ਨਵੀਂ ਦਿੱਲੀ : ਅੰਤਰਰਾਸ਼ਟਰੀ ਬਜ਼ਾਰ ਦੇ ਭਾਰਤੀ ਬਾਸਕੇਟ ਵਿਚ ਕੱਚੇ ਤੇਲ ਦੀਆਂ ਕੀਮਤਾਂ 45.17 ਅਮਰੀਕੀ ਡਾਲਰ ਪ੍ਰਤੀ ਬੈਰਲ ਹੋ ਗਈ ਹਨ। ਪੈਟੋਲੀਅਮ ਤੇ ਪ੍ਰਕਿਤਕ ਗੈਸ ਮੰਤਰਾਲੈ ਅਨੁਸਾਰ ਭਾਰਤੀ ਬਾਸਕੇਟ ਵਿਚ ਕੱਚੇ ਤੇਲ ਦੀ ਅੰਤਰਰਾਸ਼ਟਰੀ ਕੀਮਤ ਬੀਤੇ ਸ਼ੁਕਰਵਾਰ ਨੂੰ ਵੱਧ ਕੇ 45.17 ਅਮਰੀਕੀ ਡਾਲਰ ਪ੍ਰਤੀ ਬੈਰਲ ਰਹੀ ਜੋ ਬੀਤੇ ਵੀਰਵਾਰ ਨੂੰ 45.07 ਪ੍ਰਤੀ ਬੈਰਲ ਸਨ। ਭਾਰਤੀ ਬਾਸਕੇਟ ‘ਚ ਕੱਚੇ ਤੇਲ ਦੀਆਂ ਕੀਮਤਾਂ ਵੱਧ ਕੇ 3015.52 ਰੁਪਏ ਪ੍ਰਤੀ ਬੈਰਲ ਹੋ ਗਈ। ਜਦਕਿ ਬੀਤੇ ਵੀਰਵਾਰ ਨੂੰ ਇਹ ਕੀਮਤ 3001.46 ਪ੍ਰਤੀ ਬੈਰਲ ਸੀ।















