ਨਵੀਂ ਦਿੱਲੀ– ਖੇਤੀ ਬਿੱਲ ਖ਼ਿਲਾਫ਼ ਅੰਦੋਲਨ ਕਰ ਰਹੇ ਕਿਸਾਨਾਂ ਦੀ ਵੱਡੀ ਪੰਚਾਇਤ ਆਯੋਜਨ ਹੋਣ ਜਾ ਰਹੀ ਹੈ। ਯੂ.ਪੀ. ਗੇਟ ’ਤੇ ਵੀਰਵਾਰ ਨੂੰ ਕਰੀਬ 10 ਖਾਪ ਪੰਚਾਇਤਾਂ ਦੇ ਕਿਸਾਨ ਇਕੱਠੇ ਹੋਣਗੇ। ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਪ੍ਰਧਾਨ ਨਰੇਸ਼ ਟਿਕੈਤ ਦੀ ਅਗਵਾਈ ’ਚ ਖਾਪ ਦੀ ਵੱਡੀ ਪੰਚਾਇਤ ਆਯੋਜਿਤ ਕਰਕੇ ਅੰਦੋਲਨ ਨੂੰ ਮਜ਼ਬੂਤ ਕਰਨ ਲਈ ਰਣਤੀਨੀ ਤਿਆਰ ਕੀਤੀ ਜਾਵੇਗੀ। ਨਾਲ ਹੀ ਮੰਨਿਆ ਜਾ ਰਿਹਾ ਹੈ ਕਿ ਕਿਸਾਨ ਇਕ ਵਾਰ ਫਿਰ ਭੁੱਖ ਹੜਤਾਲ ਕਰਕੇ ਆਪਣੀਆਂ ਮੰਗਾਂ ਸਰਕਾਰ ਸਾਹਮਣੇ ਰੱਖਣਗੇ।
ਨਹੀਂ ਰੁਕ ਰਿਹਾ ਵਿਰੋਧ ਪ੍ਰਦਰਸ਼ਨ
ਜ਼ਿਕਰਯੋਗ ਹੈ ਕਿ ਕੇਂਦਰ ਦੇ ਤਿੰਨ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਨੂੰ ਲੈ ਕੇ ਪੰਜਾਬ, ਹਰਿਆਣਾ ਅਤੇ ਹੋਰ ਸਥਾਨਾਂ ਦੇ ਹਜ਼ਾਰਾਂ ਕਿਸਾਨ ਕਰੀਬ ਤਿੰਨ ਹਫ਼ਤਿਆਂ ਤੋਂ ਸਿੰਘੂ ਅਤੇ ਟਿਕਰੀ ਸਮੇਤ ਦਿੱਲੀ ਦੀਆਂ ਵੱਖ-ਵੱਖ ਸਰਹੱਦਾਂ ’ਤੇ ਪ੍ਰਦਰਸ਼ਨ ਕਰ ਰਹੇ ਹਨ। ਦਿੱਲੀ ਬਾਰਡਰ ਦੇ ਨੇੜੇ ਪ੍ਰਦਰਸ਼ਨ ਵਾਲੀ ਥਾਂ ’ਤੇ ਬੁੱਧਵਾਰ ਨੂੰ ਮਹਿਲਾਵਾਂ ਘਰ ਦੇ ਉਨ੍ਹਾਂ ਮਰਦ ਮੈਂਬਰਾਂ ਦੀਆਂ ਤਸਵੀਰਾਂ ਨਾਲ ਪਹੁੰਚੀਆਂ ਜਿਨ੍ਹਾਂ ਨੇ ਕਰਜ਼ ਦੇ ਜਾਲ ’ਚ ਫਸਣ ਕਾਰਨ ਆਤਮਹੱਤਿਆ ਕਰ ਲਈ ਸੀ।
ਬਿੰਦੂ ਨੇ ਕਹੀ ਇਹ ਗੱਲ
ਭਾਰਤੀ ਕਿਸਾਨ ਯੂਨੀਅਨ ਦੀ ਉਪ-ਪ੍ਰਧਾਨ ਹਰਿੰਦਰ ਕੌਰ ਬਿੰਦੂ ਨੇ ਦੱਸਿਆ ਕਿ ਕਰੀਬ 700-800 ਮਹਿਲਾਵਾਂ ਜਿਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਨੇ ਖੇਤੀ ਕਰਜ਼ੇ ਕਾਰਨ ਆਤਮਹੱਤਿਆ ਕੀਤੀ ਸੀ, ਪ੍ਰਦਰਸ਼ਨ ’ਚ ਸ਼ਾਮਲ ਹੋਈਆਂ ਹਨ। ਉਨ੍ਹਾਂ ਦੱਸਿਆ ਕਿ ਇਹ ਮਹਿਲਾਵਾਂ ਮਾਨਸਾ, ਬਠਿੰਡਾ, ਪਟਿਆਲਾ ਅਤੇ ਸੰਗਰੂਰ ਸਮੇਤ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਤੋਂ ਆਈਆਂ ਹਨ। ਬਿੰਦੂ ਨੇ ਦਾਅਵਾ ਕੀਤਾ ਕਿ ਅਸੀਂ ਰੇਖਾਂਕਿਤ ਖੇਤੀ ਭਾਈਚਾਰੇ ਦੇ ਹਿੱਤ ’ਚ ਨਹੀਂ ਰਾਂ ਅਤੇ ਇਹ ਖੇਤੀ ਖ਼ੇਤਰ ਨੂੰ ਬਰਬਾਦ ਕਰ ਦੇਣਗੇ।
ਕੌਰ ਨੇ ਕਹੀ ਇਹ ਗੱਲ
ਪਟਿਆਲਾ ਜ਼ਿਲੇ ਤੋਂ ਆਈ 50 ਸਾਲਾ ਪਰਮਜੀਤ ਕੌਰ ਨੇ ਕਿਹਾ ਕਿ ਕੇਂਦਰ ਦੁਆਰਾ ਲਿਆਏ ਗਏ ਖੇਤੀ ਕਾਨੂੰਨ, ਕਿਸਾਨਾਂ ਨੂੰ ਹੋਰ ਕਰਜ਼ ਦੇ ਜਾਲ ’ਚ ਫਸਾ ਲੈਣਗੇ। ਜ਼ਿਕਰਯੋਗ ਹੈ ਕਿ ਕੌਰ ਦੇ ਪਤੀ ਨੇ 9 ਸਾਲ ਪਹਿਲਾਂ ਆਤਮਹੱਤਿਆ ਕਰ ਲਈ ਸੀ ਅਤੇ ਪਰਿਵਾਰ ਕੋਲ ਨਾਮਮਾਤਰ ਦੀ ਜ਼ਮੀਨ ਹੈ। ਪਟਿਆਲਾ ਦੀ 65 ਸਾਲਾ ਮੋਹਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ 19 ਸਾਲਾ ਪੌਤੇ ਨੇ 5 ਸਾਲ ਪਹਿਲਾਂ ਆਤਮਹੱਤਿਆ ਕਰ ਲਈ ਸੀ ਕਿਉਂਕਿ ਪਰਿਵਾਰ ਉਸ ਦੀ ਪੜ੍ਹਾਈ ਦਾ ਖ਼ਰਚਾ ਨਹੀਂ ਚੁੱਕ ਪਾ ਰਿਹਾ ਸੀ।
ਭਾਰਤੀ ਕਿਸਾਨ ਯੂਨੀਅਨ ਦੇ ਸਕੱਤਰ ਸੁਖਦੇਵ ਸਿੰਘ ਕੋਕਰੀਕਲਾਨ ਨੇ ਕਿਹਾ ਕਿ ਅਸੀਂ ਰੇਖਾਂਕਿਤ ਕਰਨਾ ਚਾਹੁੰਦੇ ਹਾਂ ਕਿ ਕਿਵੇਂ ਕਰਜ਼ੇ ਹੇਠ ਦੱਬੇ ਪੰਜਾਬ ਦੇ ਕਿਸਾਨ ਆਤਮਹੱਤਿਆ ਕਰਨ ਲਈ ਮਜ਼ਬੂਰ ਹੋ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਇਕ ਅਨੁਮਾਨ ਮੁਤਾਬਕ, ਸਾਲ 2006 ਤੋਂ ਹੁਣ ਤਕ ਪੰਜਾਬ ’ਚ ਕਰੀਬ 50 ਹਜ਼ਾਰ ਆਤਮਹੱਤਿਆਵਾਂ ਦੀਆਂ ਘਟਨਾਵਾਂ ਹੋਈਆਂ ਹਨ।
News Credit :jagbani(punjabkesari)















