ਸਾਬਕਾ PM ਮਨੋਮਹਨ ਸਿੰਘ ਅਤੇ ਉਨ੍ਹਾਂ ਦੀ ਪਤਨੀ ਨੇ ਲਗਵਾਇਆ ਕੋਰੋਨਾ ਟੀਕਾ

ਨਵੀਂ ਦਿੱਲੀ : ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਵੀਰਵਾਰ ਨੂੰ ਇੱਥੇ ਅਖਿਲ ਭਾਰਤੀ ਆਯੁਰਵਿਗਿਆਨ ਸੰਸਥਾ (ਏਮਜ਼) ਵਿਚ ਕੋਵਿਡ-19 ਟੀਕੇ ਦੀ ਪਹਿਲੀ ਖ਼ੁਰਾਕ ਲਈ। ਸਿੰਘ ਆਪਣੀ ਪਤਨੀ ਗੁਰਸ਼ਰਨ ਕੌਰ ਨਾਲ ਏਮਜ਼ ਪੁੱਜੇ ਸਨ।
ਗੁਰਸ਼ਰਨ ਨੇ ਵੀ ਕੋਰੋਨਾ ਦਾ ਟੀਕਾ ਲਗਵਾਇਆ। ਸਾਬਕਾ ਪ੍ਰਧਾਨ ਮੰਤਰੀ ਨਾਲ ਜੁੜੇ ਸੂਤਰਾਂ ਨੇ ਦੱਸਿਆ ਕਿ 88 ਸਾਲਾ ਮਨਮੋਹਨ ਸਿੰਘ ਅਤੇ ਉਨ੍ਹਾਂ ਦੀ ਪਤਨੀ ਨੂੰ ਭਾਰਤ ਬਾਇਓਟੇਕ ਵੱਲੋਂ ਨਿਰਮਿਤ ਟੀਕੇ ‘ਕੋਵੈਕਸਿਨ’ ਦੀ ਖ਼ੁਰਾਕ ਦਿੱਤੀ ਗਈ। ਟੀਕਾ ਲਗਵਾਉਣ ਦੇ ਬਾਅਦ ਸਿੰਘ ਅਤੇ ਉਨ੍ਹਾਂ ਦੀ ਪਤਨੀ ਕਰੀਬ ਅੱਧੇ ਘੰਟੇ ਤੱਕ ਏਮਜ਼ ਵਿਚ ਰਹੇ ਅਤੇ ਫਿਰ ਘਰ ਚਲੇ ਗਏ।