ਬੌਲੀਵੁਡ ਦੇ ਮਿਸਟਰ ਪਰੈਫ਼ਕਸ਼ਨਿਸਟ ਆਮਿਰ ਖ਼ਾਨ ਇੱਕ ਵਾਰ ਫ਼ਿਰ ਚਰਚਾ ‘ਚ ਆ ਗਏ ਹਨ। ਆਮਿਰ ਖ਼ਾਨ ਦੀ ਸ਼ਰਟਲੈੱਸ ਤਸਵੀਰ ਸਾਹਮਣੇ ਆਈ ਹੈ ਜੋ ਸੋਸ਼ਲ ਮੀਡੀਆ ‘ਤੇ ਖ਼ੂਬ ਵਾਇਰਲ ਹੋ ਰਹੀ ਹੈ।
ਆਮਿਰ ਖ਼ਾਨ ਦੀ ਇਸ ਤਸਵੀਰ ਨੂੰ ਫ਼ੋਟੋਗ੍ਰਾਫ਼ਰ ਅਵੀਨਾਸ਼ ਗੋਵਾਰੀਕਰ ਨੇ ਆਪਣੇ ਇਨਸਟਾਗ੍ਰੈਮ ‘ਤੇ ਸ਼ੇਅਰ ਕੀਤਾ ਹੈ। ਆਮਿਰ ਇੱਕ ਕਾਊਚ ‘ਤੇ ਬੈਠਾ ਨਜ਼ਰ ਆ ਰਿਹਾ ਹੈ। ਅਦਾਕਾਰ ਕੈਮਰੇ ਵੱਲ ਦੇਖ ਰਿਹੈ ਅਤੇ ਉਸ ਦੇ ਹੱਥ ‘ਚ ਇੱਕ ਸਿਗਾਰ ਹੈ। ਆਮਿਰ ਆਪਣੇ ਬੈਕ ਅਤੇ ਸ਼ੋਲਡਰ ਮਸਲਜ਼ ਦੀ ਨੁਮਾਇਸ਼ ਕਰ ਰਿਹਾ ਹੈ। ਤਸਵੀਰ ਸ਼ੇਅਰ ਕਰਦੇ ਹੋਏ ਫ਼ੋਟੋਗ੍ਰਾਫ਼ਰ ਅਵੀਨਾਸ਼ ਨੇ ਲਿਖਿਆ, ”ਪੈਕਅਪ ਤੋਂ ਬਾਅਦ ਦਾ ਸ਼ੌਟ ਆਮਿਰ ਖ਼ਾਨ ਦੇ ਨਾਲ। ਹਰ ਦਿਨ ਦੇ ਨਾਲ ਹੋਰ ਕੂਲ ਹੁੰਦੇ ਜਾ ਰਹੇ ਹੋ।” ਪ੍ਰਸ਼ੰਸਕ ਇਸ ਤਸਵੀਰ ‘ਤੇ ਖ਼ੂਬ ਪਿਆਰ ਲੁਟਾ ਰਹੇ ਹਨ।
ਕੰਮ ਦੀ ਗੱਲ ਕਰੀਏ ਤਾਂ ਆਮਿਰ ਖ਼ਾਨ ਜਲਦ ਹੀ ਫ਼ਿਲਮ ਲਾਲ ਸਿੰਘ ਚੱਡਾ ‘ਚ ਨਜ਼ਰ ਆਉਣ ਵਾਲੈ। ਇਸ ‘ਚ ਉਹ ਅਦਾਕਾਰ ਕਰੀਨਾ ਕਪੂਰ ਨਾਲ ਨਜ਼ਰ ਆਵੇਗਾ। ਫ਼ਿਲਮ ਦੀ ਸ਼ੂਟਿੰਗ ਹੁਣ ਖ਼ਤਮ ਹੋ ਚੁੱਕੀ ਹੈ। ਸ਼ੂਟਿੰਗ ਦੌਰਾਨ ਆਮਿਰ ਨੇ ਆਪਣੀ ਦਾੜ੍ਹੀ ਅਤੇ ਮੁੱਛਾਂ ਵਧਾਈਆਂ ਸਨ। ਹੁਣ ਅਦਾਕਾਰ ਨੇ ਆਪਣੀ ਦਾੜ੍ਹੀ ਅਤੇ ਮੁੱਛਾਂ ਕਟਾ ਦਿੱਤੀਆਂ ਹਨ। ਸ਼ੇਅਰ ਕੀਤੀ ਤਸਵੀਰ ‘ਚ ਅਦਾਕਾਰ ਕਾਫ਼ੀ ਹੈਂਡਸਮ ਦਿਖਾਈ ਦੇ ਰਿਹੈ।












