ ਹਨ, ਉਥੇ ਹੀ ਪੰਜਾਬ ਦੀ ਸਿਆਸਤ ’ਚ ਵੀ ਬਿਜਲੀ ਦਾ ਮੁੱਦਾ ਇਸ ਸਮੇਂ ਸਭ ਤੋਂ ਅਹਿਮ ਮੁੱਦਾ ਬਣਿਆ ਹੋਇਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਇਸ ਗੱਲ ਦਾ ਦਾਅਵਾ ਕਰ ਰਹੇ ਹਨ ਕਿ ਜਦੋਂ ਉਨ੍ਹਾਂ ਦੀ ਸਰਕਾਰ ਪਹਿਲੀ ਵਾਰ ਬਣੀ, ਉਸ ਸਮੇਂ ਪੰਜਾਬ ’ਚ ਬਿਜਲੀ ਦੇ ਕੱਟ ਬਹੁਤ ਲੱਗਦੇ ਸਨ। ਉਨ੍ਹਾਂ ਨੇ ਬਿਜਲੀ ਪ੍ਰਾਈਵੇਟ ਪਲਾਂਟ ਲਗਾਏ ਗਏ, ਬਿਜਲੀ ਦੇ ਸਮਝੋਤੇ ਕੀਤੇ, ਐੱਮ.ਓ.ਯੂ ਸਾਈਨ ਕੀਤੀ, ਜਿਸ ਨਾਲ ਉਨ੍ਹਾਂ ਨੇ ਬਿਜਲੀ ਸਰਪਲਸ ਕਰਦੇ ਹੋਏ ਲੋਕਾਂ ਨੂੰ ਰਾਹਤ ਦਿੱਤੀ। ਦੂਜੇ ਪਾਸੇ ਕਾਂਗਰਸ ਸਰਕਾਰ ਅਕਾਲੀਆਂ ਦੇ ਇਸ ਸਿਸਟਮ ਨੂੰ ਭ੍ਰਿਸ਼ਟ ਸਿਸਟਮ ਦੱਸ ਰਹੀ ਹੈ। ਉਨ੍ਹਾਂ ਕਿਹਾ ਕਿ ਅਕਾਲੀਆਂ ਨੇ ਸਮਝੋਤੇ ਮੁਨਾਫ਼ੇ ਦੇ ਕਾਰਨ ਕੀਤੇ ਹਨ। ਇਸ ਦਾ ਅਸਲ ਸੱਚ ਕੀ ਹੈ, ਦੇ ਬਾਰੇ ਜਾਨਣ ਲਈ ਅੱਜ ਜਗਬਾਣੀ ਦੇ ਸੀਨੀਅਰ ਪੱਤਰਕਾਰ ਰਮਨਦੀਪ ਸਿੰਘ ਸੋਢੀ ਵਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨਾਲ ਮੁਲਾਕਾਤ ਕੀਤੀ ਗਈ।
ਪੰਜਾਬ ’ਚ ਜਦੋਂ ਆਪਣੇ ਕੋਲ ਬਿਜਲੀ ਦੇ ਪਲਾਂਟ ਸੀ ਤਾਂ ਪ੍ਰਾਈਵੇਟ ਪਲਾਂਟ ਲਿਆਉਣ ਦੀ ਲੋੜ ਕਿਉਂ ਪਈ? ਦਾ ਜਵਾਬ ਦਿੰਦੇ ਹੋਏ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਹਰ ਵਾਰ 500 ਮੈਗਾ ਵਾਰਟ ਬਿਜਲੀ ਦੀ ਮੰਗ ਵੱਧਦੀ ਹੈ। 2002 ’ਚ ਜਦੋਂ ਕੈਪਟਨ ਦੀ ਸਰਕਾਰ ਸੀ, ਉਸ ਸਮੇਂ 8 ਘੰਟੇ ਦੇ ਬਿਜਲੀ ਘੱਟ ਲੱਗਦੇ ਸਨ ਅਤੇ ਬਿਜਲੀ ਦਾ ਰੇਟ 12 ਰੁਪਏ ਸੀ। ਵਿਦੇਸ਼ਾਂ ’ਚ ਰਹਿਣ ਵਾਲੇ ਲੋਕ ਪੰਜਾਬ ਇਸ ਕਰਕੇ ਨਹੀਂ ਸੀ ਆਉਂਦੇ ਕਿ ਇਥੇ ਬਿਜਲੀ ਨਹੀਂ ਆਉਂਦੀ। ਸਰਕਾਰ ਦਾ ਕੰਮ ਬਿਜਲੀ ਦੀ ਸਹੂਲਤ ਦੇਣਾ, ਸੜਕਾਂ ਦਾ ਨਿਰਮਾਣ ਕਰਵਾਉਣਾ, ਸਿਵਰੇਜ਼ ਪਵਾਉਣਾ ਆਦਿ। ਲੋਕ ਸਸਤੀ ਅਤੇ 24 ਘੰਟੇ ਬਿਜਲੀ ਚਾਹੁੰਦੇ ਹਨ, ਜਿਸ ਵੱਲ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਹੈ। 2002-2007 ਤੱਕ ਕੈਪਟਨ ਨੇ ਇਕ ਵੀ ਬਿਜਲੀ ਘਰ ਨਹੀਂ ਬਣਾਇਆ, ਇਕ ਵੀ ਟਰਾਂਸਮਿਸ਼ਨ ਲਾਇਨ ਨਹੀਂ ਲਗਾਈ। ਅਸੀਂ ਆਪਣੀ ਸਰਕਾਰ ਦੇ ਸਮੇਂ ਉਸ ਸਮੇਂ ਦੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨਾਲ ਕਾਫ਼ੀ ਸੋਚ ਵਿਚਾਰ ਕਰਨ ਤੋਂ ਬਾਅਦ ਕੋਲੇ ਦਾ ਥਰਮਲ ਪਲਾਂਟ ਲਗਾ ਕੇ ਉਸ ਤੋਂ ਬਿਜਲੀ ਪੈਦਾ ਕਰਨ ਦੀ ਯੋਜਨਾ ਬਣਾਈ।
ਸੁਖਬੀਰ ਨੇ ਕਿਹਾ ਕਿ ਇਸ ਸਬੰਧ ’ਚ ਮਨਮੋਹਣ ਸਿੰਘ ਨੇ ਜੋ ਦਸਤਾਵੇਜ਼ ਬਣਾਏ ਹਨ, ਉਹ ਸਾਰੇ ਸੂਬਿਆਂ ਦੇ ਇਕੋ ਜਿਹੇ ਹਨ। ਮੈਂ ਹੀ ਨਹੀਂ ਸਗੋਂ ਬਾਕੀਆਂ ਵਲੋਂ ਵੀ ਅੱਜ ਤੱਕ ਜਿਨ੍ਹੇ ਵੀ ਥਰਮਲ ਪਲਾਂਟ ਲਗਾਏ ਗਏ ਹਨ, ਉਹ 100 ਫੀਸਦੀ ਜ਼ਿੰਮੇਵਾਰੀ ਨਾਲ ਲੱਗਦੇ ਹਨ। ਇਸ ਦਾ ਕਾਰਨ ਇਹ ਹੈ ਕਿ ਅਸੀਂ ਕਿਸੇ ਵੀ ਥਰਮਲ ਪਲਾਂਟ ਦੀ ਇਕ ਯੂਨੀਟ ਬਿਜਲੀ ਵੀ ਬਾਹਰਲੇ ਸੂਬੇ ਨੂੰ ਨਹੀਂ ਦੇ ਸਕਦੇ। ਸਾਰੀ ਪੈਦਾ ਹੋਈ ਬਿਜਲੀ ਸਾਨੂੰ ਹੀ ਦਿੱਤੀ ਜਾਵੇਗੀ। ਸੁਖਬੀਰ ਨੇ ਕਿਹਾ ਕਿ ਇਕ 2 ਹਜ਼ਾਰ ਮੈਗਾ ਵਾਰਡ ਦਾ ਥਰਮਲ ਪਲਾਂਟ 10 ਹਜ਼ਾਰ ਕਰੋੜ ਰੁਪਏ ਦਾ ਹੁੰਦਾ ਹੈ। ਜਿਸ ਨੇ ਇਹ ਪੈਸੇ ਖ਼ਰਚ ਕਰਨੇ ਹੁੰਦੇ ਹਨ, ਉਸ ਨੇ ਸਾਰੀ ਦਸਤਾਵੇਜ਼ ਵੇਖਣੇ ਹੁੰਦੇ ਹਨ।
ਸਿੱਧੂ ਦੇ ਬਿਜਲੀ ਨੂੰ ਲੈ ਕੇ ਕੀਤੇ ਜਾ ਰਹੇ ਟਵੀਟਾਂ ’ਤੇ ਸੁਖਬੀਰ ਬਾਦਲ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਨੂੰ ਇਸ ਸਬੰਧ ’ਚ ਬਾਰੀਕੀ ਜਾਣਕਾਰੀ ਨਹੀਂ ਹੈ। ਗੱਲ ਕਰਨੀ ਅਤੇ ਕਿਸੇ ਗੱਲ ’ਤੇ ਭਾਸ਼ਣ ਦੇਣਾ ਬਹੁਤ ਸੋਖਾ ਹੁੰਦਾ ਹੈ। ਗਰਮੀਆਂ ਦੇ 4 ਮਹੀਨਿਆਂ ’ਚ ਸਭ ਨੂੰ ਬਿਜਲੀ ਚਾਹੀਦੀ ਹੈ ਚਾਹੇ ਉਹ ਲੋਕ ਹੋਣ ਜਾਂ ਕਿਸਾਨ। ਕਿਸਾਨਾਂ ਨੂੰ 5 ਮਹੀਨੇ ਝੋਨੇ ਦੀ ਫ਼ਸਲ ਲਈ 8 ਘੰਟੇ ਬਿਜਲੀ ਚਾਹੀਦੀ ਹੈ। ਸੁਖਬੀਰ ਨੇ ਕਿਹਾ ਕਿ ਜੇਕਰ ਕੈਪਟਨ ਨੂੰ ਬਿਜਲੀ ਮਿਲਦੀ ਹੈ ਤਾਂ ਉਹ ਖਰੀਦ ਲਵੇ।














