ਪੰਜਾਬ ਦੀ ਮਸ਼ਹੂਰ ਗਾਇਕਾ ਅਫ਼ਸਾਨਾ ਖ਼ਾਨ ਨੇ ਪੰਜਾਬੀ ਸਿੰਗਰ ਸਾਂਝ ਨਾਲ ਮੰਗਣੀ ਕਰ ਲਈ ਹੈ। ਜੀ ਹਾਂ, ਪਿੱਛਲੇ ਹਫ਼ਤੇ ਦੋਹਾਂ ਦੀ ਮੰਗਣੀ ਹੋ ਚੁੱਕੀ ਹੈ ਜਿਸ ਦੀ ਪੋਸਟ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਐਕਾਊਂਟ ‘ਤੇ ਸਾਂਝੀ ਕੀਤੀ। ਦੋਹਾਂ ਦੇ ਫ਼ੈਨਜ਼ ‘ਚ ਬੇਹੱਦ ਖ਼ੁਸ਼ੀ ਦੇਖੀ ਜਾ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਅਫ਼ਸਾਨਾ ਖ਼ਾਨ ਜਲਦ ਹੀ ਸਿੰਗਰ ਸਾਂਝ ਨਾਲ ਵਿਆਹ ਕਰ ਲਵੇਗੀ। ਉਨ੍ਹਾਂ ਦੀਆਂ ਇਹ ਕਿਆਸਰਾਈਆਂ ਓਦੋਂ ਖ਼ਤਮ ਹੋਈਆਂ ਜਦੋਂ ਗਾਇਕਾ ਨੇ ਆਪਣੇ ਸੋਸ਼ਲ ਮੀਡੀਆ ਐਕਾਊਂਟ ‘ਤੇ ਆਪਣੀ ਮੰਗਣੀ ਦੀ ਪੋਸਟ ਸਾਂਝੀ ਕਰ ਕੇ ਫ਼ੈਨਜ਼ ਨੂੰ ਇਹ ਖ਼ੁਸ਼ਖਬਰੀ ਦਿੱਤੀ।
ਦੱਸ ਦੇਈਏ ਕਿ ਅਫ਼ਸਾਨਾ ਖ਼ਾਨ ਨੇ ਪੰਜਾਬੀ ਇੰਡਸਟਰੀ ਤੋਂ ਬਾਅਦ ਬੌਲੀਵੁਡ ‘ਚ ਆਪਣੀ ਆਵਾਜ਼ ਦਾ ਜਾਦੂ ਚਲਾਇਆ ਹੈ। ਉਸ ਦਾ ਹਾਲ ਹੀ ‘ਚ ਇੱਕ ਗੀਤ ਰਿਲੀਜ਼ ਹੋਇਆ ਸੀ ਜਿਸ ਨੂੰ ਲੋਕਾਂ ਵਲੋਂ ਕਾਫ਼ੀ ਪਸੰਦ ਕੀਤਾ ਗਿਆ ਸੀ, ਅਤੇ ਫ਼ੈਨਜ਼ ਨੇ ਕਾਫ਼ੀ ਵੱਧ ਚੜ੍ਹ ਕੇ ਪਸੰਦ ਕੀਤਾ ਸੀ ਅਤੇ ਉਸ ਦੇ ਨਾਲ ਹੀ ਅਫ਼ਸਾਨਾ ਖ਼ਾਨ ਨੇ ਆਪਣੇ ਫ਼ੈਨਜ਼ ਨੂੰ ਇੱਕ ਹੋਰ ਖ਼ੁਸ਼ਖਬਰੀ ਦਿੱਤੀ ਹੈ ਆਪਣੀ ਮੰਗਣੀ ਕਰ ਕੇ। ਜੇਕਰ ਗੱਲ ਸਾਂਝ ਦੀ ਕੀਤੀ ਜਾਵੇ ਤਾਂ ਬਾ-ਕਮਾਲ ਆਵਾਜ਼ ਦੇ ਬਾਦਸ਼ਾਹ ਸਾਂਝ ਅਕਸਰ ਆਪਣੀਆਂ ਵੀਡਿਓਜ਼ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰਦੇ ਰਹਿੰਦੇ ਹਨ।












