ਖ਼ੁਸ਼ ਹਾਂ ਕਿ ਆਸਟਰੇਲੀਆ ਨੇ ਮੇਰੇ ਲਈ ਰਣਨੀਤੀ ਬਣਾਈ – ਅੱਈਅਰ

Image Courtesy :jagbani(punjabkesari)

ਕੈਨਬਰਾ – ਭਾਰਤੀ ਬੱਲੇਬਾਜ਼ ਸ਼੍ਰੇਅਸ ਅਈਅਰ ਆਪਣੇ ਵਿਰੁੱਧ ਆਸਟਰੇਲੀਆਈ ਟੀਮ ਦੀ ਸ਼ੌਰਟ ਗੇਂਦਬਾਜ਼ੀ ਕਰਨ ਦੀ ਰਣਨੀਤੀ ਬਣਾਉਣ ਤੋਂ ਖ਼ੁਸ਼ ਹੈ ਅਤੇ ਉਸ ਨੇ ਕਿਹਾ ਕਿ ਉਹ ਹਮਲਾਵਰ ਰਵੱਈਆ ਆਪਨਾ ਕੇ, ਪਲਟਾਵਰ ਕਰ ਕੇ ਅਤੇ ਫ਼ੀਲਡਿੰਗ ਦਾ ਫ਼ਾਇਦਾ ਚੁੱਕ ਕੇ ਇਸ ਨਾਲ ਨਜਿੱਠ ਸਕਦਾ ਹੈ।
ਜੋਸ਼ ਹੇਜ਼ਲਵੁਡ ਨੇ ਪਹਿਲੇ ਵਨ ਡੇਅ ਕੌਮਾਂਤਰੀ ਮੈਚ ‘ਚ ਅੱਈਅਰ ਨੂੰ ਬਾਊਂਸਰ ‘ਤੇ ਪੈਵੇਲੀਅਨ ਭੇਜਿਆ ਜਦਕਿ ਦੂਜੇ ਮੈਚ ‘ਚ ਉਸ ਨੇ ਬੱਲੇਬਾਜ਼ੀ ਕਰਦੇ ਹੋਏ 36 ਦੌੜਾਂ ਦੀ ਚੰਗੀ ਪਾਰੀ ਖੇਡੀ। ਘਰੇਲੂ ਟੀਮ ਦੇ ਅੱਈਅਰ ਨੂੰ ਸ਼ੌਰਟ ਗੇਂਦਬਾਜ਼ੀ ਨਾਲ ਨਿਸ਼ਾਨਾ ਬਣਉਣ ਦੀ ਰਣਨੀਤੀ ਬਾਰੇ ਪੁੱਛਣ ‘ਤੇ ਇਸ ਬੱਲੇਬਾਜ਼ ਨੇ ਤੀਜੇ ਅਤੇ ਆਖ਼ਰੀ ਵਨ ਡੇਅ ਦੀ ਪੂਰਬਲੀ ਸ਼ਾਮ ‘ਤੇ ਕਿਹਾ, ”ਮੈਂ ਇਸ ਨੂੰ ਚੁਣੌਤੀ ਦੀ ਤਰ੍ਹਾਂ ਲੈ ਰਿਹਾ ਹਾਂ, ਪਰ ਮੈਂ ਦਬਾ ‘ਚ ਚੰਗਾ ਪ੍ਰਦਰਸ਼ਨ ਕਰਦਾ ਹਾਂ ਅਤੇ ਇਹ ਮੈਨੂੰ ਉਨ੍ਹਾਂ ਦੇ ਵਿਰੁੱਧ ਬਿਹਤਰ ਪ੍ਰਦਰਸ਼ਨ ਕਰਨ ਲਈ ਉਤਸ਼ਾਹਿਤ ਕਰੇਗਾ। ਮੈਨੂੰ ਲੱਗਦਾ ਹੈ ਕਿ ਇਸ ਦਾ (ਸ਼ੌਰਟ ਲੈੱਗ ਅਤੇ ਲੈੱਗ ਗਲੀ) ਫ਼ਾਇਦਾ ਚੁੱਕਿਆ ਜਾ ਸਕਦਾ ਹੈ ਅਤੇ ਵਧੇਰੇ ਦੌੜਾਂ ਬਣਾਈਆਂ ਜਾ ਸਕਦੀਆਂ ਹਨ।”
ਭਾਰਤ ਦੇ ਚੌਥੇ ਨੰਬਰ ਦੇ ਬੱਲੇਬਾਜ਼ ਅੱਈਅਰ ਨੇ ਕਿਹਾ ਕਿ ਸ਼ਾਰਟ ਗੇਂਦਬਾਜ਼ੀ ਦਾ ਸਾਹਮਣਾ ਕਰਨਾ ਮਾਨਸਿਕਤਾ ਅਤੇ ਨੈੱਟ ‘ਤੇ ਬੱਲੇਬਾਜ਼ੀ ਕਰਦੇ ਹੋਏ ਥੋੜ੍ਹੇ ਬਦਲਾਅ ਨਾਲ ਜੁੜਿਆ ਹੈ। ਉਸ ਨੇ ਕਿਹਾ ਕਿ ਇਹ ਤੁਹਾਡੀ ਮਾਨਸਿਕਤਾ ਨਾਲ ਜੁੜਿਆ ਹੈ ਜਿਸ ‘ਚ ਥੋੜ੍ਹਾ ਬਦਲਾ ਕਰਨ ਦੀ ਲੋੜ ਹੈ। ਵਿਕਟ ‘ਤੇ ਤੁਸੀਂ ਕਿਵੇਂ ਖੜ੍ਹੇ ਹੁੰਦੇ ਹੋ। (ਸਟਾਂਸ ਦੇ ਦੌਰਾਨ) ਕਾਫ਼ੀ ਵਧੇਰੇ ਝੁਕਣ ਦੀ ਜਗ੍ਹਾ ਤੁਹਾਨੂੰ ਸਿੱਧੇ ਖੜ੍ਹੇ ਹੋਣਾ ਪੈਂਦਾ ਹੈ। ਅਜਿਹੇ ‘ਚ ਸ਼ੌਰਟ ਗੇਂਦ ਨੂੰ ਖੇਡਣਾ ਆਸਾਨ ਹੋ ਜਾਂਦਾ ਹੈ।”