ਪੰਜਾਬ ਨੂੰ ਆਪਣੇ ਪੈਰਾਂ ‘ਤੇ ਮੁੜ ਖੜਾ ਕਰਨ ਲਈ ਕੈਪਟਨ ਅਮਰਿੰਦਰ ਵੱਲ ਦੇਖ ਰਿਹੈ ਪੰਜਾਬੀ ਭਾਈਚਾਰਾ

3ਚੰਡੀਗੜ : ਪੰਜਾਬ ਦੇ ਹਾਲਾਤਾਂ ਨੂੰ ਸੁਧਾਰਨ ਲਈ ਪੰਜਾਬੀ ਭਾਈਚਾਰਾ ਕੈਪਟਨ ਅਮਰਿੰਦਰ ਸਿੰਘ ਵੱਲ ਦੇਖ ਰਿਹਾ ਹੈ। ਸਾਬਕਾ ਮੁੱਖ ਮੰਤਰੀ ਨਾਲ ਮੀਟਿੰਗਾਂ ਦੌਰਾਨ ਐਨ.ਆਰ.ਆਈ ਸਮਾਜ ਨੇ ਹਰ ਮੋਰਚੇ, ਭਾਵੇਂ ਸਮਾਜਿਕ, ਆਰਥਿਕ, ਖੇਤੀਬਾੜੀ ਜਾਂ ਫਿਰ ਕਾਨੂੰਨ ਤੇ ਵਿਵਸਥਾ ‘ਚ ਪੰਜਾਬ ‘ਚ ਆਈ ਗਿਰਾਵਟ ਪ੍ਰਤੀ ਚਿੰਤਾ ਜਾਹਿਰ ਕੀਤੀ।
ਕੈਪਟਨ ਅਮਰਿੰਦਰ ਨੇ ਉਨ ਨੂੰ ਭਰੋਸਾ ਦਿੱਤਾ ਕਿ ਉਹ ਸਰਕਾਰ ਬਣਨ ਤੋਂ ਤੁਰੰਤ ਬਾਅਦ ਪੰਜਾਬ ‘ਚੋਂ ਨਸ਼ਿਆਂ ਤੇ ਭ੍ਰਿਸ਼ਟਾਚਾਰ ਦਾ ਖਾਤਮਾ ਕਰਨ ਅਤੇ ਇਥੋਂ ਦੀ ਅਰਥ ਵਿਵਸਥਾ ਤੇ ਖੇਤੀਬਾੜੀ ਨੂੰ ਆਪਣੇ ਪੈਰਾਂ ‘ਤੇ ਮੁੜ ਖੜ ਕਰਨ ਪ੍ਰਤੀ ਵਚਨਬੱਧ ਹਨ ਤੇ ਉਨ•ਾਂ ਨੇ ਸਹੁੰ ਵੀ ਚੁੱਕੀ ਹੈ।
ਲਾਸ ਐਂਜਲਿਸ ‘ਚ ਤਿੰਨ ਦਿਨ ਰਹਿਣ ਦੌਰਾਨ ਕੈਪਟਨ ਅਮਰਿੰਦਰ ਨੂੰ ਅਮਰੀਕਾ ਤੇ ਕਨੇਡਾ ਤੋਂ ਐਨ.ਆਰ.ਆਈ ਸਮਾਜ ਦੇ ਬਹੁਤ ਸਾਰੇ ਵਫਦ ਮਿਲੇ ਅਤੇ ਬਿਨ•ਾਂ ਕਿਸੇ ਝਿਝਕ ਉਨ•ਾ ਨੇ ਕੈਪਟਨ ਅਮਰਿੰਦਰ ਨਾਲ ਆਪਣੇ ਵਿਚਾਰ ਸਾਂਝੇ ਕੀਤੇ।
ਗੁਰਬਚਨ ‘ਗੈਰੀ’ ਗਰੇਵਾਲ ਨੇ ਕਿਹਾ ਕਿ ਅਮਰੀਕਾ ਤੇ ਕਨੇਡਾ ਵਰਗੇ ਦੇਸ਼ਾਂ ‘ਚ ਵੱਸ ਜਾਣ ਦੇ ਬਾਵਜੂਦ ਉਹ ਪੰਜਾਬ ਦੇ ਬਿਗੜ ਰਹੇ ਹਾਲਾਤਾਂ ਪ੍ਰਤੀ ਬਹੁਤ ਚਿੰਤਤ ਹਨ ਅਤੇ ਜਿਨ•ਾਂ ਤੱਕ ਹੋ ਸਕੇ ਸੁਧਾਰ ‘ਚ ਸਹਾਇਤਾ ਕਰਨਾ ਚਾਹੁੰਦੇ ਹਨ। ਉਨ•ਾਂ ਨੇ ਕਿਹਾ ਕਿ ਅਸੀਂ ਸਿਰਫ ਕੈਪਟਨ ਅਮਰਿੰਦਰ ‘ਚ ਉਮੀਦ ਦੀ ਕਿਰਨ ਦੇਖਦੇ ਹਾਂ।
ਐਨ.ਆਰ.ਆਈ ਸਮਾਜ ਨੇ ਕਿਹਾ ਕਿ ਉਹ ਪੰਜਾਬ ‘ਚ ਵੱਡੇ ਪੱਧਰ ‘ਤੇ ਨਸ਼ਾਖੋਰੀ ਅਤੇ ਤਬਾਹ ਹੋ ਰਹੀ ਖੇਤੀਬਾੜੀ ਅਰਥ ਵਿਵਸਥਾ ਪ੍ਰਤੀ ਬਹੁਤ ਚਿੰਤਤ ਹਨ, ਜਿਨ•ਾਂ ਨੇ ਇਨ•ਾਂ ਦੋਨਾਂ ਸਮੱਸਿਆਵਾਂ ਲਈ ਸੱਤਾਧਾਰੀ ਅਕਾਲੀ ਭਾਜਪਾ ਗਠਜੋੜ ਨੂੰ ਜਿੰਮੇਵਾਰ ਠਹਿਰਾਇਆ। ਉਹ ਚਾਹੁੰਦੇ ਸਨ ਕਿ ਕੈਪਟਨ ਅਮਰਿੰਦਰ ਪੁਖਤਾ ਕਰਨ ਕਿ ਪੰਜਾਬੀ ਨੌਜਵਾਨਾਂ ਨੂੰ ਨਸ਼ਿਆਂ ਵੱਲ ਧਕੇਲਣ ਦੇ ਅਸਲੀ ਕਸੂਰਵਾਰਾਂ ਖਿਲਾਫ ਸਖ਼ਤੀ ਨਾਲ ਨਿਪਟਿਆ ਜਾਵੇ ਅਤੇ ਉਨ•ਾਂ ਨੂੰ ਦਿੱਤੀ ਜਾਣ ਵਾਲੀ ਸਜ਼ਾ ਦੂਜਿਆਂ ਲਈ ਸਬਕ ਬਣੇ।
ਉੱਤਰੀ ਅਮਰੀਕਾ ‘ਚ ਰਹਿਣ ਵਾਲੇ ਪੰਜਾਬੀ ਭਾਈਚਾਰੇ ਨੇ ਪ੍ਰਦੇਸ਼ ਕਾਂਗਰਸ ਪ੍ਰਧਾਨ ਨੂੰ ਵਾਅਦਾ ਕੀਤਾ ਕਿ ਉਹ ਪੰਜਾਬ ਨੂੰ ਮੁੜ ਖੜ•ਾ ਕਰਨ ਲਈ ਹਰ ਮੁਮਕਿਨ ਸਹਿਯੋਗ ਦੇਣਗੇ। ਇਸ ਮੌਕੇ ਕਨੇਡਾ ਦੇ ਵੈਨਕੁਵਰ ਤੋਂ ਕੈਪਟਨ ਅਮਰਿੰਦਰ ਨੂੰ ਮਿਲਣ ਲਈ ਲਾਸ ਐਂਜਲਸ ਪਹੁੰਚੇ ਹੈੱਪੀ ਦਿਓਲ ਨੇ ਕਿਹਾ ਕਿ ਪੰਜਾਬ ‘ਚ ਵਰਤਮਾਨ ਹਾਲਾਤਾਂ ਨੂੰ ਲੈ ਕੇ ਉਹ ਬਹੁਤ ਨਿਰਾਸ਼ ਹਨ ਅਤੇ ਸਾਡੀ ਇਕੋਮਾਤਰ ਉਮੀਦ ਕੈਪਟਨ ਅਮਰਿੰਦਰ ਤੋਂ ਹੈ।
ਇਥੋਂ ਦੇ ਪੰਜਾਬੀ ਭਾਈਚਾਰੇ ਦਾ ਧੰਨਵਾਦ ਪ੍ਰਗਟਾਉਂਦਿਆਂ ਕੈਪਟਨ ਅਮਰਿੰਦਰ ਨੇ ਭਰੋਸਾ ਦਿੱਤਾ ਕਿ ਉਹ ਪੁਖਤਾ ਕਰਨਗੇ ਕਿ ਉਹ ਪੰਜਾਬ ‘ਚ ਕਾਂਗਰਸ ਦੀ ਸਰਕਾਰ ਬਣਨ ਤੋਂ ਬਾਅਦ ਉਨ•ਾਂ ਦੀਆਂ ਉਮੀਦਾਂ ‘ਤੇ ਖਰੇ ਉਤਰਨ। ਇਸ ਦੌਰਾਨ, ਕੈਪਟਨ ਅਮਰਿੰਦਰ ਨੇ ਪੰਜਾਬ ਨੂੰ ਆਪਣੇ ਪੈਰਾਂ ‘ਤੇ ਮੁੜ ਖੜ•ਾ ਕਰਨ ‘ਚ ਸਹਿਯੋਗ ਦਿੰਦਿਆਂ ਉਨ•ਾਂ ਨੂੰ ਹਰ ਮੁਮਕਿਨ ਹਿੱਸੇਦਾਰੀ ਪਾਉਣ ਦੀ ਅਪੀਲ ਕੀਤੀ।
ਉਹ ਸਮਝ ਸਕਦੇ ਹਨ ਕਿ ਤੁਸੀਂ ਆਪਣੀਆਂ ਜਿੰਦਗੀਆਂ ‘ਚ ਬਹੁਤ ਉਲਝੇ ਹੋਏ ਹੋ ਅਤੇ ਜਿਆਦਾ ਸਮਾਂ ਨਹੀਂ ਕੱਢ ਸਕਦੇ, ਪਰ ਜਿੰਨਾ ਹੋ ਸਕੇ ਸਮਾਂ ਕੱਢੋ ਅਤੇ ਦੱਸੋ ਕਿ ਤੁਸੀਂ ਕਿਵੇਂ ਪੰਜਾਬ ਨੂੰ ਆਪਣੇ ਪੈਰਾਂ ‘ਤੇ ਮੁੜ ਖੜ•ਾ ਕਰਨ ‘ਚ ਸਾਡੀ ਸਹਾਇਤਾ ਕਰ ਸਕਦੇ ਹੋ। ਉਨ•ਾਂ ਨੇ ਸਵੀਕਾਰ ਕੀਤਾ ਕਿ ਪੰਜਾਬ ਬਹੁਤ ਜ਼ਿਆਦਾ ਗਿਰਾਵਟ ਦਾ ਸਾਹਮਣਾ ਕਰ ਰਿਹਾ ਹੈ।
ਉਨ•ਾਂ ਨੇ ਐਨ.ਆਰ.ਆਈ ਸਮਾਜ ਨੂੰ ਅਕਾਲੀ ਭਾਜਪਾ ਗਠਜੋੜ ਨੂੰ ਮੁੜ ਸੱਤਾ ‘ਚ ਲਿਆਉਣ ਖਿਲਾਫ ਚੇਤਾਵਨੀ ਦਿੱਤੀ। ਉਨ•ਾਂ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਹਰੇਕ ਵੋਟ ਦਾ ਮਤਲਬ ਅਕਾਲੀਆਂ ਦਾ ਸਮਰਥਨ ਹੋਵੇਗਾ।  ਬੀਤੀਆਂ 2012 ਦੀਆਂ ਚੋਣਾਂ ਦੌਰਾਨ ਲੋਕਾਂ ਨੇ ਅਕਾਲੀਆਂ ਖਿਲਾਫ ਗੁੱਸੇ ‘ਚ ਮਨਪ੍ਰੀਤ ਬਾਦਲ ਨੂੰ ਵੋਟ ਦਿੱਤੀ ਅਤੇ ਇਸਦੇ ਨਤੀਜੇ ਵਜੋਂ ਇਨ•ਾਂ ਨੂੰ ਮੁੜ ਸੱਤਾ ਮਿੱਲ ਗਈ।
ਉਨ•ਾਂ ਨੇ ਐਨ.ਆਰ.ਆਈ ਸਮਾਜ ਨੂੰ ਅਪੀਲ ਕੀਤੀ ਕਿ ਕਿਰਪਾ ਕਰਕੇ ਪੁਰਾਣੀਆਂ ਗਲਤੀਆਂ ਨਾ ਦੁਹਰਾਉਣਾ ਅਤੇ ਇਨ•ਾਂ ਵੱਲੋਂ ਕੀਤੇ ਜਾ ਰਹੇ ਝੂਠੇ ਵਾਅਦਿਆਂ ਤੇ ਦਾਅਵਿਆਂ ਦੇ ਜਾਅਲ ‘ਚ ਨਾ ਫੱਸਣਾ। ਉਨ•ਾਂ ਨੇ ਚੇਤਾਵਨੀ ਦਿੱਤੀ ਕਿ ਪੰਜਾਬ ਕਿਸੇ ਵੀ ਤਰ•ਾਂ ਦਾ ਪ੍ਰਯੋਗ ਨਹੀਂ ਕਰ ਸਕਦਾ, ਖਾਸ ਕਰਕੇ ਉਨ•ਾਂ ਨਾਲ ਜਿਨ•ਾਂ ਕੋਲ ਕੋਈ ਤਜ਼ੁਰਬਾ ਨਹੀਂ ਹੈ।
ਸ਼ੁੱਕਰਵਾਰ ਨੂੰ ਕੈਪਟਨ ਅਮਰਿੰਦਰ ਸਥਾਨਕ ਮੇਅਰ ਬੋਬ ਕੇਲਰ ਨਾਲ ਵੀ ਮਿਲੇ ਅਤੇ ਉਨ•ਾਂ ਨਾਲ ਭਾਰਤ ਤੇ ਖਾਸ ਕਰਕੇ ਪੰਜਾਬ ਤੇ ਅਮਰੀਕਾ ‘ਚ ਰਹਿਣ ਵਾਲੇ ਪੰਜਾਬੀ ਸਮਾਜ ਨਾਲ ਜੁੜੇ ਵੱਖ ਵੱਖ ਮੁੱਦਿਆਂ ‘ਤੇ ਚਰਚਾ ਕੀਤੀ।