ਕਾਂਗਰਸ ਦਾ ਵਜੂਦ ਹੋਇਆ ਖਤਮ, ‘ਆਪ’ ਹੀ ਦਵਾਵੇਗੀ ਬਾਦਲਾਂ ਦੇ ਮਾਫੀਆ ਰਾਜ ਤੋਂ ਮੁਕਤੀ: ਸੰਜੇ ਸਿੰਘ

1ਚੰਡੀਗੜ : ਆਮ ਆਦਮੀ ਪਾਰਟੀ (ਆਪ) ਨੇ ਕਿਹਾ ਕਿ ਕਾਂਗਰਸ ਦਾ ਦੇਸ਼ ਭਰ ਵਿਚ ਸਫਾਇਆ ਹੋ ਗਿਆ ਹੈ। ਉਤਰ ਤੋਂ ਲੈ ਕੇ ਦੱਖਣ ਤੱਕ ਅਤੇ ਪੁਰਬ ਤੋਂ ਲੈ ਕੇ ਪੱਛਮ ਤੱਕ ਲੋਕਾਂ ਦਾ ਵਿਸ਼ਾਵਸ ਖੋ ਚੁੱਕੀ ਕਾਂਗਰਸ ਦਾ ਪੰਜਾਬ ਵਿਚ ਇਸ ਤੋਂ ਵੀ ਬੁਰਾ ਹਸ਼ਰ ਹੋਵੇਗਾ। 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਅਕਾਲੀ-ਭਾਜਪਾ ਦੇ ‘ਮਾਫੀਆ ਰਾਜ’  ਤੋਂ ਸਿਰਫ ਆਮ ਆਦਮੀ ਪਾਰਟੀ ਹੀ ਛੁਟਕਾਰਾ ਦਵਾਵੇਗੀ ਅਤੇ ਦਿੱਲੀ ਦੀ ਤਰ•ਾਂ ਕਾਂਗਰਸ ਪੰਜਾਬ ਵਿਚ ਖਾਤਾ ਤੱਕ ਨਹੀਂ ਖੋਲ ਸਕੇਗੀ। ਵੀਰਵਾਰ ਨੂੰ ਕੇਰਲ, ਤਾਮਿਲਨਾਡੂ, ਪੱਛਮੀ ਬੰਗਾਲ ਅਤੇ ਅਸਮ ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ‘ਤੇ ਤਿੱਖੀ ਪ੍ਰਕਿਰਿਆ ਦਿੰਦੇ ਹੋਏ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਬੁਲਾਰੇ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ  ਸੰਜੇ ਸਿੰਘ, ਪੰਜਾਬ ਪ੍ਰਧਾਨ  ਸੁੱਚਾ ਸਿੰਘ ਛੋਟੇਪੁਰ, ਰਾਸ਼ਟਰੀ ਸੰਗਠਨਾਤਮਕ ਸਕੱਤਰ ਦੁਰਗੇਸ਼ ਪਾਠਕ ਅਤੇ ਚੋਣ ਪ੍ਰਚਾਰ ਕਮੇਟੀ ਚੇਅਰਮੈਨ ਅਤੇ ਲੋਕ ਸਭਾ ਮੈਂਬਰ ਭਗਵੰਤ ਮਾਨ ਨੇ ਇਹ ਦਾਅਵਾ ਕੀਤਾ।
ਆਪ ਵਲੋਂ ਜਾਰੀ ਬਿਆਨ ਵਿਚ ਸੰਜੇ ਸਿੰਘ ਨੇ ਕਿਹਾ ਕਿ ਦਸ਼ਕਾਂ ਤੋਂ ਲੋਕਾਂ ਨੂੰ ਲੁੱਟਦੀ ਆ ਰਹੀ ਕਾਂਗਰਸ ਦੇਸ਼ ਵਿਚ 100 ਫੀਸਦ ਖਤਮ ਹੋਣ ਜਾ ਰਹੀ ਹੈ ਅਤੇ 2017 ਵਿਚ ਕਾਂਗਰਸ ਪਾਰਟੀ ਦੇ ਤਬੂਤ ਵਿਚ ਆਖਰੀ ਕਿੱਲ ਪੰਜਾਬ ਦੀ ਜਨਤਾ ਠੋਕ ਦੇਵੇਗੀ। ਸੰਜੇ ਸਿੰਘ ਨੇ ਕਿਹਾ ਕਿ ਭ੍ਰਿਸ਼ਟਾਚਾਰ ਅਤੇ ਪਰਿਵਾਰਵਾਦ  ਕਰਕੇ ਕਾਂਗਰਸ ਦੇ ਲੰਬੇ ਕੁਸ਼ਾਸਨ ਨੇ ਦੇਸ਼ ਦੇ ਹਰ ਵਰਗ ਅਤੇ ਹਿੱਸੇ ਨੂੰ ਨਿਰਾਸ਼ ਅਤੇ ਬੇ-ਉਮੀਦ ਕੀਤਾ ਹੈ, ਅੱਜ ਦਾ ਫੈਸਲਾ ਉਸੇ ਦਾ ਨਤੀਜਾ ਹੈ।
ਸੰਜੇ ਸਿੰਘ ਅਤੇ ਛੋਟੇਪੁਰ ਨੇ ਕਿਹਾ ਕਿ ਪੰਜਾਬ ਵਿਚ ਕਾਂਗਰਸ ਵੈਂਟੀਲੇਟਰ ‘ਤੇ ਚੱਲੀ ਗਈ ਹੈ ਅਤੇ 2017 ਵਿਚ ਕਾਂਗਰਸ ਦਾ ਵਜੂਦ ਹੀ ਖਤਮ ਹੋ ਜਾਵੇਗਾ। ਪੰਜਾਬ ਦੇ ਲੋਕਾਂ ਨੂੰ ਹੁਣ ਸਮਝ ਆ ਗਈ ਹੈ ਕਿ ਬਾਦਲਾਂ ਦੇ ਮਾਫੀਆ ਰਾਜ ਤੋਂ ਹੁਣ ਸਿਰਫ ਆਮ ਆਦਮੀ ਪਾਰਟੀ ਹੀ ਮੁਕਤੀ ਦਵਾ ਸਕਦੀ ਹੈ।
ਭਗਵੰਤ ਮਾਨ ਨੇ ਕਿਹਾ ਕਿ ਦਿੱਲੀ ਦੀਆਂ ਚੋਣਾਂ ਤੋਂ ਬਾਅਦ ਲੋਕ ਸਭਾ ਵਿਚ ਕਿਹਾ ਸੀ ਕਿ ਜਲਦੀ ਹੀ ਦੇਸ਼ ਵਿਚ ਮਾਵਾਂ ਆਪਣੇ ਬੱਚਿਆਂ ਨੂੰ ਦੁਨੀਆ ਦੀ ਸਭ ਤੋਂ ਛੋਟੀ ਕਹਾਣੀ ‘ਇੱਕ ਸੀ ਕਾਂਗਰਸ’ ਸੁਣਾਇਆ ਕਰਨਗੀਆਂ ਅਤੇ ਅੱਜ ਦੇ ਫੈਸਲੇ ਨੇ ਭਵਿੱਖ ਬਾਣੀ ਸਹੀ ਸਾਬਤ ਕਰ ਦਿੱਤਾ ਹੈ। ਉਨ ਕਿਹਾ ਕਿ ਪਹਿਲਾਂ ਕਾਂਗਰਸ ਫਿਰ ਅਕਾਲੀ-ਭਾਜਪਾ ਦੀਆਂ ਲੋਕ ਵਿਰੋਧੀ ਨੀਤੀਆਂ ਦੇ ਚਲਦੇ  ਪੰਜਾਬ ਨੂੰ ਬਰਬਾਦ ਕਰ ਦਿੱਤਾ ਹੈ, ਪੰਜਾਬ ਨੂੰ ਫਿਰ ਤੋਂ ਖੁਸ਼ਹਾਲ ਬਣਾਉਣ ਦਾ ਇਕੋ ਇਕ ਰਾਸਤਾ ਆਮ ਆਦਮੀ ਪਾਰਟੀ ਬਚੀ ਅਤੇ ਪੰਜਾਬ ਦੇ ਲੋਕਾਂ ਨੇ ਇਸ ਵਾਰ ਆਪ ਦੀ ਸਰਕਾਰ ਲਿਆਉਣ ਦਾ ਪਹਿਲਾਂ ਤੋਂ ਹੀ ਮਨ ਬਣਾ ਲਿਆ ਹੈ।
ਦੁਰਗੇਸ਼ ਪਾਠਕ ਨੇ ਕਿਹਾ ਕਿ ਅੱਜ ਚੋਣ ਨਤੀਜੀਆਂ ਵਿਚ ਜਿੱਥੇ ਕਾਂਗਰਸ ਦਾ ਸਫਾਇਆ ਹੋਇਆ ਹੈ ਉਥੇ ਹੀ ਭਾਜਪਾ ਦੇ ਹੱਥ ਵੀ ਨਿਰਾਸ਼ਾ ਹੀ ਲੱਗੀ ਹੈ। ਪੱਛਮ ਬੰਗਾਲ ਅਤੇ ਦੱਖਣ ਵਿਚ ਭਾਜਪਾ ਵਲੋਂ ਇਸ ਵਾਰ ਫੇਰ ਪੂਰਾ ਜੋਰ ਲਗਾਇਆ ਗਿਆ ਪਰ ਲੋਕਾਂ ਨੇ ਭਾਜਪਾ ਦੇ ਭਗਵੇਂ ਏਜੰਡੇ ਨੂੰ ਰੱਦ ਕਰ ਦਿੱਤਾ। ਅਸਮ ਵਿਚ ਵੀ ਭਾਜਪਾ ਨੂੰ ਖੇਤਰੀ ਦਲਾਂ ਦੀ ਵੈਸਾਖਿਆਂ ਦਾ ਸਹਾਰਾ ਲੈਣਾ ਪਿਆ।