ਗਵਾਲੀਅਰ ਅਤੇ ਇਲਾਹਾਬਾਦ ਸਭ ਤੋਂ ਪ੍ਰਦੂਸ਼ਿਤ ਸ਼ਹਿਰ

2ਵਾਸ਼ਿੰਗਟਨ   : ਵਿਸ਼ਵ ਸਿਹਤ ਸੰਸਥਾ ਵਲੋਂ 20 ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰਾਂ ਦੀ ਸੂਚੀ ਵਿਚ 10 ਸ਼ਹਿਰ ਭਾਰਤ ਦੇ ਹਨ। ਇਸ ਸੂਚੀ ਵਿਚ ਪਹਿਲੇ ਨੰਬਰ ‘ਤੇ ਈਰਾਨ ਦਾ ਜਾਬੋਲ ਹੈ, ਜੋ ਕਿ ਦੁਨੀਆ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਹੈ। ਇਸ ਤੋਂ ਬਾਅਦ ਦੂਸਰੇ ਨੰਬਰ ‘ਤੇ ਭਾਰਤ ਦਾ ਗਵਾਲੀਅਰ ਅਤੇ ਤੀਸਰੇ ਸਥਾਨ ‘ਤੇ ਇਲਾਹਾਬਾਦ ਆਉਂਦੇ ਹਨ। ਜਦੋਂ ਕਿ ਛੇਵੇਂ ਅਤੇ ਸੱਤਵੇਂ ਸਥਾਨ ਪਟਨਾ ਅਤੇ ਰਾਏਪੁਰ ਹਨ।
ਇਸ ਤੋਂ ਬਾਅਦ ਦਿੱਲੀ ਅਤੇ ਲੁਧਿਆਣਾ ਅੱਠਵੇਂ ਸਥਾਨ ‘ਤੇ ਹਨ। ਇਸ ਸੂਚੀ ਵਿਚ ਚੀਨ ਦੇ ਵੀ ਕਈ ਸ਼ਹਿਰ ਸ਼ਾਮਿਲ ਹਨ। ਇਸ ਸੂਚੀ ਵਿਚ ਭਾਰਤ ਦੇ ਕਾਨਪੁਰ, ਖੰਨਾ, ਫਿਰੋਜਾਬਾਦ ਅਤੇ ਲਖਨਊ ਆਉਂਦੇ ਹਨ।