ਕੋਹਲੀ ਦਾ ਸਾਹਮਣਾ ਕਰਦੇ ਸਮੇਂ ਸਹੀ ਸੰਤੁਲਨ ਦੀ ਜ਼ਰੂਰਤ – ਫ਼ਿੰਚ

ਮੈਲਬਰਨ – ਆਸਟਰੇਲੀਆ ਦੇ ਸੀਮਿਤ ਓਵਰ ਕਪਤਾਨ ਐਰੋਨ ਫ਼ਿੰਚ ਦਾ ਕਹਿਣਾ ਹੈ ਕਿ ਪਹਿਲੇ ਟੈੱਸਟ ‘ਚ ਵਿਰਾਟ ਕੋਹਲੀ ਦਾ ਸਾਹਮਣਾ ਕਰਦੇ ਹੋਏ ਮੇਜ਼ਬਾਨ ਖਿਡਾਰੀਆਂ ਨੂੰ ਸਹੀ ਸੰਤੁਲਨ ਬਣਾਉਣਾ ਹੋਵੇਗਾ ਕਿਉਂਕਿ ਜ਼ਿਆਦਾ ਉਕਸਾਉਣ ‘ਤੇ ਭਾਰਤੀ ਕਪਤਾਨ ਵਿਰੋਧੀ ਟੀਮ ਲਈ ਬੇਰਹਿਮ ਸਾਬਿਤ ਹੋ ਸਕਦਾ ਹੈ।
ਭਾਰਤ ਅਤੇ ਆਸਟਰੇਲੀਆ ਵਿਚਾਲੇ ਕ੍ਰਿਕਟ ਦੇ ਮੈਚਾਂ ਦੌਰਾਨ ਇੱਕ-ਦੂਜੇ ਦਾ ਵਿਰੋਧ ਜਗ-ਜ਼ਾਹਿਰ ਹੈ। ਦੋਨੋਂ ਟੀਮਾਂ ‘ਚਾਲੇ ਜੁਬਾਨੀ-ਜੰਗ, ਇੱਕ-ਦੂਜੇ ‘ਤੇ ਚਿੱਕੜ ਉਛਾਲਣਾ ਅਤੇ ਵਿਵਾਦ ਚਲਦੇ ਰਹਿੰਦੇ ਹਨ। ਪਿਛਲੀ ਵਾਰ 2018-19 ‘ਚ ਖੇਡੀ ਗਈ ਸੀਰੀਜ਼ ‘ਚ ਕੋਹਲੀ ਅਤੇ ਟਿਮ ਪੇਨ ‘ਚਾਲੇ ਤਿੱਖੀ ਬਹਿੰਸ ਦੇਖੀ ਗਈ ਸੀ। ਫ਼ਿੰਚ ਨੇ ਕਿਹਾ ਕਿ ਕਈ ਵਾਰ ਮੌਕੇ ਆਉਣਗੇ ਜਦੋਂ ਤਨਾਅ ਪੈਦਾ ਹੋਵੇਗਾ। ਇਸ ‘ਚ ਸੰਤੁਲਨ ਬਣਾਉਣ ਦੀ ਜ਼ਰੂਰਤ ਹੈ। ਕੋਹਲੀ ਨੂੰ ਉਕਸਾਉਣ ਦੀ ਜ਼ਰੂਰਤ ਨਹੀਂ ਕਿਉਂਕਿ ਇਸ ਤਰ੍ਹਾਂ ਕਰਨ ‘ਤੇ ਉਹ ਵਿਰੋਧੀ ਟੀਮਾਂ ਲਈ ਬੇਰਹਿਮ ਸਾਬਿਤ ਹੋ ਸਕਦਾ ਹੈ।