ਨਵੀਂ ਦਿੱਲੀ: ਭਾਰਤੀ ਕ੍ਰਿਕਟ ਟੀਮ ਦੇ ਟੈਸਟ ਕਪਤਾਨ ਵਿਰਾਟ ਕੋਹਲੀ ਨੇ ਨਿਊਜ਼ੀਲੈਂਡ ਦੇ ਸਾਬਕਾ ਕਪਤਾਨ ਡੈਨੀਅਲ ਵਿਟੋਰੀ ਨੂੰ ਭਾਰਤੀ ਟੀਮ ਦੇ ਕੋਚ ਬਣਾਉਣ ਦੀ ਇੱਛਾ ਜ਼ਾਹਿਰ ਕੀਤੀ ਹੈ। ਕੋਹਲੀ ਇਸ ਸਮੇਂ ਆਈ. ਪੀ. ਐੱਲ. ‘ਚ ਰੋਇਲ ਚੈਂਲੰਜਰਜ਼ ਬੇਂਗਲੁਰੂ ਦੇ ਕਪਤਾਨ ਹਨ ਅਤੇ ਵਿਟੋਰੀ ਇਸੇ ਟੀਮ ਦੇ ਹੀ ਕੋਚ ਹਨ। ਇਨ੍ਹਾਂ ਦੋਵਾਂ ਵਿੱਚਕਾਰ ਕਾਫ਼ੀ ਵਧੀਆ ਤਾਲਮੇਲ ਹੈ। 2016-17 ‘ਚ ਭਾਰਤੀ ਟੀਮ ਨੇ ਕੁਲ 18 ਟੈਸਟ ਮੈਚ ਖੇਡਣੇ ਹਨ, ਜਿਸਦੇ ਕਪਤਾਨ ਕੋਹਲੀ ਹਨ ਅਤੇ ਅਜਿਹੇ ‘ਚ ਭਾਰਤੀ ਟੀਮ ਦੇ ਕੋਚ ਦੇ ਤੌਰ ‘ਤੇ ਦਿੱਤੀ ਕੋਹਲੀ ਦੀ ਇਸ ਸਲਾਹ ਨੂੰ ਪਹਿਲ ਦੇਣਾ ਤੈਅ ਮੰਨਿਆ ਜਾ ਰਿਹਾ ਹੈ। ਦੱਸਣਯੋਗ ਹੈ ਕਿ ਵਿਟੋਰੀ ਨਿਊਜ਼ੀਲੈਂਡ ਲਈ 113 ਟੈਸਟ, 295 ਇੱਕ ਰੋਜ਼ਾ ਅਤੇ 34 ਟੀ-20 ਮੈਚ ਖੇਡ ਚੁੱਕੇ ਹਨ।












