ਕੈਟ ਨੇ ਸੋਨੀਆ ਨੂੰ ਲਿਖਿਆ ਪੱਤਰ, ਜੀ. ਐਸ. ਟੀ. ਨੂੰ ਪਾਸ ਕਰਵਾਉਣ ਦੀ ਕੀਤੀ ਮੰਗ

1ਨਵੀਂ ਦਿੱਲੀ : ਵਪਾਰੀਆਂ ਦੇ ਪ੍ਰਮੁੱਖ ਸੰਗਠਨ ਕਨਫੈਡਰੇਸ਼ਨ ਆਫ ਆਲ ਇੰਡੀਆ ਟਰੇਡਰਜ਼ (ਕੈਟ) ਨੇ ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ ਨੂੰ ਵਸਤੂ ਅਤੇ ਸੇਵਾ ਟੈਕਸ  (ਜੀ. ਐਸ. ਟੀ.) ਬਿੱਲ ਦਾ ਸਮਰੱਥਨ ਕਰਨ ਦੀ ਅਪੀਲ ਕੀਤੀ ਹੈ। ਇਸ ਪੱਤਰ ‘ਚ ਕੈਟ ਨੇ ਲਿਖਿਆ ਕਿ ਜੀ. ਐਸ. ਟੀ. ਬਿੱਲ ਦੇਸ਼ ਲਈ ਇਕ ਮਹੱਤਵਪੂਰਨ ਟੈਕਸ ਸੁਧਾਰ ਹੈ। ਇਸ ਦੇ ਰਾਹ ‘ਚ ਆ ਰਹੀਆਂ ਮੁਸ਼ਕਿਲਾਂ ਭਾਰਤ ਨੂੰ ਵਿਕਾਸ ਦੇ ਰਾਹ ‘ਤੇ ਜਾਣ ਤੋਂ ਰੋਕ ਰਹੀਆਂ ਹਨ। ਟੈਕਸ ਸੁਧਾਰ ਦੀ ਥਾਂ ਹੁਣ ਇਹ ਇਕ ਰਾਜਨੀਤਕ ਲੜਾਈ ਬਣ ਚੁੱਕੀ ਹੈ। ਕੈਟ ਨੇ ਇਸ ਪੱਤਰ ‘ਚ ਸੋਨੀਆ ਨਾਲ ਮੁਲਾਕਾਤ ਦਾ ਵੀ ਪ੍ਰਸਤਾਵ ਰੱਖਿਆ ਹੈ। ਸੰਸਥਾ ਨੇ ਕਿਹਾ ਕਿ ਉਹ ਜੀ. ਐਸ. ਟੀ. ਦੇ ਪੱਖ ‘ਚ ਸਮਰੱਥਨ ਹਾਸਲ ਕਰਨ ਲਈ ਸਾਰੀਆਂ ਰਾਜਨੀਤਕ ਪਾਰਟੀਆਂ ਦੇ ਲੀਡਰਾਂ ਨਾਲ ਮੁਲਾਕਾਤ ਕਰਨਾ ਚਾਹੁੰਦੀ ਹੈ।
ਕੈਟ ਦੇ ਜਨਰਲ ਸਕੱਤਰ ਪ੍ਰਵੀਣ ਖੰਡੇਲਵਾਲ ਨੇ ਕਿਹਾ ਕਿ ਜੀ. ਐਸ. ਟੀ. ਦਾ ਵਿਰੋਧ ਕਰ ਰਹੀਆਂ ਪਾਰਟੀਆਂ ਦੇ ਖਿਲਾਫ ਕੌਮੀ ਪੱਧਰ ‘ਤੇ ਇਕ ਮੁਹਿੰਮ ਚਲਾਈ ਜਾਵੇਗੀ। ਉਨ੍ਹਾਂ ਕਿਹਾ,”ਅਸੀਂ ਜੀ. ਐਸ. ਟੀ. ਨੂੰ ਪਾਸ ਕਰਵਾਉਣ ਲਈ ਲੰਬੇ ਸਮੇਂ ਤੱਕ ਇੰਤਜ਼ਾਰ ਨਹੀਂ ਕਰ ਸਕਦੇ। ਅਸੀਂ ਚਾਹੁੰਦੇ ਹਾਂ ਕਿ ਜੀ. ਐਸ. ਟੀ. ਕਿਸੀ ਵੀ ਕੀਮਤ ‘ਤੇ ਸੰਸਦ ਦੇ ਅਗਲੇ ਇਜਲਾਸ ‘ਚ ਪਾਸ ਹੋ ਜਾਵੇ।”