ਨਵੀਂ ਦਿੱਲੀ : ਰੇਲਵੇ ਵਿਭਾਗ ਦੇਸ਼ ਦੀ ਪਹਿਲੀ ਸੋਲਰ ਟਰੇਨ ਚਲਾਉਣ ਦੀ ਤਿਆਰੀ ਕਰ ਰਿਹਾ ਹੈ। ਇਹ ਸੋਲਰ ਟਰੇਨ ਜੋਧਪੁਰ ਵਰਕਸ਼ਾਪ ਵਿਚ ਬਣ ਕੇ ਤਿਆਰ ਕਰ ਦਿਤੀ ਗਈ ਹੈ। ਟਰੇਨ ਦਾ ਪਰੀਖਣ ਇਸ ਮਹੀਨੇ ਦੇ ਆਖਿਰ ਵਿੱਚ ਕਰ ਦਿਤਾ ਜਾਵੇਗਾ। ਰੇਲਵੇ ਅਧਿਕਾਰੀ ਗੋਪਾਲ ਸ਼ਰਮਾ ਨੇ ਇਸ ਸਬੰਧੀ ਜਾਣਕਾਰੀ ਦਿੱਤੀ ਕਿ ਰੇਲਵੇ ਨੇ ਊਰਜਾ ਦੇ ਵੈਕਲਪਿਕ ਸਰੋਤਾਂ ਦੇ ਉਪਯੋਗ ਦੀ ਪਹਿਲ ਕੀਤੀ ਹੈ। ਇਸ ਮਹੀਨੇ ਦੇ ਅੰਤ ਤੱਕ ਟਰੇਨ ਦਾ ਪਰੀਖਣ ਹੋ ਜਾਏਗਾ। ਇਸ ਟਰੇਨ ਨੂੰ ਪੈਸੰਜਰ ਟਰੇਨ ਦੇ ਤੌਰ ‘ਤੇ ਚਲਾਇਆ ਜਾਏਗਾ। ਅਜੇ ਤੱਕ ਟਰੇਨ ਸਬੰਧੀ ਰੂਟ ਦਾ ਫੈਸਲਾ ਨਹੀਂ ਕੀਤਾ ਗਿਆ ਹੈ, ਪਰੀਖਣ ਦੇ ਬਾਅਦ ਹੀ ਫੈਸਲਾ ਹੋਵੇਗਾ ਕਿ ਟਰੇਨ ਕਿਸ ਰੂਟ ‘ਤੇ ਚਲੇਗੀ। ਇਹ ਪਹਿਲੀ ਸੋਲਰ ਟਰੇਨ ਦੇ ਲਾਈਟ ਪੰਖੇ ਸੌਰ ਊਰਜਾ ਨਾਲ ਚਲਣਗੇ। ਇਸਦੇ ਇਕ ਕੋਚ ਵਿਚ 12 ਸੌਰ ਪੈਨਲ ਹਨ ਜੋ ਕੋਚ ਦੀ ਛੱਤ ‘ਤੇ ਲਗਾਏ ਗਏ ਹਨ। ਜੇਕਰ ਇਕ ਟਰੇਨ ਵਿਚ 20 ਕੋਚ ਹੋਣਗੇ ਤਾਂ ਉਹ ਸਾਲ ਵਿਚ 90 ਹਜ਼ਾਰ ਲੀਟਰ ਡੀਜਲ ਬਚਾਉਣਗੇ।















