ਪੀਜ਼ਾ ਸੈਂਡਵਿੱਚ

ਸਮੱਗਰੀ – ਪੀਜ਼ਾ ਬੇਸ-1, ਹਰੇ ਕੱਟੇ ਪਿਆਜ਼-ਅੱਧਾ ਕੱਪ, ਸ਼ਿਮਲਾ ਮਿਰਚ-ਅੱਧਾ ਕੱਪ, ਟਮਾਟਰ-ਅੱਧਾ ਕੱਪ, ਟਮਾਟਰ ਦੀ ਚਟਨੀ-ਅੱਧਾ ਕੱਪ, ਗ੍ਰੀਨ ਚਿੱਲੀ ਸਾਸ-ਇਕ ਵੱਡਾ ਚੱਮਚ, ਨਮਕ ਸੁਆਦ ਅਨੁਸਾਰ, ਕਾਲੀ ਮਿਰਚ-ਸੁਆਦਅਨੁਸਾਰ, ਮੱਖਣ-ਇਕ ਵੱਡਾ ਚੱਮਚ।
ਬਣਾਉਣ ਦੀ ਵਿਧੀ – ਸੱਭ ਤੋਂ ਪਹਿਲਾਂ ਤਾਂ ਇੱਕ ਫ਼ਰਾਈ ਪੈਨ ‘ਚ ਮੱਖਣ ਗਰਮ ਕਰੋ। ਹੁਣ ਕੱਟੇ ਹੋਏ ਪਿਆਜ਼, ਸ਼ਿਮਲਾ ਮਿਰਚ, ਟਮਾਟਰ ਅਤੇ ਨਮਕ ਪਾ ਕੇ ਚੰਗੀ ਤਰ੍ਹਾਂ ਭੁੰਨੋ। ਜਦੋਂ ਇਹ ਸਾਰੀ ਸਮੱਗਰੀ ਚੰਗੀ ਤਰ੍ਹਾਂ ਨਾਲ ਭੁੱਜ ਜਾਵੇ ਤਾਂ ਅੱਗ ਤੋਂ ਉਤਾਰ ਲਓ। ਹੁਣ ਪੀਜ਼ਾ ਬੇਸ ਨੂੰ ਚਾਰ ਤਿਕੌਣੇ ਟੁੱਕੜਿਆਂ ‘ਚ ਕੱਟ ਕੇ ਟੋਸਟਰ ‘ਚ ਗ੍ਰਿਲ ਕਰੋ। ਸੈਂਡਵਿੱਚ ਤਿਆਰ ਕਰਨ ਲਈ ਗ੍ਰਿਲ ਪਿੱਜ਼ਾ ਟੋਸਟ ‘ਤੇ ਟਮਾਟਰ ਦੀ ਚਟਨੀ ਅਤੇ ਗ੍ਰੀਨ ਚਿੱਲੀ ਸੌਸ ਲਗਾ ਕੇ ਫ਼ਰਾਈ ਕੀਤੀਆਂ ਸਬਜ਼ੀਆਂ ਪਾਓ ਅਤੇ ਫ਼ਿਰ ਕਾਲੀ ਮਿਰਚ ਨਾਲ ਛਿੜਕ ਕੇ ਦੂਜਾ ਗ੍ਰਿਲਡ ਟੋਸਟ ਉਸ ਦੇ ਉੱਪਰ ਰੱਖੋ। ਲਓ ਤਿਆਰ ਹੋ ਗਿਆ ਹੈ ਤੁਹਾਡਾ ਪੀਜ਼ਾ ਸੈਂਡਵਿੱਚ।