ਐਮੀ ਵਿਰਕ ਅਤੇ ਗਿੱਪੀ ਗਰੇਵਾਲ ਦੀ ਰਾਹ ‘ਤੇ ਨਿਕਲਿਆ ਪਰਮੀਸ਼ ਵਰਮਾ

Image Courtesy : bbc

ਪੰਜਾਬੀ ਅਦਾਕਾਰ ਅਤੇ ਨਿਰਦੇਸ਼ਕ ਪਰਮੀਸ਼ ਵਰਮਾ ਹੁਣ ਨਿਰਮਾਤਾ ਦੇ ਤੌਰ ‘ਤੇ ਕੰਮ ਕਰਨ ਜਾ ਰਿਹਾ ਹੈ। ਓਮਜੀ ਸਟਾਰ ਸਟੂਡੀਓ ਨਾਲ ਮਿਲ ਕੇ ਪਰਮੀਸ਼ ਵਰਮਾ ਤਿੰਨ ਪੰਜਾਬੀ ਫ਼ਿਲਮਾਂ ਪ੍ਰੋਡਿਊਸ ਕਰੇਗਾ। ਇਹ ਫ਼ਿਲਮਾਂ ਓਮਜੀ ਸਟਾਰ ਸਟੂਡੀਓ ਅਤੇ ਪਰਮੀਸ਼ ਵਰਮਾ ਫ਼ਿਲਮਜ਼ ਦੇ ਬੈਨਰ ਹੇਠ ਰਿਲੀਜ਼ ਹੋਣਗੀਆਂ। ਬਾਕੀ ਰਿਲੀਜ਼ ਹੋਣ ਵਾਲੀਆਂ ਫ਼ਿਲਮਾਂ ਬਾਰੇ ਕੋਈ ਅਧਿਕਾਰਿਕ ਜਾਣਕਾਰੀ ਸਾਹਮਣੇ ਨਹੀਂ ਆਈ।
ਪਰਮੀਸ਼ ਵਰਮਾ ਦਾ ਪ੍ਰੋਡਿਊਸਰ ਦੇ ਤੌਰ ‘ਤੇ ਕੰਮ ਕਰਨ ਦਾ ਫ਼ੈਸਲਾ ਅਜੀਬ ਨਹੀਂ। ਇਸ ਤੋਂ ਪਹਿਲਾਂ ਵੀ ਕਈ ਅਦਾਕਾਰਾਂ ਨੂੰ ਪ੍ਰੋਡਿਊਸਰ ਦੇ ਤੌਰ ‘ਤੇ ਕੰਮ ਕਰਦੇ ਵੇਖਿਆ ਗਿਆ ਹੈ। ਐਮੀ ਵਿਰਕ, ਗਿੱਪੀ ਗਰੇਵਾਲ ਅਤੇ ਬਿਨੂ ਢਿੱਲੋਂ ਜ਼ਿਆਦਾਤਰ ਫ਼ਿਲਮਾਂ ਨੂੰ ਖ਼ੁਦ ਪ੍ਰੋਡਿਊਸ ਕਰਦੇ ਹਨ। ਹੁਣ ਪਰਮੀਸ਼ ਵਰਮਾ ਨੇ ਵੀ ਇਸ ਰਾਹ ‘ਚ ਕਦਮ ਰੱਖ ਲਿਆ ਹੈ।
ਪਰਮੀਸ਼ ਵਰਮਾ ਨੂੰ ਫ਼ਿਲਮਾਂ ‘ਚ ਅਜੇ ਉਹ ਮੁਕਾਮ ਨਹੀਂ ਮਿਲਿਆ ਜੋ ਉਨ੍ਹਾਂ ਨੂੰ ਗੀਤਾਂ ‘ਚ ਨਿਰਦੇਸ਼ਕ ਵਜੋਂ ਮਿਲਿਆ ਸੀ। ਹੁਣ ਪ੍ਰੋਡਿਊਸਰ ਦੇ ਤੌਰ ‘ਤੇ ਪਰਮੀਸ਼ ਕਾਮਯਾਬ ਹੁੰਦੇ ਹਨ ਜਾਂ ਨਹੀਂ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ, ਪਰ ਪਰਮੀਸ਼ ਦਰਸ਼ਕਾਂ ਨੂੰ ਬਿਹਤਰ ਕੌਨਟੈਂਟ ਦੇਣ ਦੀ ਕੋਸ਼ਿਸ਼ ਜ਼ਰੂਰ ਕਰਨਗੇ। ਦੱਸਣਯੋਗ ਹੈ ਕਿ ਪਰਮੀਸ਼ ਵਰਮਾ ਇਸ ਤੋਂ ਪਹਿਲਾਂ ਕਈ ਸੁਪਰਹਿੱਟ ਗੀਤ ਦਰਸ਼ਕਾਂ ਦੀ ਝੋਲੀ ‘ਚ ਪਾ ਚੁੱਕੇ ਹਨ। ਉਨ੍ਹਾਂ ਦੇ ਗੀਤਾਂ ਨੂੰ ਨੌਜਵਾਨ ਪੀੜ੍ਹੀ ਵਲੋਂ ਕਾਫ਼ੀ ਪਸੰਦ ਕੀਤਾ ਜਾਂਦਾ ਹੈ। ਉਨ੍ਹਾਂ ਦਾ ਹਰ ਗੀਤ ਸੁਪਰਹਿੱਟ ਹੁੰਦਾ ਹੈ।