
ਮੁੰਬਈ – IPL ਦੇ 13ਵੇਂ ਸੀਜ਼ਨ ਵਿੱਚ ਸ਼ੁੱਕਰਵਾਰ ਨੂੰ ਸ਼ਾਹਰੁਖ਼ ਖ਼ਾਨ ਦੀ ਟੀਮ ਕੋਲਕਾਤਾ ਨਾਈਟ ਰਾਈਡਰਜ਼ ਅਤੇ ਮੁੰਬਈ ਇੰਡੀਅਨਜ਼ ਵਿਚਾਲੇ ਮੈਚ ਖੇਡਿਆ ਗਿਆ ਸੀ। ਇਸ ਮੈਚ ਵਿੱਚ ਮੁੰਬਈ ਇੰਡੀਅਨਜ਼ ਨੇ ਕੋਲਕਾਤਾ ਨਾਈਟ ਰਾਈਡਰਜ਼ ਨੂੰ ਇਕਪਾਸੜ ਅੰਦਾਜ਼ ਵਿੱਚ 8 ਵਿਕਟਾਂ ਨਾਲ ਹਰਾ ਦਿੱਤਾ। ਉਥੇ ਹੀ ਇਸ ਦੌਰਾਨ ਆਪਣੀ ਟੀਮ ਦਾ ਹੌਂਸਲਾ ਵਧਾਉਣ ਖ਼ੁਦ ਸ਼ਾਹਰੁਖ਼ ਖ਼ਾਨ ਵੀ ਸਟੇਡੀਅਮ ਪਹੁੰਚੇ ਸਨ। ਇਸ ਮੌਕੇ ਉਨ੍ਹਾਂ ਨਾਲ ਉਨ੍ਹਾਂ ਦੇ ਬੱਚੇ ਸੁਹਾਨਾ ਖ਼ਾਨ ਅਤੇ ਆਰਿਅਨ ਖ਼ਾਨ ਵੀ ਮੌਜੂਦ ਸਨ। ਅਜਿਹੇ ਵਿੱਚ ਖੇਡ ਦਾ ਮਜ਼ਾ ਲੈ ਰਹੀ ਸੁਹਾਨਾ ਖ਼ਾਨ ਦੀਆਂ ਕੁੱਝ ਤਸਵੀਰਾਂ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ ਜਿਨ੍ਹਾਂ ਵਿੱਚ ਉਨ੍ਹਾਂ ਦੇ ਐਕਸਪ੍ਰੈਸ਼ਨਜ਼ ਦੇਖਣ ਯੋਗ ਹਨ। ਤਸਵੀਰਾਂ ਵਿੱਚ ਸੁਹਾਨਾ ਕਾਫ਼ੀ ਉਤਸ਼ਹਿਤ ਲੱਗੀ ਰਹੀ ਹੈ।
ਸੋਸ਼ਲ ਮੀਡੀਆ ਯੂਜ਼ਰਸ ਨੂੰ ਸੁਹਾਨਾ ਖ਼ਾਨ ਦੀਆਂ ਇਹ ਤਸਵੀਰਾਂ ਕਾਫ਼ੀ ਪਸੰਦ ਆ ਰਹੀਆਂ ਹਨ ਅਤੇ ਲੋਕ ਉਨ੍ਹਾਂ ਤੀ ਤਾਰੀਫ਼ ਕਰਦੇ ਨਹੀਂ ਥੱਕ ਰਹੇ। ਸੁਹਾਨਾ ਆਪਣੇ ਪਿਤਾ ਨਾਲ ਮਿਲਦੀ-ਜੁਲਦੀ ਚਿੱਟੀ ਸਲੀਵਲੈਸ ਜੈਕੇਟ ਵਿੱਚ ਕਾਫ਼ੀ ਖ਼ੂਬਸੂਰਤ ਲੱਗ ਰਹੀ ਸੀ। ਸੁਹਾਨਾ ਦਾ ਹੇਅਰਸਟਾਇਲ ਵੀ ਲੋਕਾਂ ਨੂੰ ਕਾਫ਼ੀ ਪਸੰਦ ਆ ਰਿਹਾ ਹੈ। ਉਥੇ ਹੀ ਆਰਿਅਨ ਨੇ ਇਸ ਦੌਰਾਨ ਲਾਲ ਰੰਗ ਦੀ ਟੀ-ਸ਼ਰਟ ਪਾਈ ਹੋਈ ਸੀ।












