ਮੋਦੀ ਦੀ ਹਾਰ ਕਸ਼ਮੀਰ ਵਾਸਤੇ ਹੋਵੇਗੀ ਜਿੱਤ ਸਾਬਿਤ: ਬਿਲਾਵਲ

4ਇਸਲਾਮਾਬਾਦ : ਪਾਕਿਸਤਾਨ ਪੀਪੁਲਜ਼ ਪਾਰਟੀ ਯਾਨੀ ਪੀਪੀਪੀ ਦੇ ਚੇਅਰਮੈਨ ਤੇ ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਆਸਿਫ਼ ਅਲੀ ਜਰਦਾਰੀ ਦੇ ਬੇਟੇ ਬਿਲਾਵਲ ਭੁੱਟੋ ਜਰਦਾਰੀ ਨੇ ਇਕ ਰੈਲੀ ਦੌਰਾਨ ਪੀਐਮ ਨਵਾਜ਼ ਸ਼ਰੀਫ਼ ‘ਤੇ ਜੰਮ ਕੇ ਹਮਲਾ ਕੀਤਾ। ਇਨਾ ਹੀ ਨਹੀਂ ਉਨਾਂ ਸ਼ਰੀਫ਼ ਨੂੰ ਮੋਦੀ ਦਾ ਦੋਸਤ ਦਸਿਆ ਤੇ ਕਿਹਾ ਕਿ ਪਾਕਿ ਵਿਚ ਨਵਾਜ਼ ਦੀ ਹਾਰ ਹੁੰਦੀ ਹੈ ਤਾਂ ਇਕ ਤਰਾਂ ਨਾਲ ਨਰਿੰਦਰ ਮੋਦੀ ਦੀ ਹਾਰ ਹੋਵੇਗੀ। ਉਨਾ ਕਿਹਾ ਕਿ ਸ਼ਰੀਫ਼ ਦੀ ਹਾਰ ਮੋਦੀ ਦੀ ਹਾਰ ਹੋਵੇਗੀ ਤੇ ਮੋਦੀ ਦੀ ਹਾਰ ਕਸ਼ਮੀਰ ਵਾਸਤੇ ਜਿੱਤ ਸਾਬਿਤ ਹੋਵੇਗੀ।
ਪਾਕਿ ਅਧੀਨ ਕਸ਼ਮੀਰ ਦੇ ਕੋਟਲੀ ‘ਚ ਇਕ ਰੈਲੀ ਨੂੰ ਸੰਬੋਧਤ ਕਰਦਿਆਂ ਬਿਲਾਵਲ ਨੇ ਪੀਐਮ ਸ਼ਰੀਫ਼ ਤੋਂ ਇਸਤੀਫ਼ੇ ਦੀ ਮੰਗ ਕੀਤੀ। ਉਨਾਂ ਕਿਹਾ ਕਿ ਜਦੋਂ ਤੱਕ ਪਨਾਮਾ ਲੀਕ ਪੇਪਰਜ਼ ਦੀ ਜਾਂਚ ਨਹੀਂ ਹੋ ਜਾਂਦੀ ਤਦੋਂ ਤੱਕ ਸ਼ਰੀਫ਼ ਨੂੰ ਆਪਣੇ ਅਹੁਦੇ ‘ਤੇ ਨਹੀਂ ਰਹਿਣਾ ਚਾਹੀਦਾ। ਬਿਲਾਵਲ ਦਾ ਅਰੋਪ ਹੈ ਕਿ ਸ਼ਰੀਫ਼ ਮੋਦੀ ਦੀ ਦੋਸਤੀ ਦੀ ਵਜਾ ਨਾਲ ਕਸ਼ਮੀਰ ਮੁੱਦੇ ਤੋਂ ਭਟਕ ਰਹੇ ਹਨ। ਉਨਾਂ ਜਨਤਾ ਨਾਲ ਅਪੀਲ ਕੀਤੀ ਕਿ ਉਹ ਇਕ ਸਾਥ ਮਿਲ ਕੇ ਮੋਦੀ ਦੇ ਦੋਸਤ ਨੂੰ ਹਰਾ ਦੇਣ। ਸ਼ਰੀਫ਼ ਦੀ ਹਾਰ ਮੋਦੀ ਦੀ ਹਾਰ ਹੋਵੇਗੀ ਤੇ ਮੋਦੀ ਦੀ ਹਾਰ ਕਸ਼ਮੀਰ ਵਾਸਤੇ ਜਿੱਤ ਸਾਬਿਤ ਹੋਵੇਗੀ।