ਚੰਡੀਗੜ : ਪੰਜਾਬ ਦੇ ਫੂਡ ਸਪਲਾਈ ਵਿਭਾਗ ਵਿਚ 1200 ਕਰੋੜ ਰੁਪਏ ਅਨਾਜ ਘੋਟਾਲੇ ਵਿਚ ਆਮ ਆਦਮੀ ਪਾਰਟੀ ਨੇ ਜਨਤਕ ਵੰਡ ਪ੍ਰਣਾਲੀ (ਪੀਡੀਐਸ) ਵਿਚ ਅਰਬਾਂ ਰੁਪਏ ਦੇ ਇਕ ਹੋਰ ਵੱਡੇ ਘੋਟਾਲੇ ਦਾ ਦਸਤਾਵੇਜ ਸੂਬਤਾਂ ਦੇ ਨਾਲ ਪਰਦਾਫਾਸ਼ ਕੀਤਾ।
ਸ਼ਨੀਵਾਰ ਨੂੰ ਚੰਡੀਗੜ ਦੇ ਪ੍ਰੈਸ ਕਲੱਬ ਵਿਚ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਆਮ ਆਦਮੀ ਪਾਰਟੀ ਦੇ ਆਗੂ ਅਮਨ ਅਰੋੜਾ ਨੇ ਦਾਅਵਾ ਕੀਤਾ ਕੀ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਜਵਾਈ ਆਦੇਸ਼ ਪ੍ਰਤਾਪ ਕੈਰੋਂ ਦੇ ਮੰਤਰਾਲੇ ਵਿਚ 4500 ਕਰੋੜ ਰੁਪਏ ਤੋਂ ਜਿਆਦਾ ਦਾ ਘੋਟਾਲਾ ਹੋਇਆ ਹੈ। ਜਿਸਦੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀ ਨਿਗਰਾਨੀ ਹੇਠ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ। ਪੀਡੀਐਸ ਪ੍ਰਣਾਲੀ ਦੀ ਰਾਜ ਅਤੇ ਰਾਸ਼ਟਰੀ ਪੱਧਰ ਦੀ ਯੋਜਨਾਵਾਂ ਅਤੇ ਰਾਸ਼ਨ ਡਿਪੂਆਂ ਦਾ ਰਿਕਾਰਡ ਮੀਡੀਆ ਵਿਚ ਪੇਸ਼ ਕਰਦੇ ਹੋਏ ਆਪ ਆਗੂ ਨੇ ਕਿਹਾ ਕਿ 4500 ਕਰੋੜ ਰੁਪਏ ਦਾ ਆਂਕੜਾ ਰਾਸ਼ਨ ਡਿਪੂਆਂ ਵਲੋਂ ਵੰਡ ਕੀਤੇ ਜਾਣ ਵਾਲੇ ਸਿਰਫ ਕਣਕ ਤੇ ਅਧਾਰਿਤ ਹੈ। ਜੇਕਰ ਇਸ ਪੀਡੀਐਸ ਪ੍ਰਣਾਲੀ ਦੇ ਤਹਿਤ ਵੰਡ ਦਿੱਤੀਆਂ ਜਾਣ ਵਾਲੀਆਂ ਦਾਲਾਂ, ਚੀਨੀ ਅਤੇ ਮਿੱਟੀ ਦੇ ਤੇਲ ਵਿਚ ਹੋਣ ਵਾਲੀ ਹੇਰਾ ਫੇਰੀ ਨੂੰ ਸ਼ਾਮਲ ਕੀਤਾ ਜਾਏ ਤਾਂ ਇਹ ਘੋਟਾਲਾ 8 ਹਜਾਰ ਕਰੋੜ ਰੁਪਏ ਦਾ ਆਂਕੜਾ ਪਾਰ ਕਰ ਸਕਦਾ ਹੈ, ਤਾਂ ਜੋ ਇਸ ਮਾਮਲੇ ਦੀ ਹਾਈ ਕੋਰਟ ਦੇ ਸੀਟਿੰਗ ਜਜ ਵਲੋਂ ਜਾਂਚ ਕੀਤੀ ਜਾਵੇ।
ਉਨ•ਾਂ ਨੇ ਕਿਹਾ ਕਿ ਹਾਈ ਕੋਰਟ ਤੋਂ ਇਲਾਵਾ ਉਨ•ਾਂ ਪੰਜਾਬ ਅਤੇ ਕੇਂਦਰ ਸਰਕਾਰ ਦੀ ਕਿਸੇ ਵੀ ਜਾਂਚ ਏਜੰਸੀ ਦੇ ਵਿਸ਼ਵਾਸ਼ ਨਹੀਂ ਹੈ। ਅਮਨ ਅਰੋੜਾ ਨੇ ਆਪਣੇ ਦਾਅਵੇ ਨੂੰ ਸਾਬਤ ਕਰਨ ਲਈ ਸੁਨਾਮ ਦੇ ਪਿੰਡ ਬੀਰ ਕਲਾਂ ਦੇ ਤਿੰਨ ਰਾਸ਼ਨ ਡਿਪੂਆਂ ਦੇ ਰਿਕਾਰਡ ਨੂੰ ਨਮੂਨੇ ਤੇ ਤੌਰ ਤੇ ਪੇਸ਼ ਕੀਤਾ ਅਤੇ ਕਿਹਾ ਕਿ ਜਿਹੜੇ ਪਰਿਵਾਰਾਂ ਜਾਂ ਇਸਦਾ ਲਾਭ ਲੈਣ ਵਾਲਿਆਂ ਦੇ ਨਾਮ ਤੇ ਅਰਬਾਂ ਰੁਪਏ ਦਾ ਘੋਟਾਲਾ ਕੀਤਾ ਜਾ ਰਿਹਾ ਹੈ। ਉਨ•ਾਂ ਨੂੰ ਇਸ ਬਾਰੇ ਕੋਈ ਵੀ ਭਣਕ ਨਹੀਂ। ਅਮਨ ਅਰੋੜਾ ਨੇ ਦੱਸਿਆ ਕਿ ਰਾਸ਼ਟਰੀ ਅਨਾਜ ਸੁਰੱਖਿਆ ਕਾਨੂੰਨ ਤੇ ਤਹਿਤ ਜੋ ਸ੍ਰੇਣੀਆਂ ਪਿਰੋਰਿਟੀ ਹੋਲਡਰ (ਪੀਐਚ) ਅਤੇ ਅੰਤੋਦਿਆ ਸਕੀਮ ਦੇ ਤਹਿਤ ਪੰਜਾਬ ਸਰਕਾਰ ਦੀ ਆਟਾ ਦਾਲ ਯੋਜਨਾ ਤੇ ਤਹਿਤ ਕਰੀਬ 29 ਲੱਖ ਕਾਰਡ ਧਾਰਕ ਇਸਦਾ ਫਾਇਦਾ ਲੈਣ ਵਾਲੇ ਪਰਿਵਾਰ ਹਨ। ਪੰਜਾਬ ਦੇ ਫੂਡ ਅਤੇ ਸਪਲਾਈ ਵਿਭਾਗ ਦੇ ਪੋਰਟਲ ਮੁਤਾਬਿਕ ਇਸ ਸਕੀਮ ਦਾ ਫਾਇਦਾ ਲੈਣ ਵਾਲੇ ਪਰਿਵਾਰਾਂ ਦੇ ਮੈਂਬਰਾਂ ਦੀ ਕੁਲ ਗਿਣਤੀ 1 ਕਰੋੜ 13 ਲੱਖ ਤੋਂ ਜਿਆਦਾ ਬਣਦੀ ਹੈ।
ਪੀਐਚ ਕਾਰਡ ਹੋਲਡਰ ਪਰਿਵਾਰਾਂ ਦੇ ਪ੍ਰੀਤ ਮੈਂਬਰ ਨੂੰ 5 ਕਿਲੋ ਅਤੇ ਅੰਤੋਦਿਆ ਯੋਜਨਾ ਤੇ ਤਹਿਤ 35 ਕਿਲੋ ਪ੍ਰਤੀ ਪਰਿਵਾਰ ਅਨਾਜ ਹਰ ਮਹੀਨੇ ਮਿਲਦਾ ਹੈ, ਨਿਰਧਾਰਿਤ ਸ਼ਰਤਾਂ ਦੇ ਅਨੁਸਾਰ ਇਸ ਸਕੀਮ ਦਾ ਫਾਇਦਾ ਲੈਣ ਵਾਲਾ ਪਰਿਵਾਰ ਪੀਐਚ ਜਾਂ ਫਿਰ ਅੰਤੋਦਿਆ ਸਕੀਮ ਦੇ ਵਿਚੋਂ ਕਿਸੇ ਇਕ ਦਾ ਹੀ ਫਾਇਦਾ ਲੈ ਸਕਦਾ ਹੈ। ਇਸ ਮਤਲਬ ਇਹ ਹੈ ਕਿ ਇਸ ਸਕੀਮ ਦਾ ਫਾਇਦਾ ਲੈਣ ਵਾਲੇ ਦੇ ਨਾਂਹ ਤੇ ਪੀਐਚ ਜਾਂ ਅੰਤੋਦਿਆ ਦੀ ਫਾਇਦਾ ਲੈਣ ਵਾਲੀਆਂ ਸੂਚੀਆਂ ਵਿਚ ਨੂੰ ਤੋਂ ਜਿਆਦਾ ਵਾਰ ਇਨ•ਾਂ ਦਾ ਨਾਮ ਦਰਜ ਨਹੀਂ ਕੀਤਾ ਜਾ ਸਕਦਾ। ਇਸ ਵਿਚ ਹੇਰਾ ਫੇਰੀ ਨਾ ਹੋ ਸਕੇ ਇਸਦੇ ਲਈ ਸੂਚੀ ਦੇ ਹਰੇਕ ਫਾਇਦਾ ਲੈਣ ਵਾਲੇ ਦੀ ਯੂਆਈਡੀ ਮਤਲਬ ਅਧਾਰ ਕਾਰਡ ਸੀਡੀਂਗ ਨੰਬਰ ਦਰਜ ਕਰਨਾ ਜਰੂਰੀ ਹੈ। ਆਪ ਨੇਤਾ ਨੇ ਕਿਹਾ ਕਿ ਘੋਟਾਲੇ ਨੂੰ ਅੰਜਾਮ ਦੇਣ ਦੇ ਲਈ ਮੁੱਖ ਮੰਤਰੀ ਦੇ ਜਵਾਈ ਆਦੇਸ਼ ਪ੍ਰਤਾਪ ਕੈਰੋਂ ਦੇ ਮੰਤਰਾਲੇ ਨੇ ਸੋਚੀ ਸਮਝੀ ਹੋਈ ਬੇਇਮਾਨੀ ਨਿਅਤ ਦੇ ਚਲਦੇ 100 ਫੀਸਦ ਯੂਆਈਡੀ ਸੀਡੀਂਗ ਨਹੀਂ ਕੀਤੀ ਅਤੇ ਫਾਇਦਾ ਲੈਣ ਵਾਲੀਆਂ ਦਾ ਦੋ ਦੋ 4-4 ਥਾਂ ਤੇ ਨਾਮ ਦਰਜ ਕੀਤਾ ਗਿਆ।
ਬੀਰ ਕਲਾਂ ਪਿੰਡ ਦਾ ਰਿਕਾਰਡ ਪੇਸ਼ ਕਰਦੇ ਹੋਏ ਅਮਨ ਅਰੋੜਾ ਨੇ ਦੱਸਿਆ ਕਿ ਫਾਇਦਾ ਲੈਣ ਵਾਲੇ ਪਰਿਵਾਰਾਂ ਦੀ ਸੂਚੀ ਵਿਚ ਪਰਿਵਾਰ ਦੇ ਜਿਸ ਮੈਂਬਰ ਦਾ ਯੂਆਈਡੀ ਨੰਬਰ ਦੇ ਦਿੱਤਾ ਗਿਆ ਪਰ ਨਾਲ ਹੀ ਦੂਜੀ ਸੂਚੀ ਵਿਚ ਉਸਦਾ ਯੂਆਈਡੀ ਨੰਬਰ ਭਰਿਆ ਹੀ ਨਹੀਂ ਗਿਆ। ਜਿਸਦਾ ਪਹਿਲੇ ਵਾਲੀ ਫਾਇਦਾ ਲੈਣ ਵਾਲੀ ਸੂਚੀ ਦੇ ਵਿਚ ਯੂਆਈਡੀ ਨੰਬਰ ਦਰਜ ਨਹੀਂ ਕੀਤਾ ਗਿਆ ਸੀ। ਇਨ•ਾਂ ਹੀ ਨਹੀਂ ਇੱਕ ਹੀ ਸੂਚੀ ਵਿਚ ਇਕ ਵਿਅਕਤੀ ਬਿਨਾ ਯੂਆਈਡੀ ਨੰਬਰ 4-4 ਥਾਂ ਤੇ ਫਾਇਦਾ ਲੈਣ ਵਾਲੇ ਦਾ ਬਣਾਇਆ ਹੋਇਆ ਹੈ। ਇਸਤੋਂ ਇਲਾਵਾ ਫਾਇਦਾ ਲੈਣ ਵਾਲੇ ਨੂੰ ਇਕ ਹੀ ਉਸੇ ਸੂਚੀ ਜਾਂ ਦੂਜੀ ਫਾਇਦਾ ਲੈਣ ਵਾਲੀ ਸੂਚੀ ਵਿਚ ਫਾਇਦਾ ਲੈਣ ਲਈ ਬਣਾਏ ਗਏ ਉਸਦੇ ਅੰਗਰੇਜੀ ਵਿਚ ਲਿਖੇ ਨਾਮ ਦੇ ਅੱਖਰ ਨੂੰ ਗਲਤ ਕਰ ਦਿੱਤਾ ਗਿਆ ਜਾਂ ਫਿਰ ਫੌਂਟ ਨੂੰ ਹੀ ਬਦਲ ਦਿੱਤਾ ਗਿਆ, ਤਾਂ ਕੰਪਿਊਟਰਾਇਜ਼ ਟੈਕਨਾਲੌਜੀ ਵਿਚ ਇਨ•ਾਂ ਦੀ ਚਲਾਕੀ ਨੂੰ ਫੜਿਆ ਨਾ ਜਾ ਸਕੇ। ਕਈ ਥਾਂ ਤੇ ਫਾਇਦ ਲੈਣ ਵਾਲੇ ਪਰਿਵਾਰਾਂ ਦੇ ਮੈਂਬਰਾਂ ਚੋਂ ਪੁੱਤ ਨੂੰ ਇਕ ਥਾਂ ਮਾਂ ਦਾ ਲੜਕਾ ਅਤੇ ਦੂਜੀ ਥਾਂ ਤੇ ਬਾਪ ਦਾ ਲੜਕਾ ਦਿੱਖਾ ਦਿੱਤਾ ਗਿਆ। ਅਮਨ ਅਰੋੜਾ ਨੇ ਦੱਸਿਆ ਕਿ ਹੇਰਾ ਫੇਰੀ ਦਾ ਦਾਇਰਾ ਇਥੋਂ ਤਕ ਹੀ ਸੀਮਤ ਨਹੀਂ ਰਿਹਾ। ਉਨ•ਾਂ ਕੁੜੀਆਂ ਦੇ ਨਾਮ ਵੀ ਇਨ•ਾਂ ਕਾਰਡਾਂ ਵਿਚ ਦਿਖਾਏ ਜਾ ਰਹੇ ਹਨ ਜਿਨ•ਾਂ ਦੇ ਵਿਆਹ ਹੋ ਚੱਕਿਆ ਹੈ ਅਤੇ ਉਹ ਹੁਣ ਇਥੇ ਨਹੀਂ ਰਹਿੰਦੀਆਂ। ਇਸ ਤੋਂ ਇਲਾਵਾ ਮ੍ਰਿਤਕ ਬਜੁਰਗਾਂ ਦੇ ਨਾਮ ਵੀ ਰਾਸ਼ਨ ਦੇ ਸਰਕਾਰੀ ਰਿਕਾਰਡ ਵਿਚ ਜਿਉਂ ਦੇ ਤਿਉਂ ਹੀ ਬਣੇ ਹੋਏ ਹਨ। ਅਮਨ ਅਰੋੜਾ ਨੇ ਮਿਸਾਲ ਦੇ ਤੌਰ ਤੇ 6 ਸਾਲ ਪੁਰਾਣਾ ਮੌਤ ਦਾ ਸਰਟੀਫਿਕੇਟ ਵੀ ਦਿਖਾਇਆ। ਉਨ•ਾਂ ਨੇ ਬੀਰ ਕਲਾਂ ਪਿੰਡ ਦਾ ਇਕ ਹੋਰ ਲਾਭਪਾਤਰੀ ਦਾ 2006 ਵਿਚ ਜਾਰੀ ਹੋਇਆ ਕੋਰਾ ਰਾਸ਼ਨ ਕਾਰਡ ਵੀ ਦਿਖਾਇਆ ਜਦੋਂ ਕਿ ਲਾਭਪਾਤਰੀ ਸੂਚੀ ਵਿਚ ਉਸਦੇ ਨਾਮ ਤੇ ਰਾਸ਼ਨ ਦਿੱਤਾ ਦਿਖਾਇਆ ਜਾ ਰਿਹਾ ਹੈ। ਬੀਰ ਕਲਾਂ ਪਿੰਡ ਨੂੰ ਹੀ ਅਧਾਰ ਬਣਾਉਣਦੇ ਹੋਏ ਅਮਨ ਅਰੋੜਾ ਨੇ ਕਿਹਾ ਕਿ ਇਸ ਪਿੰਡ ਦੇ ਮਹਿਜ 47 ਫੀਸਦੀ ਲਾਭਪਾਤਰੀਆਂ ਨੂੰ ਯੂਆਈਡੀ ਸੀਡੀਂਗ ਦੇ ਨਾਲ ਲਾਭਪਾਤਰੀ ਸੂਚੀ ਵਿਚ ਦਰਜ ਕੀਤਾ ਗਿਆ। ਉਨ•ਾਂ ਨੇ ਕਿਹਾ ਕਿ ਜਦੋਂ ਕਿ ਅਜਿਹੀਆਂ ਯੋਜਨਾਵਾਂ ਦੇ 100 ਫੀਸਦ ਲਾਭਪਾਤਰੀਆਂ ਨੂੰ ਯੂਆਈਡੀ ਸੀਡੀਂਗ ਵਿਚ ਦਰਜ ਨਹੀਂ ਕੀਤਾ ਜਾਂਦਾ ਉਦੋਂ ਤੱਕ ਅਜਿਹੇ ਹਾਈ ਪ੍ਰੋਫਾਇਲ ਘੋਟਾਲਿਆਂ ਦਾ ਰੁਕਣਾ ਸੰਭਵ ਨਹੀਂ ਹੈ।















