ਕਾਰੋਬਾਰੀ ਹਫ਼ਤੇ ਦੇ ਪਹਿਲੇ ਦਿਨ ਸੁਸਤੀ ਨਾਲ ਖੁਲਿਆ ਸ਼ੇਅਰ ਬਜ਼ਾਰ

8ਮੁੰਬਈ : ਭਾਰਤੀ ਸ਼ੇਅਰ ਬਜ਼ਾਰ ‘ਚ ਕਾਰੋਬਾਰੀ ਹਫ਼ਤੇ ਦੇ ਪਹਿਲੇ ਦਿਨ ਕਾਰੋਬਾਰ ‘ਚ ਗਿਰਾਵਟ ਦਾ ਰੁੱਖ ਦੇਖਣ ਨੂੰ ਮਿਲਿਆ। ਸ਼ੁਰੂਆਤੀ ਕਾਰੋਬਾਰ ਪ੍ਰਮੁੱਖ ਸੂਚਕਾਂਕ 186.74 ਅੰਕਾਂ ਦੀ ਗਿਰਾਵਟ ਨਾਲ 25419.88 ‘ਤੇ ਅਤੇ ਨਿਫ਼ਟੀ 51.45 ਅੰਕਾਂ ਦੀ ਗਿਰਾਵਟ ਨਾਲ 7798.35 ਕਾਰੋਬਾਰ ਕਰਦੇ ਦਿਖਾਈ ਦੇ ਰਹੇ ਹਨ। ਬਾਂਬੇ ਸਟਾਕ ਐਕਸਚੈਂਜ ਯਾਨੀ ਬੀਐਸਈ ਦਾ 30 ਸ਼ੇਅਰਾਂ ‘ਤੇ ਅਧਾਰਿਤ ਸੰਵੇਦੀ ਸੂਚਕਾਂਕ ਸਵੇਰੇ 41.18 ਅੰਕਾਂ ਦੀ ਗਿਰਾਵਟ ਨਾਲ 25565.44 ‘ਤੇ ਜਦਕਿ ਨੇਸ਼ਨਲ ਸਟਾਕ ਐਕਸਚੈਂਜ ਦਾ ਪਚਾਸ ਸ਼ੇਅਰਾਂ ‘ਤੇ ਅਧਾਰਿਤ ਸੰਵੇਦੀ ਸੂਚਕਾਂਕ ਨਿਫ਼ਟੀ 27.1 ਅੰਕਾਂ ਦੀ ਕਮਜੋਰੀ ਨਾਲ 7822.70 ‘ਤੇ ਖੁਲਿਆ।