ਮਾਂ ਦੀ ਦਖ਼ਲਅੰਦਾਜ਼ੀ ਕਰ ਦਿੰਦੀ ਹੈ ਘਰ ਦੀ ਬਰਬਾਦੀ

walia-bigਬੇਟਾਂ ਕਿਆ ਕਰ ਰਹੀ ਐਂ?
ਮੈਂ ਪਰਾਂਠੇ ਬਣਾ ਰਹੀ ਹੂੰ।
ਕਿਆ?
ਬਤਾਇਆ ਤੋ ਹੈ ਬਰੈਕਫ਼ਾਸਟ ਬਣਾ ਰਹੀ ਹੂੰ
ਪਰਾਂਠੇ ਬਣਾ ਰਹੀ ਹੂੰ।
ਨਾ, ਹਮਨੇ ਕਿਆ ਤੁਮੇ ਇਨ ਲੋਗੋਂ ਕੇ ਪਰਾਂਠੇ ਬਣਾਨੇ ਕੇ ਲੀਏ ਪੜ੍ਹਾਇਆ ਥਾ। ਤੇਰੀ ਹਮਨੇ ਸ਼ਾਦੀ ਕੀ ਹੈ ਇਨਕਾ ਘਰ ਭਰ ਦੀਆ। ਇਨੋਂ ਨੇ ਨੌਕਰ ਬਣਾ ਰੱਖਾ ਹੈ। ਐਸਾ ਮੈਂ ਹਰਗਿਜ ਨਹੀਂ ਹੋਨੇ ਦੂੰਗੀ।
ਛੋੜੋ ਮੰਮਾ ਆਪ ਵੀ ਕਿਆ ਲੈ ਕੇ ਬੈਠ ਗਏ। ਕੋਈ ਬਾਤ ਨਹੀਂ। ਅਬ ਮੈਂ ਸਭ ਕੁਝ ਸੀਖ ਗਈ।
ਤੂੰਨੇ ਘਰ ਮੇਂ ਤੇ ਕਭੀ ਕਾਮ ਨਹੀਂ ਕੀਆ ਥਾ, ਵਹਾਂ ਜਾਕਰ ਤੁਝੇ ਇਤਨਾ ਕਾਮ ਕਰਨਾ ਪੜ ਰਹਾ। ਹਮ ਤੋਂ ਚਾਹਤੇ ਹੀ ਨਹੀਂ ਥੇ ਇਸ ਘਰ ਸੇ ਰਿਸ਼ਤਾ ਜੋੜਨਾ, ਲੇਕਿਨ ਤੇਰੀ ਜਿੱਦ ਆਗੇ ਝੁਕਨਾ ਪੜਾ।
ਉਕਤ ਕਿਸਮ ਦੀ ਵਾਰਤਾਲਾਪ ਮਾਂ ਅਤੇ ਧੀ ਦੇ ਦਰਮਿਆਨ ਹੋ ਰਹੀ ਸੀ। ਮਾਂ ਨੂੰ ਦੁੱਖ ਸੀ ਕਿ ਉਸਦੀ ਧੀ ਨ ਆਪਣੀ ਮਰਜ਼ੀ ਨਾਲ ਕਾਲਜ ਵਿੱਚ ਪੜ੍ਹਾ ਰਹੇ ਰਾਜੇਸ਼ ਨਾਲ ਵਿਆਹ  ਕਰਵਾ ਲਿਆ ਸੀ। ਮੀਨਾਕਸ਼ੀ ਦੇ ਮਾਪੇ ਭਾਵੇਂ ਇਸ ਪ੍ਰੇਮ ਵਿਆਹ ਤੋਂ ਜ਼ਿਆਦਾ ਖੁਸ਼ ਨਹੀਂ ਸਨ ਪਰ ਆਪਣੀ ਧੀ ਦੀ ਖੁਸ਼ੀ ਲਈ ਉਹਨਾਂ ਆਪਣੇ ਤੋਂ ਘੱਟ  ਅਮੀਰ ਪਰਿਵਾਰ ਵਿੱਚ ਆਪਣੀ ਧੀ ਦੇ ਦਿੱਤੀ ਸੀ। ਹੁਣ ਜਦੋਂ ਮੱਧ ਵਰਗੀ ਪਰਿਵਾਰ ਦੀ ਨੂੰਹ ਵਾਂਗ ਮੀਨਾਕਸ਼ੀ ਨੂੰ ਘਰ ਦਾ ਕੰਮ ਕਰਨਾ ਪੈਂਦਾ ਸੀ ਤਾਂ ਮੀਨਾਕਸ਼ੀ ਦੀ ਮਾਂ ਬਹੁਤ ਦੁਖੀ ਹੁੰਦੀ ਸੀ। ਇਸ ਦੁੱਖ ਤਕਲੀਫ਼ ਪਿੱਛੇ ਮਾਂ ਦਾ ਮੋਹ ਵੀ ਸੀ ਪਰ ਮੋਹ ਦੇ ਨਾਲ ਨਾਲ ਉਸਦੀ ਮਨਮਰਜ਼ੀ ਵਿਰੁੱਧ ਹੋਈ ਇਸ ਸ਼ਾਦੀ ਕਾਰਨ ਜ਼ਖਮੀ ਹੋਈ ਉਸਦੀ ਹਉਮੈ ਵੀ ਸੀ। ਉਹ ਅਕਸਰ ਆਪਣੀ ਧੀ ਮੀਨਾਕਸ਼ੀ ਨੂੰ ਉਸਦੇ ਸਹੁਰਿਆਂ ਵਿਰੁੱਧ ਕੋਈ ਨਾ ਕੋਈ ਪੱਟੀ ਪੜ੍ਹਾਉਂਦੀ ਰਹਿੰਦੀ ਸੀ। ਕਦੇ ਉਹਨਾਂ ਨੂੰ ਲਾਲਚੀ ਦੱਸਦੀ ਸੀ। ਉਹਨਾਂ ਦੇ ਘਰ ਅਤੇ ਕਾਰ ਬਾਰੇ ਵਿਅੰਗ ਕਸਦੀ ਰਹਿੰਦੀ। ਵਿਆਹ ਵਿੱਚ ਮੁੰਡੇ ਦੀ ਮਾਂ ਵੱਲੋਂ ਪਾਏ ਸੋਨੇ ਦੇ ਹਲਕੇ ਕਿੱਟੀ ਸੈਟ ਨੂੰ ਲੈ ਕੇ ਮਜ਼ਾਕ ਉਡਾਉਂਦੀ। ਕਈ ਵਾਰ ਤਾਂ ਉਹ ਆਪਣੇ ਜਵਾਈ ਰਾਜੇਸ਼ ਨੂੰ ਵੀ ਨਾ ਬਖਸ਼ਦੀ। ਰਾਜੇਸ਼ ਅੰਗਰੇਜ਼ੀ ਦਾ ਪ੍ਰੋਫ਼ੈਸਰ ਸੀ। ਸਾਹਿਤ ਪੜ੍ਹਨ ਅਤੇ ਲਿਖਣ ਦਾ ਸ਼ੌਕੀਨ। ਮੀਨਾਕਸ਼ੀ ਦਾ ਸ਼ੌਂਕ ਵੀ ਕਵਿਤਾ ਲਿਖਣ ਦਾ ਸੀ, ਸ਼ਾਇਦ ਇਸ ਸਾਂਝੇ ਸ਼ੌਂਕ ਨੇ ਦੋਹਾਂ ਨੂੰ ਪ੍ਰੇਮ ਬੰਧਨ ਵਿੱਚ ਬੰਨਣ ਲਈ ਅਹਿਮ ਭੂਮਿਕਾ ਨਿਭਾਈ ਸੀ। ਉਹ ਮੀਨਾਕਸ਼ੀ ਨੂੰ ਦਿਲੋਂ ਚਾਹੁੰਦਾ ਸੀ ਅਤੇ ਮੀਨਾਂਕਸ਼ੀ ਵੀ ਰਾਜੇਸ਼ ਦੀ ਦੀਵਾਨੀ ਸੀ। ਇਹੀ ਕਾਰਨ ਸੀ ਕਿ ਇਹ ਦੋਵੇਂ ਪਤੀ-ਪਤਨੀ ਦੁਨੀਆਂ ਦੀ ਪਰਵਾਹ ਕੀਤੇ ਬਿਨਾਂ ਆਪਣੀ ਵਿਆਹੁਤਾ ਜ਼ਿੰਦਗੀ ਦਾ ਹਰ ਪਲ ਬਿਹਤਰ ਤੋਂ ਬਿਹਤਰ ਢੰਗ ਨਾਲ ਜਿਊਣ ਦੀ ਕੋਸ਼ਿਸ਼ ਕਰ ਰਹੇ ਸਨ।
ਮੀਨਾਕਸ਼ੀ ਅਮੀਰ ਘਰ ਵਿੱਚੋਂ ਆਈ ਸੀ। ਘਰ ਵਿੱਚ ਨੌਕਰ ਚਾਕਰ ਸਨ। ਉਸਨੇ ਕਦੇ ਕਿਚਨ ਵਿੱਚ ਵੜ ਕੇ ਨਹੀਂ ਦੇਖਿਆ ਸੀ। ਸਹੁਰੇ ਘਰ ਦੇ ਹਾਲਾਤ ਹੋਰ ਸਨ। ਕੋਈ ਨੌਕਰ ਨਹੀਂ ਸੀ, ਰਸੋਈ ਦਾ ਸਾਰਾ ਕੰਮ ਰਾਜੇਸ਼ ਦੀ ਮਾਂ ਕਰਦੀ ਸੀ ਜਾਂ ਫ਼ਿਰ ਉਸਦੀ ਭੈਣ। ਭੈਣ ਦੇ ਵਿਆਹ ਤੋਂ ਬਾਅਦ ਘਰ ਦੀ ਸਾਰੀ ਜ਼ਿੰਮੇਵਾਰੀ ਹੁਣ ਫ਼ਿਰ ਤੋਂ ਰਾਜੇਸ਼ ਦੀ ਮਾਂ ਦੀ ਸੀ। ਰਾਜੇਸ਼ ਦੇ ਵਿਆਹ ਤੋਂ ਬਾਅਦ ਸੁਭਾਵਿਕ ਹੀ ਸੀ ਕਿ ਇਹ ਜ਼ਿੰਮੇਵਾਰੀ ਦਾ ਕੁਝ ਹਿੱਸਾ ਮੀਨਾਕਸ਼ੀ ਦੇ ਮੋਢਿਆਂ ‘ਤੇ ਪੈਂਦਾ। ਮੀਨਾਕਸ਼ੀ ਦੀ ਮਾਂ ਨੂੰ ਉਸਦਾ ਕੰਮ ਕਰਨਾ ਉੱਕਾ ਹੀ ਪਸੰਦ ਨਹੀਂ ਸੀ। ਉਹ ਆਨੇ-ਬਹਾਨੇ ਮੀਨਾਕਸ਼ੀ ਦੇ ਕੰਨ ਭਰਦੀ ਅਤੇ ਆਪਣੀ ਹਉਮੈ ਨੂੰ ਪੱੇਠੇ ਪਾਉਂਦੀ। ਮੀਨਾਕਸ਼ੀ ਆਪਣੀ ਮਾਂ ਦੇ ਸੁਭਾਅ ਤੋਂ ਜਾਣੂ ਸੀ, ਉਹ ਜ਼ਿਆਦਾਤਰ ਗੱਲਾਂ ‘ਤੇ ਕੰਨ ਹੀ ਨਾ ਧਰਦੀ। ਗਰਮੀ ਦਾ ਮੌਸਮ ਸੀ। ਬੱਚਿਆਂ ਨੂੰ ਛੁੱਟੀਆਂ ਸਨ। ਰਾਜੇਸ਼ ਦੀ ਭੈਣ ਬੱਚਿਆਂ ਨੂੰ ਲੈ ਕੇ ਆਪਣੇ ਪੇਕੇ ਆਈ ਹੋਈ ਸੀ। ਬੱਚੇ ਨਾਨਕੇ ਆ ਕੇ ਛੁੱਟੀਆਂ ਦਾ ਆਨੰਦ ਮਾਣ ਰਹੇ ਸਨ। ਮੀਨਾਕਸ਼ੀ ਲਈ ਕੰਮ ਵੱਧ ਗਿਆ ਸੀ। ਉਧਰੋਂ ਉਸਦੀ ਮਾਂ ਉਸਨੂੰ ਵਾਰ ਵਾਰ ਉਂਗਲ ਲਾ ਰਹੀ ਸੀ। ਉਸਦੀ ਨਨਾਣ ਨੇ ਆ ਕੇ ਉਸਦੇ ਏ. ਸੀ. ਵਾਲੇ ਕਮਰੇ ‘ਤੇ ਕਬਜਾ ਕਰ ਲਿਆ ਸੀ। ਮੀਨਾਂਕਸ਼ੀ ਚੰਗੀ ਤਰ੍ਹਾਂ ਆਰਾਮ ਵੀ ਨਹੀਂ ਕਰ ਪਾ ਰਹੀ ਸੀ। ਉਸਦੀ ਨਨਾਣ ਉਸਦੇ ਕਮਰੇ ਵਿੱਚ ਸਿਰਫ਼ ਸੌਂ ਹੀ ਨਹੀਂ ਰਹੀ ਸੀ ਸਗੋਂ ਉਸਦੇ ਸਮਾਨ ਦੀ ਫ਼ੋਲਾ ਫ਼ਾਲੀ ਕਰ ਰਹੀ ਸੀ। ਉਸਦੀਆਂ ਮਹਿੰਗੀਆਂ ਲਿਪਸਟਿਕਾਂ ਵਰਤਣ ਲੱਗ ਪਈ ਸੀ। ਇਹ ਗੱਲ ਮੀਨਾਕਸ਼ੀ ਦੇ ਹਜ਼ਮ ਨਹੀਂ ਹੋ ਰਹੀ ਸੀ। ਉਸਨੇ ਰਾਜੇਸ਼ ਨੂੰ ਇਸ ਬਾਰੇ ਸ਼ਿਕਾਇਤ ਕੀਤੀ। ਉਹ ਮਜਬੂਰ ਸੀ। ਨਾ ਤਾਂ ਉਹ ਆਪਣੀ ਭੈਣ ਨੂੰ ਕੁਝ ਕਹਿਣਾ ਚਾਹੁੰਦਾ ਸੀ ਅਤੇ ਨਾ ਹੀ ਮੀਨਾਕਸ਼ੀ ਨੂੰ ਨਰਾਜ ਦੇਖਣਾ ਚਾਹੁੰਦਾ ਸੀ ਪਰ ਮੀਨਾਕਸ਼ੀ ਦੇ ਸਬਰ ਦਾ ਪਿਆਲਾ ਭਰ ਚੁੱਕਾ ਸੀ। ਰਹਿੰਦੀ ਕਸਰ ਉਸਦੀ ਮਾਂ ਫ਼ੋਨ ਤੇ ਪੂਰੀ ਕਰ ਦਿੰਦੀ। ਉਹ ਰਾਜੇਸ਼ ਦੇ ਕਾਲਜ ਤੋਂ ਆਉਣ ਤੋਂ ਪਹਿਲਾਂ ਹੀ ਮਾਂ ਵੱਲੋਂ ਭੇਜੀ ਕਾਰ ਵਿੱਚ ਸਵਾਰ ਹੋ ਕੇ ਆਪਣੇ ਪੇਕੇ ਚਲੀ ਗਈ ਸੀ।
ਮੀਨਾਕਸ਼ੀ ਕਿਆ ਹੁਆ, ਬਿਨਾਂ ਬਤਾਏ ਹੀ ਚਲੀ ਗਈ। ਬਾਤ ਕਿਆ ਹੋਈ। ਰਾਜੇਸ਼ ਨੇ ਆ ਕੇ ਫ਼ੋਨ ਕੀਤਾ।
ਨਾ ਬੇਟਾ, ਬਾਤ ਤੋ ਜੈਸੇ ਤੇਰੇ ਕੋ ਪਤਾ ਹੀ ਨਹੀਂ। ਤੇਰੇ ਕੋ ਪਤਾ ਹੋਨਾ ਚਾਹੀਏ ਮੇਰੀ ਬੇਟੀ ਕੇ ਸਾਥ ਕਿਆ ਕਿਆ ਹੋ ਰਹਾ ਹੈ ਘਰ ਮੇਂ। ਮੀਨਾਕਸ਼ੀ ਦੀ ਬਜਾਏ ਫ਼ੋਨ ਉਸਦੀ ਮਾਂ ਨੇ ਚੁੱਕਿਆ ਸੀ।
ਅੱਛਾ ਮੇਰੀ ਬਾਤ ਮੀਨਾਕਸ਼ੀ ਸੇ ਕਰਾਈਏ। ਰਾਜੇਸ਼ ਨੇ ਕਿਹਾ।
ਦੇਖੋ ਮੀਨਾਕਸ਼ੀ, ਰਿਸ਼ਤਾ ਕੋਈ ਵੀ ਹੋ ਥੋੜ੍ਹਾ-ਬਹੁਤ ਮਨ ਮੁਟਾਵ ਹੋਨਾ ਕੋਈ ਬੜੀ ਬਾਤ ਨਹੀਂ। ਲੇਕਿਨ ਜਬ ਯਹੀ ਮਨ ਮੁਟਾਵ ਕੀ ਵਜ੍ਹਾ ਈਗੋ ਜਾਂ ਅਹਿ ਬਣ ਜਾਏ ਤੋ ਸ਼ਾਦੀ ਕੇ ਬੰਧਨ ਮੇਂ ਕੜਵਾਹਟ ਬਣਨੇ ਲਗਤੀ ਹੈ। ਔਰ ੲੈਕ-ਦੂਜੇ ਕੀ ਖੂਬੀਏਂ ਬਤਾਨੇ ਵਾਲਾ ਮਨ ਏਕ-ਦੂਸਰੇ ਕੀ ਾਮੀਆਂ ਗਿਨਾਨੇ ਲਗਤਾ ਹੈ। ਫ਼ਿਰ ਸ਼ੁਰੂ ਹੋਤਾ ਹੈ ਸ਼ਿਕਾਇਤੋਂ ਕਾ ਸਿਲਸਿਲਾ ਜੋ ਰਿਸ਼ਤੋਂ ਕੋ ਖੋਖਲਾ ਕਰਤਾ ਰਹਿਤਾ ਹੈ। ਜੋ ਵੀ ਤੇਰੀ ਸ਼ਿਕਾਇਤ ਉਸਕੋ ਮੈਂ ਦੂਰ ਕਰ ਦੂੰਗਾ, ਤੂੰ ਚਲੀ ਆ। ਅਗਰ ਤੂੰ ਕਹੇਂ ਤੋਂ ਮੈਂ ਆ ਜਾਤਾ ਹੂੰ। ਪ੍ਰੋ. ਰਾਜੇਸ਼ ਨੇ ਬਹੁਤ ਪਿਆਰ ਨਾਲ ਉਸ ਨੂੰ ਸਮਝਾਉਣ ਦਾ ਯਤਨ ਕੀਤਾ।
ਮੀਨਾਕਸ਼ੀ ਅਭੀ ਨਹੀਂ ਆਨਾ ਚਾਹਤੀ,
ਫ਼ਿਰ ਬਤਾਏਂਗੇ ਇਸਨੇ ਕਬ ਆਨਾ ਹ ੈ
ਔਰ ਆਨਾ ਭੀ ਹੈ ਯਾ ਨਹੀਂ।
ਇਹ ਰਾਜੇਸ਼ ਦੀ ਸੱਸ ਦੀ ਆਵਾਜ਼ ਸੀ। ਸ਼ਾਇਦ ਉਸਨੇ ਮੋਬਾਇਲ ਨੂੰ ਸਪੀਕਰ ਮੋਡ ‘ਤੇ ਲਗਵਾ ਲਿਆ ਸੀ। ਰਾਜੇਸ਼ ਨੇ ਮਾਯੂਸ ਹੋ ਕੇ ਫ਼ੋਨ ਕੱਟ ਦਿੱਤਾ ਸੀ। ਰਾਜੇਸ਼ ਲੱਗਭੱਗ ਹਰ ਦੂਜੇ ਤੀਜੇ ਦਿਨ ਮੀਨਾਕਸ਼ੀ ਨੂੰ ਫ਼ੋਨ ਕਰਦਾ ਅਤੇ ਮਨਾਉਣ ਦੀ ਅਸਫ਼ਲ ਕੋਸ਼ਿਸ਼ ਕਰਦਾ। ਇਉਂ ਇਹ ਸਿਲਸਿਲਾ ਮਹੀਨੇ ਡੇਢ ਮਹੀਨੇ ਚੱਲਿਆ। ਮੀਨਾਕਸ਼ੀ ਦੀ ਨਨਾਣ ਵੀ ਜਾ ਚੁੱਕੀ ਸੀ ਪਰ ਮੀਨਾਕਸ਼ੀ ਆਉਣ ਦਾ ਨਾਂ ਨਹੀਂ ਲੈ ਰਹੀ ਸੀ। ਇਸ ਕਹਾਣੀ ਵਿੱਚ ਨਵਾਂ ਮੋੜ ਉਦੋਂ ਆਇਆ ਜਦੋਂ ਰਾਜੇਸ਼ ਨਾ ਸਿਰਫ਼ ਮੀਨਾਕਸ਼ੀ ਨੂੰ ਮਨਾਉਣਾ ਛੱਡ ਗਿਆ ਸਗੋਂ ਫ਼ੋਨ ਕਰਨਾ ਵੀ ਬੰਦ ਕਰ ਦਿੱਤਾ। ਮੀਨਾਕਸ਼ੀ ਰਾਜੇਸ਼ ਦਾ ਫ਼ੋਨ ਉਡੀਕਦੀ ਪਰ ਰਾਜੇਸ਼ ਵੱਲੋਂ ਬਿਲਕੁਲ ਚੁੱਪ ਪੱਸਰ ਚੁੱਕੀ ਸੀ। ਹੁਣ ਮੀਨਾਕਸ਼ੀ ਮਨ ਹੀ ਮਨ ਅਰਦਾਸਾਂ ਕਰਦੀ ਕਿ ਰਾਜੇਸ਼ ਉਸਨੁੰ ਫ਼ੋਨ ਕਰੇ ਅਤੇ ਮਨਾਵੇ। ਉਹ ਇਹ ਵੀ ਸੋਚ ਰਹੀ ਸੀ ਕਿ ਜੇ ਇਕ ਵਾਰ ਉਸਨੇ ਉਸਨੂੰ ਆਉਣ ਲਈ ਕਿਹਾ ਤਾਂ ਉਹ ਕਹੇਗੀ ਕਿ ਆ ਕੇ ਲੈ ਜਾ। ਇਉਂ ਸੋਚਾਂ ਅਤੇ ਉਡੀਕਾਂ ਵਿੱਚ ਜਿਉਂ ਜਿਉਂ ਦਿਨ ਬੀਤ ਰਹੇ ਸਨ, ਮੀਨਾਕਸ਼ੀ ਬੇਕਰਾਰ ਹੋ ਰਹੀ ਸੀ। ਫ਼ਿਰ ਸੋਚਣ ਲੱਗੀ ਕਿ ਜੇ ਰਾਜੇਸ਼ ਇਕ ਵਰ ਉਸਨੂੰ ਕਹੇ ਕਿ ਆ ਜਾ ਤਾਂ ਮੈਂ ਉਡ ਕੇ ਉਸ ਕੋਲ ਪਹੁੰਚ ਜਾਵਾਂਗੀ। ਮਿਲਿਆਂ ਨੂੰ ਵੀ ਤਾਂ ਪੰਜ ਮਹੀਨੇ ਹੋ ਚੁੱਕੇ ਸਨ। ਪਿਛਲੇ ਤਿੰਨ ਮਹੀਨੇ ਤੋਂ ਤਾਂ ਰਾਜੇਸ਼ ਦੀ ਾਵਾਜ਼ ਵੀ ਨਹੀਂ ਸੁਣੀ ਸੀ। ਹੁਣ ਜੇ ਉਸਦੀ ਮਾਂ ਰਾਜੇਸ਼ ਨੁੰ ਜਾਂ ਉਸਦੀ ਸੱਸ ਨੂੰ ਬੁਰਾ ਭਲਾ ਕਹਿੰਦੀ ਤਾਂ ਉਹ ਉਸਨੂੰ ਵਿਹੁ ਵਰਗੀ ਲੱਗਦੀ। ਮੀਨਾਂਕਸ਼ੀ ਨੂੰ ਆਪਣਾ ਸਹੁਰਾ ਘਰ ਯਾਦ ਆਉਣ ਲੱਗਾ। ਪਤੀ ਦੇ ਨਾਲ ਨਾਲ ਸੱਸ ਸਹੁਰਾ ਵੀ ਯਾਦ ਆਉਣ ਲੱਗੇ। ਬੜੀ ਤੀਬਰਤਾ ਨਾਲ ਉਹ ਰਾਜੇਸ਼ ਦਾ ਫ਼ੋਨ ਉਡੀਕ ਰਹੀ ਸੀ ਪਰ ਰਾਜੇਸ਼ ਫ਼ੋਨ ਨਹੀਂ ਕਰ ਰਿਹਾ ਸੀ। ਮੀਨਾਕਸ਼ੀ ਨੁੰ ਮਾੜੇ ਮਾੜੇ ਖਿਆਲ ਆ ਰਹੇ ਸਨ। ਉਸਨੇ ਕਈ ਵਾਰ ਰਾਜੇਸ਼ ਦਾ ਨੰਬਰ ਮਿਲਾਇਆ ਪਰ ਫ਼ਿਰ ਉਸਦੀ ਹਉਮੈ ਅੱਗੇ ਆ ਗਈ। ਉਸਦਾ ਹੱਥ ਰੁਕ ਗਿਆ। ਇਉਂ ਇਕ ਵਾਰ ਨਹੀਂ ਕਈ ਵਾਰ ਵਾਪਰ ਚੁੱਕਾ ਸੀ। ਆਖਿਰ ਇਕ ਵਾਰ ਉਸਨੇ ਬੜੀ ਮੁਸ਼ਕਿਲ ਨਾਲ ਆਪਣੀ ਹਉਮੈ ਨੂੰ ਇਕ ਪਾਸੇ ਰੱਖ ਕੇ ਰਾਜੇਸ਼ ਨੂੰ ਵਟਸਅਪ ‘ਤੇ ਹੈਲੋ ਲਿਖ ਭੇਜਿਆ। ਉਸਨੂੰ ਪੂਰਨ ਆਸ ਸੀ ਕਿ ਰਾਜੇਸ਼ ਦਾ ਜਵਾਬ ਆਵੇਗਾ। ਫ਼ੋਨ ਤਾਂ ਕੀ ਰਾਜੇਸ਼ ਨੇ ਤਾਂ ਮੈਸੇਜ ਰਿਸੀਵ ਹੀ ਨਹੀਂ ਕੀਤਾ ਸੀ। ਇਕ ਦੋ ਦਿਨ ਬਹੁਤ ਮੁਸ਼ਕਿਲ ਨਾਲ ਬਿਤਾਏ ਮੀਨਾਕਸ਼ੀ ਨੇ। ਫ਼ਿਰ ਫ਼ੋਨ ਕਰ ਹੀ ਦਿੱਤਾ। ਪਰ ਆਹ ਕੀ ਰਾਜੇਸ਼ ਨੇ ਫ਼ੋਨ ਨਹੀਂ ਚੁੱਕਿਆ। ਇਕ ਵਾਰ ਨਹੀਂ ਕਈ ਵਾਰ ਕਰਨ ‘ਤੇ ਵੀ ਨਹੀਂ ਚੁੱਕਿਆ। ਹੁਣ ਉਸਦੀ ਹਉਮੈ ਮਿਟ ਚੁੱਕੀ ਸੀ। ਜਿਹੜੀ ਮੀਨਾਕਸ਼ੀ ਲੱਖ ਮਿੰਨਤਾਂ ਕਰਨ ਦੇ ਬਾਵਜੂਦ ਟੱਸ ਤੋਂ ਮੱਸ ਨਹੀਂ ਹੋਈ ਸੀ ਅੱਜ ਉਹ ਕਿਸੇ ਵੀ ਹਾਲਤ ਵਿੱਚ ਆਪਣੇ ਪਤੀ ਕੋਲ ਜਾਣਾ ਚਾਹੁੰਦੀ ਸੀ।
ਮੰਮਾ ਰਾਜੇਸ਼ ਕੇ ਪਾਸ ਜਾਨਾ ਚਾਹਤੀ ਹੂੰ।
ਉਸਨੇ ਆਪਣੀ ਮਾਂ ਨੂੰ ਕਿਹਾ।
ਐਸੇ ਕੈਸੇ ਜਾ ਸਕਤੀ ਹੈ। ਫ਼ਿਰ ਤੋਂ ਉਨਕਾ ਹਾਥ ਔਰ ਵੀ ਉਚਾ ਹੋ ਜਾਏਗਾ। ਰਾਜੇਸ਼ ਕੋ ਖੁਦ ਆਨਾ ਚਾਹੀਏ। ਐਸੇ ਨਹੀਂ ਮੈਂ ਭੇਜੂੰਗੀ ਤੁਜੇ। ਉਸਦੀ ਮਾਂ ਨੇ ਹੁਕਮ ਸੁਣਾਇਆ। ਅੱਜ ਮੀਨਾਕਸ਼ੀ ਨੇ ਬੈਠ ਕੇ ਆਪਣੀ ਮਾਂ ਦੇ ਰੋਲ ਬਾਰੇ ਚੰਗੀ ਤਰ੍ਹਾਂ ਸੋਚਿਆ ਅਤੇ ਉਸਨੂੰ ਆਪਣੀ ਮਾਂ ਦੀ ਭੂਮਿਕਾ ਨਕਾਰਾਤਮਕ ਲੱਗੀ। ਮੀਨਾਕਸ਼ੀ ਨੇ ਸੋਚਿਆ ਕਿ ਕਿਸੇ ਸਹੇਲੀ ਜਾਂ ਰਾਜੇਸ਼ ਦੇ ਕੋਲੀਗ ਦੇ ਰਾਹੀਂ ਪਤਾ ਕਰਾਂ ਕਿ ਰਾਜੇਸ਼ ਦਾ ਕੀ ਹਾਲ ਹੈ। ਜਦੋਂ ਉਸਨੇ ਪ੍ਰੋ. ਸੀਤਲ ਜੋ ਰਾਜੇਸ਼ ਦੇ ਨਾਲ ਹੀ ਕਾਲਜ ਪੜ੍ਹਾਉਂਦੀ ਹੈ, ਨੂੰ ਰਾਜੇਸ਼ ਬਾਰੇ ਪੁੱਛਿਆ ਤਾਂ ਉਸਦੇ ਹੋਸ਼ ਉਡ ਗਏ। ਮੀਨਾਕਸ਼ੀ ਨੂੰ ਪਤਾ ਲੱਗਾ ਕਿ ਇਕ ਉਸਦੀ ਮਾਂ ਨੇ ਫ਼ੋਨ ਉਤੇ ਰਾਜੇਸ਼ ਦੀ ਬਹੁਤ ਬੇਇੱਜ਼ਤੀ ਕੀਤੀ। ਉਸ ਦਿਨ ਤੋਂ ਉਸਨੇ ਫ਼ੋਨ ਕਰਨਾ ਬੰਦ ਕਰ ਦਿੱਤਾ। ਇੱਥੇ ਤੱਕ ਕਿ ਜਦੋਂ ਰਾਜੇਸ਼ ਦੀ ਮਾਂ ਨੂੰ ਬਿਮਾਰ ਹੋਣ ਕਾਰਨ ਹਸਪਤਾਲ ਦਾਖਲ ਕਰਾਉਣਾ ਪਿਆ ਤਾਂ ਵੀ ਉਸਨੇ ਮੀਨਾਕਸ਼ੀ ਨੂੰ ਨਹੀਂ ਦੱਸਿਆ ਸੀ।  ਉਹਨਾਂ ਦਿਨਾਂ ਵਿੱਚ ਮੀਨਾਕਸ਼ੀ ਦੀ ਇਕ ਖਾਸ ਸਹੇਲੀ ਜੋ ਰਾਜੇਸ਼ ਨੂੰ ਜੀਜੂ ਸੱਦਦੀ ਸੀ ਨੇ ਰਾਜੇਸ਼ ਦੀ ਮਾਂ ਦੀ ਖੂਬ ਸੇਵਾ ਕੀਤੀ। ਉਹ ਸਹੇਲੀ ਹੀ ਉਹਨਾਂ ਦਿਨਾਂ ਵਿੱਚ ਰਾਜੇਸ਼ ਲਈ ਰੋਟੀ ਪਾਣੀ ਦਾ ਪ੍ਰਬੰਧ ਕਰਦੀ ਸੀ। ਆਪਣੀ ਸਹੇਲੀ ਵੱਲੋਂ ਇਹ ਜਾਣਕਾਰੀ ਹੀ ਮੀਨਾਕਸ਼ੀ ਆਪਣੇ ਸਹੁਰੇ ਘਰ ਪਹੁੰਚ ਗਈ। ਰਾਜੇਸ਼ ਅਜੇ ਕਾਲਜੋਂ ਨਹੀਂ ਆਇਆ ਸੀ। ਉਹ ਉਸਦੀ ਬੇਸਬਰੀ ਨਾਲ ਉਡੀਕ ਕਰਨ ਲੱਗੀ। ਜਦੋਂ ਰਾਜੇਸ਼ ਆਇਆ ਤਾਂ ਉਹ ਉਡ ਕੇ ਮਿਲੀ।ਸੌਰੀ ਰਾਜੇਸ਼, ਮੈਨੁੰ ਮੁਆਫ਼ ਕਰੋ। ਮੈਂ ਮੰਮੀ ਕੀ ਬਾਤੋਂ ਮੇਂ ਆ ਗਈ। ਮੇਰਾ ਭਗਵਾਨ ਜਾਣਤਾ ਹੈ ਕਿ ਮੈਂ ਆਪ ਕੇ ਬਿਨਾਂ ਕੈਸੇ ਯੇਹ ਸਮਾਂ ਬਿਤਾਇਆ। ਜੋ ਹੁਆ ਉਸੇ ਭੂਲ ਜਾਓ, ਅਬ ਮੈਂ ਗਲਤੀ ਨਹੀ ਕਰੂੰਗੀ। ਮੈਂ ਖੁਦ ਤੋਂ ਕਿਆ, ਐਰੋਂ ਕੋ ਵੀ ਬਤਾਉਂਗੀ ਕਿ ਕਿਸੀ ਕੀ ਬਾਤੋਂ ਮੇਂ ਾਕਰ ਕਭੀ ਆਪਨਾ ਘਰ ਖਰਾਬ ਮਤ ਕਰਨਾ। ਅਗਰ ਆਪਕੀ ਮਾਂ ਆਪਕੇ ਘਰ ਮੇਂ ਦਖਲਅੰਦਾਜ਼ੀ ਕਰੇ ਤੋ ਉਨਸ ਵੀ ਦੂੀ ਬਨਾ ਕਰ ਰਖਨਾ। ਆਪਦਾ ਘਰ ਤੋਂ ਆਪਣਾ ਘਰ ਹੋਤਾ ਹੈ, ਕਿਉਂ ਕੋਈ ਔਰ ਅਪਕੇ ਘਰ ਮੇਂ ਦਖਲ ਦੇ।
ਇਹ ਉਕਤ ਕਹਾਣੀ ਕੋਈ ਕਹਾਣੀ ਨਹੀਂ ਹੈ। ਇਹ ਇਕ ਅੰਗਰੇਜ਼ੀ ਦੇ ਪ੍ਰੋਫ਼ੈਸਰ ਨਾਲ ਬੀਤੀ ਦਾਸਤਾਨ ਹੈ ਅਤੇ ਉਸਦੀ ਪਤਨੀ ਨੇ ਮੈਨੂੰ ਸੁਣਾਈ। ਮੈਂ ਇਹ ਆਪਣੇ ਪਾਠਕਾਂ ਨੁੰ ਇਸ ਆਸ ਨਾਲ ਸੁਣਾ ਰਿਹਾ ਹਾਂ ਕਿ ਉਹ ਇਸਦੇ ਸੂਤਰ ਫ਼ੜਨਗੇ। ਕਿਹੜੇ ਸੂਤਰ, ਸੂਤਰ ਨੰਬਰ 1 ਕਿ ਕਿਸੇ ਦੂਜੇ ਦਆਂ ਗੱਲਾਂ ਵਿੱਚ ਨਾ ਆਓ। ਉਹ ਦੂਜਾ ਭਾਵੇਂ ਤੁਹਾਡਾ ਮਾਂ, ਬਾਪ ਅਤੇ ਭੈਣ ਭਰਾ ਕਿਉਂ ਨਾ ਹੋਵੇ।  ਸੂਤਰ ਨੰਬਰ 2- ਆਪਣੇ ਪਤੀ ਨੂੰ ਕਦੇ ਮੌਕਾ ਅਤੇ ਸਪੇਸ ਨਾ ਦਿਓ। ਨਹੀਂ ਤਾਂ ਫ਼ਿਰ ਮੀਨਾਕਸ਼ੀ ਦੀ ਪੱਕੀ ਸਹੇਲੀ ਵਾਂਗ ਕੋਈ ਹੋਰ ਆ ਕੇ ਪਰਾਂਠੇ ਪਕਾਉਣ ਲੱਗ ਜਾਵੇਗੀ। ਤੀਜਾ ਸੂਤਰ- ਕਿ ਪਤੀ ਪਤਨੀ ਹਉਮੈ ਤੋਂ ਬਚਣ। ਘੱਟੋ ਘੱਟ ਪਤੀ-ਪਤਨੀ ਦੇ ਵਿੱਚ ਕੋਈ ਹਉਮੈ ਨਹੀਂ ਹੋਣੀ ਚਾਹੀਦੀ। ਪਹਿਲਾਂ ਹਉਮੈ ਦਾ ਸ਼ਿਕਾਰ ਮੀਨਾਕਸ਼ੀ ਹੋਈ ਅਤੇ ਫ਼ਿਰ ਉਸਦਾ ਪਤੀ। ਇਹ ਕਹਾਣੀ ਇਹ ਵੀ ਦੰਸਦੀ ਹੈ ਕਿ ਛੋਟੀਆਂ-ਛੋਟੀਆਂ ਗੱਲਾਂ ਨੁੰ ਅਣਡਿੱਠ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ। ਮੀਨਾਕਸ਼ੀ ਦੀ ਨਨਾਣ ਦੇ ਬੱਚੇ ਆ ਗਏ ਅਤੇ ਉਸਦੇ ਏ. ਸੀ. ਰੂਮ ‘ਤੇ ਕਾਬਜ ਹੋ ਗਏ ਜਾਂ ਫ਼ਿਰ ਉਸਦੀ ਨਨਾਣ ਨੇ ਉਸਦੀ ਮਹਿੰਗੀ ਲਿਪਸਟਿਕ ਲਗਾ ਲਈ। ਇਸ ਛੋਟੀ ਗੰਲ ਨੇ ਦੋਵਾਂ ਪਤੀ ਪਤਨੀ ਵਿੱਚ ਕਿੰਨੀ ਵੱਡੀ ਖਾੲ. ਪਾ ਦਿੱਤੀ ਸੀ। ਪਤਨੀ ਨੂੰ ਪਤੀ ਦੇ ਪਰਿਵਾਰ ਨੂੰ ਵੀ ਅਪਦਾਉਣਾ ਚਾਹੀਦਾ ਹੈ। ਸਾਡੇ ਸਭਿਆਚਾਰ ਵਿੱਚ ਵਿਆਹ ਸਿਰਫ਼ ਪਤੀ ਪਤਨੀ ਦਾ ਹੀ ਨਹੀਂ ਹੁੰਦਾ ਸਗੋਂ ਦੋ ਪਰਿਵਾਰਾਂ ਦਾ ਹੁੰਦਾ ਹੈ। ਇਸ ਕਹਾਣੀ ਦਾ ਸਭ ਤੋਂ ਮਹੱਤਵਪੂਰਨ ਸੂਤਰ ਹੈ ਕੁੜੀ ਦਾ ਮਾਂ-ਬਾਪ ਨੁੰ ਕੁੜੀ ਸਹੀ ਅਤੇ ਸਕਾਰਾਤਮਕ ਸਿੱਖਿਆ ਦੇਣੀ ਚਾਹੀਦੀ ਹੈ ਅਤੇ ਰਿਸ਼ਤਿਆਂ ਦਾ ਸਤਿਕਾਰ ਕਰਨਾ ਚਾਹੀਦਾ ਹੈ। ਧੀ ਦੇ ਘਰ ਵਿੱਚ ਦਖਲਅੰਦਾਜ਼ੀ ਨਾ ਕਰਨਾ ਉ ਸਦਾ ਘਰ ਵਸਾਉਣਾ ਹੁੰਦਾ ਹੈ।