ਸਿਧੂ ਮੂਸੇਵਾਲਾ ਨੇ ਇਨਸਟਾਗ੍ਰੈਮ ਤੋਂ ਹਟਾਈਆਂ ਸਾਰੀਆਂ ਪੋਸਟਾਂ

ਅਕਸਰ ਵਿਵਾਦਾਂ ‘ਚ ਰਹਿਣ ਵਾਲੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੇ ਆਪਣੇ ਸੋਸ਼ਲ ਐਕਾਊਂਟ ਤੋਂ ਆਪਣੀਆਂ ਸਾਰੀਆਂ ਪੁਰਾਣੀਆਂ ਪੋਸਟਾਂ ਨੂੰ ਡਿਲੀਟ ਕਰ ਦਿੱਤਾ ਹੈ। ਜਾਣਕਾਰੀ ਮੁਤਾਬਿਕ ਇਨ੍ਹਾਂ ਪੋਸਟਾਂ ਨੂੰ ਡਿਲੀਟ ਕਰਨ ਪਿੱਛੇ ਕੋਈ ਵੀ ਕਾਰਨ ਨਹੀਂ ਦੱਸਿਆ ਜਾ ਰਿਹਾ। ਸਿੱਧੂ ਦੇ ਅਜਿਹਾ ਕਰਨ ਨਾਲ ਉਸ ਦੇ ਫ਼ੈਨਜ਼ ਵੀ ਹੈਰਾਨ ਹਨ ਪਰ ਇਸ ‘ਤੇ ਗੋਲਡ ਮੀਡੀਆ, ਜੋ ਸਿੱਧੂ ਮੂਸੇਵਾਲਾ ਨੂੰ ਮੈਨੇਜ ਕਰਦਾ ਹੈ ਨੇ ਲਿਖਿਆ ਹੈ ਕਿ ਸਿੱਧੂ ਸਿਰਫ਼ ਛੁੱਟੀ ‘ਤੇ ਹਨ ਚਿੰਤਾ ਵਾਲੀ ਕੋਈ ਗੱਲ ਨਹੀਂ।
ਕਿਹਾ ਜਾਂਦਾ ਹੈ ਕਿ ਸਿੱਧੂ ਵਰਗੇ ਵਿਅਕਤੀ ਲਈ ਸੋਸ਼ਲ ਮੀਡੀਆ ‘ਤੇ ਸਰਗਰਮ ਨਾ ਰਹਿਣਾ ਬੇਹੱਦ ਔਖਾ ਹੈ, ਪਰ ਅਜਿਹੇ ਡਰਾਮੇ ਪਹਿਲਾਂ ਵੀ ਕਈ ਸਿਤਾਰੇ ਕਰ ਚੁੱਕੇ ਹਨ। ਇਸ ਤੋਂ ਪਹਿਲਾਂ ਅਦਾਕਾਰਾ ਦੀਪਿਕਾ ਪਾਦੂਕੋਣ ਨੇ ਵੀ ਅਜਿਹਾ ਹੀ ਕੀਤਾ ਸੀ। ਉਸ ਨੇ ਵੀ ਇਨਸਟਾਗ੍ਰੈਮ ਐਕਾਉਂਟ ਤੋਂ ਆਪਣੀਆਂ ਸਾਰੀਆਂ ਪੋਸਟਾਂ ਡਿਲੀਟ ਕਰ ਦਿੱਤੀਆਂ ਸਨ।
ਦੱਸਣਯੋਗ ਹੈ ਕਿ ਸਿੱਧੂ ਮੂਸੇਵਾਲਾ ਇੱਕ ਪੰਜਾਬੀ ਗਾਇਕ ਅਤੇ ਲੇਖਕ ਹੈ। ਉਸ ਨੇ 2017 ‘ਚ ਆਪਣੇ ਸੰਗੀਤਕ ਕਰੀਅਰ ਨੂੰ ਗੀਤ