
ਅਦਾਕਾਰਾ ਮੋਨੀ ਰਾਏ ਸੋਸ਼ਲ ਮੀਡੀਆ ‘ਤੇ ਕਾਫ਼ੀ ਸਰਗਰਮ ਰਹਿੰਦੀ ਹੈ। ਉਹ ਫ਼ੈਨਜ਼ ਦੇ ਨਾਲ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ। ਹਾਲ ਹੀ ‘ਚ ਅਦਾਕਾਰਾ ਨੇ ਸੋਸ਼ਲ ਮੀਡੀਆ ‘ਤੇ ਕੁੱਝ ਤਸਵੀਰਾਂ ਸ਼ੇਅਰ ਕੀਤੀਆਂ ਹਨ ਜੋ ਖ਼ੂਬ ਵਾਇਰਲ ਹੋ ਰਹੀਆਂ ਹਨ।
ਸ਼ੇਅਰ ਤਸਵੀਰਾਂ ‘ਚ ਅਦਾਕਾਰਾ ਸ਼ਾਰਟ ਬਲੈਕ ਡਰੈੱਸ ‘ਚ ਨਜ਼ਰ ਆ ਰਹੀ ਹੈ। ਮਿਨੀਮਲ ਮੇਕਅੱਪ ਅਤੇ ਖੁੱਲ੍ਹੇ ਵਾਲਾਂ ਨਾਲ ਅਦਾਕਾਰਾ ਨੇ ਆਪਣੀ ਲੁੱਕ ਨੂੰ ਕੰਪਲੀਟ ਕੀਤਾ ਹੋਇਆ ਹੈ।
ਇਸ ਲੁੱਕ ‘ਚ ਅਦਾਕਾਰਾ ਬੇਹੱਦ ਬੋਲਡ ਨਜ਼ਰ ਆ ਰਹੀ ਹੈ। ਮੋਨੀ ਦੀਆਂ ਇਨ੍ਹਾਂ ਤਸਵੀਰਾਂ ਨੇ ਇੰਟਰਨੈੱਟ ਦਾ ਤਾਪਮਾਨ ਵਧਾ ਦਿੱਤਾ ਹੈ। ਫ਼ੈਨਜ਼ ਇਨ੍ਹਾਂ ਤਸਵੀਰਾਂ ਨੂੰ ਖ਼ੂਬ ਵਾਇਰਲ ਕਰ ਰਹੇ ਹਨ।
ਕੰਮ ਦੀ ਗੱਲ ਕਰੀਏ ਤਾਂ ਹਾਲ ਹੀ ‘ਚ ਮੋਨੀ ਨੂੰ ‘ਲੰਡਨ ਕਾਨਫ਼ੀਡੈਂਸ਼ੀਅਲ ‘ਵੈੱਬ ਸੀਰੀਜ਼ ‘ਚ ਦੇਖਿਆ ਗਿਆ ਜਿਸ ‘ਚ ਅਦਾਕਾਰਾ ਦੇ ਕੰਮ ਨੂੰ ਖ਼ੂਬ ਪਸੰਦ ਕੀਤਾ ਗਿਆ।
ਅਦਾਕਾਰਾ ਨੇ ਅਕਸ਼ੈ ਕੁਮਾਰ ਦੀ ਫ਼ਿਲਮ ‘ਗੋਲਡ ‘ਨਾਲ ਫ਼ਿਲਮੀ ਦੁਨੀਆ ਨਾਲ ਕਦਮ ਰੱਖਿਆ ਸੀ। ਇਸ ਤੋਂ ਬਾਅਦ ਅਦਾਕਾਰਾ ਫ਼ਿਲਮ ਮੇਡ ਇਨ ਚਾਈਨਾ ‘ਚ ਵੀ ਨਜ਼ਰ ਆਈ ਜਿਸ ‘ਚ ਉਨ੍ਹਾਂ ਨੇ ਅਦਾਕਾਰ ਰਾਜਕੁਮਾਰ ਰਾਵ ਦੇ ਨਾਲ ਮੁੱਖ ਭੂਮਿਕਾ ਨਿਭਾਈ। ਹੁਣ ਮੋਨੀ ਰਾਏ ਰਣਬੀਰ ਕਪੂਰ ਦੇ ਨਾਲ ਫ਼ਿਲਮ ਬ੍ਰਹਮਸ਼ਾਸਤਰ” ਚ ਵੀ ਨਜ਼ਰ ਆਉਣ ਵਾਲੀ ਹੈ।











