ਅਸ਼ਵਿਨ ਨੇ ਪਹਿਲੀ ਵਾਰ ਹਾਸਿਲ ਕੀਤੀ ਕੋਹਲੀ ਦੀ ਵਿਕਟ

Image Courtesy :bbc

ਆਬੂ ਧਾਬੀ – ਦਿੱਲੀ ਕੈਪੀਟਲਜ਼ ਅਤੇ ਰੌਇਲ ਚੈਲੰਜਰਜ਼ ਬੈਂਗਲੁਰੂ ਵਿਚਾਲੇ ਖੇਡਿਆ ਜਾ ਰਿਹਾ ਹੈ। ਇਸ ਮੈਚ ‘ਚ ਜੋਸ਼ੁਆ ਫ਼ਿਲਿਪ ਦੇ ਆਊਟ ਹੋਣ ‘ਤੇ ਬੱਲੇਬਾਜ਼ੀ ਲਈ ਆਏ ਵਿਰਾਟ ਕੋਹਲੀ ਨੂੰ ਵਧੀਆ ਸ਼ੁਰੂਆਤ ਮਿਲੀ, ਪਰ ਉਹ ਵੱਡੀ ਪਾਰੀ ‘ਚ ਤਬਦੀਲ ਨਹੀਂ ਕਰ ਸਕਿਆ। ਆਰ ਅਸ਼ਵਿਨ ਨੇ ਵਿਰਾਟ ਨੂੰ 29 ਦੌੜਾਂ ‘ਤੇ ਆਊਟ ਕੀਤਾ ਅਤੇ ਪਹਿਲੀ ਵਾਰ IPL ‘ਚ ਉਸ ਨੂੰ ਵਿਰਾਟ ਦਾ ਵਿਕਟ ਮਿਲਿਆ।
IPL ‘ਚ ਬਿਨਾ ਆਊਟ ਹੋਏ ਇੱਕ ਗੇਂਦਬਾਜ਼ ਵਿਰੁੱਧ ਸਭ ਤੋਂ ਜ਼ਿਆਦਾ ਗੇਂਦਾਂ ਖੇਡਣ ਦਾ ਰਿਕਾਰਡ
125 – ਕੋਹਲੀ ਬਨਾਮ ਅਸ਼ਵਿਨ
98 – ਕੋਹਲੀ ਬਨਾਮ ਬ੍ਰਾਵੋ
78 – ਕਾਰਤਿਕ ਬਨਾਮ ਮੋਹਿਤ
73 – ਗੰਭੀਰ ਬਨਾਮ ਏ ਮੋਰਕਸ
69 – ਗੰਭੀਰ ਬਨਾਮ ਭੁਵਨੇਸ਼ਵਰ
65 – ਕੈਲਿਸ ਬਨਾਮ ਜ਼ਹੀਰ

ਇਹ ਪਹਿਲਾ ਮੌਕਾ ਹੈ ਜਦੋ ਪਹਿਲੀ ਬਾਰ ਅਸ਼ਵਿਨ ਨੂੰ ਵਿਰਾਟ ਦਾ ਵਿਕਟ ਮਿਲਿਆ ਹੈ। ਅਸ਼ਵਿਨ ਨੂੰ ਵਿਰਾਟ ਕੋਹਲੀ ਦਾ ਵਿਕਟ ਹਾਸਿਲ ਕਰਨ ਦੇ ਲਈ ਲੰਮਾ ਇੰਤਜ਼ਾਰ ਕਰਨਾ ਪਿਆ। ਅਸ਼ਵਿਨ ਨੇ ਵਿਰਾਟ ਨੂੰ ਨੌਂ ਪਾਰੀਆਂ ਅਤੇ 125 ਗੇਂਦਾਂ ਬਾਅਦ ਆਊਟ ਕੀਤਾ ਹੈ। ਵਿਰਾਟ ਦਾ ਅਸ਼ਵਿਨ ਦੇ ਵਿਰੁੱਧ ਬੱਲਾ ਖ਼ੂਬ ਚੱਲਦਾ ਹੈ। ਦੇਖੋ ਇੱਕ ਗੇਂਦਬਾਜ਼ ਦੇ ਵਿਰੁੱਧ ਵਿਰਾਟ ਦੀਆਂ ਸਭ ਤੋਂ ਜ਼ਿਆਦਾ ਦੌੜਾਂ:
IPL ‘ਚ ਕੋਹਲੀ ਦੇ ਇੱਕ ਗੇਂਦਬਾਜ਼ ਦੇ ਵਿਰੁੱਧ ਸਭ ਤੋਂ ਜ਼ਿਆਦਾ ਦੌੜਾਂ
159 – ਅਸ਼ਵਿਨ
158 – ਮਿਸ਼ਰਾ
151 – ਬ੍ਰਾਵੋ
141 – ਉਮੇਸ਼ ਯਾਦਵ
123 – ਜਡੇਜਾ/ਚਾਵਲਾ