ਬੌਲੀਵੁਡ ਅਦਾਕਾਰ ਸੋਨੂੰ ਸੂਦ ਦੇ ਨਾਂ ਇੱਕ ਹੋਰ ਉਪਲਬਧੀ ਜੁੜ ਗਈ ਹੈ। ਤਾਲਾਬੰਦੀ ਦੌਰਾਨ ਮਜਬੂਰਾਂ ਅਤੇ ਮਜ਼ਦੂਰਾਂ ਦੇ ਮਸੀਹਾ ਬਣੇ ਸੋਨੂੰ ਸੂਦ ਨੂੰ ਟੌਪ ਏਸ਼ੀਅਨ ਸੈਲੇਬ੍ਰਿਟੀਜ਼ 2020 ਦੀ ਲਿਸਟ ਸਭ ਤੋਂ ਉੱਪਰ, ਨੰਬਰ-ਵੰਨ ਦਾ ਤਾਜ ਮਿਲਿਆ ਹੈ। ਸੋਨੂੰ ਸੂਦ ਦਾ ਨਾਂ ਏਸ਼ੀਅਨ ਸੈਲੇਬ੍ਰਿਟੀਜ਼ ਦੇ ਟੌਪ 50 ਦੀ ਲਿਸਟ ‘ਚ ਪਹਿਲੇ ਨੰਬਰ ‘ਤੇ ਹੈ। ਇਹ ਲਿਸਟ ਬ੍ਰਿਟੇਨ ਦੇ ਈਸਟਰਨ ਆਈ ਨਿਊਜ਼ਪੇਪਰ ਨੇ ਜਾਰੀ ਕੀਤੀ ਹੈ।
ਸੋਨੂੰ ਸੂਦ ਬੋਲੇ ਆਖ਼ਰੀ ਸਾਹ ਤਕ ਨਹੀਂ ਰੁੱਕਾਂਗਾ
ਲਿਸਟ ‘ਚ ਟੌਪ ‘ਤੇ ਆਪਣਾ ਨਾਂ ਵੇਖ ਸੋਨੂੰ ਸੂਦ ਵੀ ਕਾਫ਼ੀ ਖ਼ੁਸ਼ ਹਨ। ਉਨ੍ਹਾਂ ਨੇ ਖ਼ੁਸ਼ੀ ਜ਼ਾਹਿਰ ਕਰਦੇ ਹੋਏ ਕਿਹਾ, ”ਮੇਰੇ ਕੰਮ ਦੀ ਸਹਾਰਨਾ ਕਰਨ ਲਈ ਧੰਨਵਾਦ। ਜਿਵੇਂ ਹੀ ਮਹਾਂਮਾਰੀ ਆਈ, ਮੈਨੂੰ ਅਹਿਸਾਸ ਹੋਇਆ ਕਿ ਆਪਣੇ ਦੇਸ਼ਵਾਸੀਆਂ ਦੀ ਮਦਦ ਕਰਨਾ ਮੇਰਾ ਕਰਤੱਵ ਹੈਸ ਇਹ ਇੱਕ ਅਜਿਹੀ ਗੱਲ ਸੀ ਜੋ ਮੇਰੇ ਅੰਦਰੋਂ ਆਈ ਸੀ। ਆਖ਼ਿਰਕਾਰ ਇਹ ਇੱਕ ਅਜਿਹੀ ਚੀਜ਼ ਸੀ ਜਿਸ ਲਈ ਮੈਂ ਮੁੰਬਈ ਆਇਆ ਸੀ। ਜੋ ਮੈਂ ਕੀਤਾ ਇਹ ਇੱਕ ਭਾਰਤੀ ਹੋਣ ਦੇ ਨਾਅਤੇ ਮੇਰੀ ਜ਼ਿੰਮੇਦਾਰੀ ਸੀ, ਅਤੇ ਮੈਂ ਆਪਣੀ ਆਖ਼ਰੀ ਸਾਹ ਤਕ ਨਹੀਂ ਰੁਕਾਂਗਾ।”
ਪੰਜਵੇਂ ਨੰਬਰ ‘ਤੇ ਅਰਮਾਨ ਮਲਿਕ
ਟੌਪ ਏਸ਼ੀਅਨ ਸੈਲੇਬ੍ਰਿਟੀਜ਼ ਦੀ ਇਸ ਲਿਸਟ ‘ਚ ਦੂਜੇ ਭਾਰਤੀ ਦਿੱਗਜਾਂ ਦੇ ਵੀ ਨਾਂ ਹਨ। ਟੌਪ-50 ਦੀ ਇਸ ਲਿਸਟ ‘ਚ ਪੰਜਵੇਂ ਨੰਬਰ ‘ਤੇ ਅਰਮਾਨ ਮਲਿਕ ਹੈ। ਅਰਮਾਨ ਮਲਿਕ ਨੇ ਹਾਲ ਹੀ ‘ਚ ਆਪਣਾ ਇੰਗਲਿਸ਼ ਟਰੈਕ ਹਾਊ ਮੈਨੀ ਰਿਲੀਜ਼ ਕੀਤਾ। ਇਸ ਗੀਤ ਨੂੰ MTVEMA ਐਵਾਰਡ 2020 ‘ਲਈ ਚੁਣਿਆ ਗਿਆ।
ਛੇਵੇਂ ਨੰਬਰ ‘ਤੇ ਪ੍ਰਿਯੰਕਾ ਚੋਪੜਾ
ਦੇਸੀ ਗਰਲ ਪ੍ਰਿਯੰਕਾ ਚੋਪੜਾ ਇਸ ਲਿਸਟ ‘ਚ ਛੇਵੇਂ ਨੰਬਰ ‘ਤੇ ਹੈ। ਪ੍ਰਿਯੰਕਾ ਚੋਪੜਾ ਬੌਲੀਵੁਡ ਤੋਂ ਜ਼ਿਆਦਾ ਇਨ੍ਹੀਂ ਦਿਨੀਂ ਹੌਲੀਵੁਡ ‘ਚ ਆਪਣੀ ਪਛਾਣ ਬਣਾ ਰਹੀ ਹੈ। ਉਸ ਫ਼ੈਨ ਫ਼ੌਲੋਇੰਗ ਬਹੁਤ ਤੇਜ਼ੀ ਨਾਲ ਵੱਧ ਰਹੀ ਹੈ ਅਤੇ ਇਸ ਲਈ ਉਸ ਨੇ ਕਾਫ਼ੀ ਮਿਹਨਤ ਵੀ ਕੀਤੀ ਹੈ।
ਸੱਤਵੇਂ ਨੰਬਰ ‘ਤੇ ਬਾਹੂਬਲੀ ਪ੍ਰਭਾਸ
ਸਾਊਥ ਇੰਡੀਅਨ ਅਦਾਕਾਰ ਅਤੇ ਬਾਹੂਬਲੀ ਫ਼ੇਮ ਪ੍ਰਭਾਸ ਨੂੰ ਟੌਪ ਏਸ਼ੀਅਨ ਗਲੋਬਲ ਸੈਲੇਬ੍ਰਿਟੀਜ਼ ਦੀ ਲਿਸਟ ‘ਚ ਸੱਤਵੇਂ ਨੰਬਰ ‘ਤੇ ਰੱਖਿਆ ਗਿਆ ਹੈ। ਸਾਲ 2019 ‘ਚ ਪ੍ਰਭਾਸ ਦੀ ਫ਼ਿਲਮ ਸਾਹੋ ਰਿਲੀਜ਼ ਹੋਈ ਸੀ।
11ਵੇਂ ਨੰਬਰ ‘ਤੇ ਆਯੁਸ਼ਮਾਨ ਖੁਰਾਣਾ
ਸਾਲ 2019’ਚ ਆਯੁਸ਼ਮਾਨ ਖੁਰਾਣਾ ਇੰਡਸਟਰੀ ਦਾ ਅਜਿਹੇ ਸਿਤਾਰਾ ਬਣ ਕੇ ਉਭਰਿਐ ਜਿਸ ਨੇ ਸਿਨੇਮਾ ਦੀ ਦੁਨੀਆਂ ‘ਚ ਆਪਣਾ ਵੱਖਰਾ ਯਾਨਰ ਬਣਾਇਐ। ਆਯੁਸ਼ਮਾਨ ਦੀ ਆਰਟੀਕਲ 15, ਡਰੀਮ ਗਰਲ ਅਤੇ ਬਾਲਾ ਵਰਗੀਆਂ ਫ਼ਿਲਮਾਂ ਨੇ ਨਾ ਸਿਰਫ਼ ਦਰਸ਼ਕਾਂ ਦਾ ਮਨੋਰੰਜਨ ਕੀਤਾ ਸਗੋਂ ਐਵਾਰਡਜ਼ ਵੀ ਜਿੱਤੇ। ਇਨ੍ਹਾਂ ਫ਼ਿਲਮਾਂ ‘ਚ ਉਨ੍ਹਾਂ ਵਿਸ਼ਿਆਂ ‘ਤੇ ਗੱਲ ਕੀਤੀ ਗਈ ਜਿਨ੍ਹਾਂ ‘ਤੇ ਚਰਚਾ ਕਰਨ ਤੋਂ ਅਸੀਂ ਅਤੇ ਸਾਡਾ ਸਮਾਜ ਅਕਸਰ ਬੱਚਦੇ ਰਹਿੰਦੇ ਹਨ।
14ਵੇਂ ਨੰਬਰ ‘ਤੇ ਦਿਲਜੀਤ ਦੋਸਾਂਝ
ਆਪਣੇ ਗੀਤਾਂ ਨਾਲ ਦੁਨੀਆਂ ਦਾ ਦਿਲ ਜਿੱਤਣ ਵਾਲੇ ਦਿਲਜੀਤ ਦੋਸਾਂਝ ਨੂੰ ਲਿਸਟ ‘ਚ 14ਨੇਂ ਨੰਬਰ ‘ਤੇ ਹੈ। ਦਿਲਜੀਤ ਇਨ੍ਹੀਂ ਦਿਨੀਂ ਕਿਸਾਨ ਅੰਦੋਲਨ ਨੂੰ ਸਮਰਥਨ ਦੇਣ ਕਾਰਨ ਕਾਫ਼ੀ ਸੁਰਖ਼ੀਆਂ ‘ਚ ਹੈ। ਬੀਤੇ ਦਿਨੀਂ ਟਵਿਟਰ ‘ਤੇ ਕੰਗਨਾ ਰਣੌਤ ਨਾਲ ਉਸ ਦੀ ਲਿਖਤੀ ਜੰਗ ਨੇ ਖ਼ੂਬ ਸੁਰਖ਼ੀਆਂ ਬਟੋਰੀਆਂ।
16ਵੇਂ ਨੰਬਰ ‘ਤੇ ਸ਼ਹਿਨਾਜ਼ ਕੌਰ ਗਿੱਲ
ਰਿਐਲਿਟੀ TV ਸ਼ੋਅ ਬਿੱਗ ਬੌਸ 13 ਫ਼ੇਮ ਸ਼ਹਿਨਾਜ਼ ਕੌਰ ਗਿੱਲ ਦਾ ਆਪਣਾ ਹੀ ਜਲਵਾ ਹੈ। ਉਹ ਬੈਕ ਟੂ ਬੈਕ ਕਈ ਵੀਡੀਓ ਗੀਤਾਂ ‘ਚ ਨਜ਼ਰ ਆਈ ਹੈ। ਉਥੇ ਹੀ ਤਾਲਾਬੰਦੀ ਦੌਰਾਨ ਫ਼ਿੱਟ ਹੋਣ ਕਾਰਨ ਸ਼ਹਿਨਾਜ਼ ਕੌਰ ਗਿੱਲ ਕਾਫ਼ੀ ਚਰਚਾ ‘ਚ ਰਹੀ ਹੈ।
20ਵੇਂ ਨੰਬਰ ‘ਤੇ ਅਮਿਤਾਭ ਬੱਚਨ
ਅਮਿਤਾਭ ਬੱਚਨ ਉਮਰ ਦੇ ਇਸ ਪੜਾਅ ‘ਤੇ ਵੀ ਮਨੋਰੰਜਨ ਕਰਨ ਦੇ ਪੇਸ਼ੇ ਤੋਂ ਪਿੱਛੇ ਨਹੀਂ ਹੱਟ ਰਿਹਾ। ਉਸ ਦੀ ਪ੍ਰਸਿੱਧੀ ਕਦੇ ਵੀ ਖ਼ਤਮ ਨਾ ਹੋਣ ਵਾਲੀ। ਕੋਰੋਨਾਵਾਇਰਸ ਨਾਲ ਲੜਨ ਤੋਂ ਬਾਅਦ ਜਿਸ ਤਰ੍ਹਾਂ ਉਹ ਕੌਨ ਬਨੇਗਾ ਕਰੋੜਪਤੀ ਦੇ ਸੈੱਟ ‘ਤੇ ਪਰਤਿਐ ਉਹ ਕਾਬਿਲ-ਏ-ਤਾਰੀਫ਼ ਹੈ।
23ਵੇਂ ਨੰਬਰ ‘ਤੇ ਪੰਜਕ ਤ੍ਰਿਪਾਠੀ
ਬੌਲੀਵੁਡ ‘ਚ ਜਿਸ ਇੱਕ ਅਦਾਕਾਰ ਨੇ ਬੀਤੇ ਕੁੱਝ ਸਾਲਾਂ ‘ਚ ਸਭ ਤੋਂ ਜ਼ਿਆਦਾ ਨਾਂ ਅਤੇ ਸਨਮਾਨ ਕਮਾਇਆ ਹੈ ਉਹ ਹੈ ਪੰਕਜ ਤ੍ਰਿਪਾਠੀ। ਮਿਰਜ਼ਾਪੁਰ ਅਤੇ ਮਿਰਜ਼ਾਪੁਰ 2 ਦੇ ਕਾਲੀਨ ਭੈਯਾ ਦੇ ਕਿਰਦਾਰ ‘ਚ ਉਸ ਨੇ ਇੰਡਸਟਰੀ ‘ਚ ਵੱਖਰਾ ਹੀ ਰੁਤਬਾ ਹਾਸਿਲ ਕੀਤਾ ਹੈ।
25ਵੇਂ ਨੰਬਰ ‘ਤੇ ਆਸਿਮ ਰਿਆਜ਼
ਇਸ ਲਿਸਟ ‘ਚ 25ਵੇਂ ਨੰਬਰ ‘ਤੇ ਆਸਿਮ ਰਿਆਜ਼ ਹੈ। ਆਸਿਮ ਬਿੱਗ ਬੌਸ 13 ਭਾਵੇਂ ਹੀ ਨਾ ਜਿੱਤ ਸੱਕਿਆ, ਪਰ ਉਸ ਦੀ ਪ੍ਰਸਿੱਧੀ ਸਿਧਾਰਥ ਸ਼ੁਕਲਾ ਤੋਂ ਵੀ ਘੱਟ ਨਹੀਂ।












