
ਸੰਤਰਾ ਗੁਣਕਾਰੀ ਫ਼ਲਾਂ ‘ਚੋਂ ਇੱਕ ਫ਼ਲ ਹੈ। ਸੰਤਰੇ ਦੀ ਵਰਤੋਂ ਕਰਨਾ ਸਿਹਤ ਲਈ ਬਹੁਤ ਫ਼ਾਇਦੇ ਹੈ। ਇਸ ਦੇ ਸੇਵਨ ਨਾਲ ਸ਼ਰੀਰ ਦੀਆਂ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਨਿਜ਼ਾਤ ਮਿਲਦੀ ਹੈ। ਇਸ ਤੋਂ ਇਲਾਵਾ ਇਹ ਚਿਹਰੇ ਦੀ ਸੁੰਦਰਤਾ ਨੂੰ ਨਿਖ਼ਾਰਨ ‘ਚ ਵੀ ਬਹੁਤ ਫ਼ਾਇਦੇਮੰਦ ਹੈ। ਸੰਤਰੇ ਦੇ ਗੁੱਦੇ ਵਿੱਚ ਸੈਲੁਯਲੋਜ ਹੈਮੀਸੇਲੂਲੋਜ, ਪ੍ਰੋਟੋਪੈਕਟਿਨ, ਪੈਕਟਿਨ, ਫ਼ਰੂਟ ਸ਼ੂਗਰ, ਗੰਧ, ਅਮੀਨੋ ਐਸਿਡ, ਵਾਇਟਾਮਿਨ C, ਖਣਿਜ ਲਵਣ ਅਤੇ ਹੋਰ ਵੀ ਕਈ ਤਰ੍ਹਾਂ ਦੇ ਪੌਸ਼ਕ ਤੱਤ ਪਾਏ ਜਾਂਦੇ ਹਨ। ਸੰਤਰੇ ਖਾਣ ਨਾਲ ਹੋਰ ਕਿਹੜੇ ਫ਼ਾਇਦੇ ਹੁੰਦੇ ਹਨ, ਆਓ ਜਾਣਦੇ ਹਾਂ …
ਭਾਰ ਘੱਟ ਕਰਨ ‘ਚ ਕਰਦੈ ਮਦਦ: ਜ਼ਿਆਦਾ ਭਾਰ ਦੇ ਕਾਰਨ ਵੀ ਕਈ ਲੋਕ ਚਿੰਤਾ ‘ਚ ਰਹਿੰਦੇ ਹਨ। ਭਾਰ ਘੱਟ ਕਰਨ ਲਈ ਸੰਤਰੇ ਦਾ ਸੇਵਨ ਕਰਨਾ ਕਾਫ਼ੀ ਫ਼ਾਇਦੇਮੰਦ ਸਾਬਿਤ ਹੋ ਸਕਦਾ ਹੈ। ਸੰਤਰੇ ਦੇ ਸੇਵਨ ਨਾਲ ਸ਼ਰੀਰ ਦਾ ਭਾਰ ਘੱਟ ਕੀਤਾ ਜਾ ਸਕਦਾ ਹੈ।
ਪਿੰਪਲਜ਼ ਨੂੰ ਦੂਰ ਕਰਨ ‘ਚ ਮਦਦ ਕਰੇ: ਸੰਤਰੇ ਦੇ ਰਸ ‘ਚ ਭਰਪੂਰ ਮਾਤਰਾ ਵਿੱਚ ਸਾਇਟਰਿਕ ਐਸਿਡ ਪਾਇਆ ਜਾਂਦਾ ਹੈ ਜੋ ਪਿੰਪਲਜ਼ ਨੂੰ ਦੂਰ ਕਰਨ ‘ਚ ਮਦਦ ਕਰਦਾ ਹੈ। ਆਪਣੇ ਚਿਹਰੇ ‘ਤੇ ਥੋੜ੍ਹਾ ਜਿਹਾ ਸੰਤਰੇ ਦਾ ਰਸ ਲਗਾਕੇ ਰਗੜੋ। ਸੁੱਕ ਜਾਣ ‘ਤੇ ਚਿਹਰੇ ਨੂੰ ਧੋ ਲਓ। ਇਸ ਤੋਂ ਇਲਾਵਾ ਤੁਸੀਂ ਸੰਤਰੇ ਦਾ ਫ਼ੇਸ ਪੈਕ ਵੀ ਲਗਾ ਸੱਕਦੇ ਹੋ।
ਬਲੱਡ ਪ੍ਰੈਸ਼ਰ ਨੂੰ ਕਾਬੂ ਕਰੇ: ਬਲੱਡ ਪ੍ਰੈਸ਼ਰ ਨੂੰ ਕਾਬੂ ਵਿੱਚ ਰੱਖਣ ਲਈ ਸੋਡੀਅਮ ਦੀ ਮਾਤਰਾ ਠੀਕ ਹੋਣੀ ਚਾਹੀਦੀ ਹੈ। ਸੰਤਰਾ ਸੋਡੀਅਮ ਦੀ ਮਾਤਰਾ ਨੂੰ ਕਾਬੂ ਕਰ ਕੇ ਬਲੱਡ ਪ੍ਰੈਸ਼ਰ ਨੂੰ ਸਹੀ ਰੱਖਦਾ ਹੈ। ਇਸ ਲਈ ਆਪਣੇ ਭੋਜਨ ਵਿੱਚ ਸੰਤਰੇ ਨੂੰ ਜ਼ਰੂਰ ਸ਼ਾਮਿਲ ਕਰੋ।
ਮੂੰਹ ਦੇ ਰੋਗ ਹੁੰਦੇ ਨੇ ਦੂਰ: ਵਾਇਟਾਮਿਨ C ਦੀ ਕਮੀ ਕਾਰਨ ਸਕਰਵੀ ਰੋਗ ਹੋ ਜਾਂਦਾ ਹੈ। ਮਸੂੜੇ ਸੁੱਜ ਜਾਂਦੇ ਹਨ ਜਿਸ ਕਰ ਕੇ ਉਨ੍ਹਾਂ ‘ਚੋਂ ਖ਼ੂਨ ਨਿਕਲਣ ਲਗਦਾ ਹੈ। ਸੰਤਰੇ ਦੀ ਰੋਜ਼ਾਨਾ ਵਰਤੋਂ ਕਰਨ ਦੇ ਨਾਲ ਇਸ ਰੋਗ ਨੂੰ ਜਲਦੀ ਠੀਕ ਕੀਤਾ ਜਾ ਸਕਦਾ ਹੈ।
ਅੱਖਾਂ ਦੀ ਰੋਸ਼ਨੀ ਲਈ ਹੈ ਲਾਭਕਾਰੀ: ਰੋਜ਼ਾਨਾ ਸੰਤਰੇ ਦੀ ਵਰਤੋਂ ਕਰਨ ਨਾਲ ਅੱਖਾਂ ਦੀ ਰੋਸ਼ਨੀ ਤੇਜ਼ ਹੁੰਦੀ ਹੈ। ਇਸ ਲਈ ਨਿਯਮਤ ਰੂਪ ਵਿੱਚ ਸੰਤਰੇ ਦੀ ਵਰਤੋਂ ਕਰਨੀ ਚਾਹੀਦੀ ਹੈ।
ਜ਼ੁਕਾਮ ਤੋਂ ਰਾਹਤ: ਔਲੇ ਤੋਂ ਬਾਅਦ ਜੇ ਕਿਸੇ ਫ਼ਲ ਵਿੱਚ ਸਭ ਤੋਂ ਵੱਧ ਵਾਇਟਾਮਿਨ C ਹੈ ਤਾਂ ਉਹ ਫ਼ਲ ਸੰਤਰਾ ਹੀ ਹੈ ਜਿਸ ਕਰ ਕੇ ਸੰਤਰੇ ਦੇ ਸੇਵਨ ਦੇ ਨਾਲ ਜ਼ੁਕਾਮ ਤੋਂ ਰਾਹਤ ਮਿਲਦੀ ਹੈ।
ਮਾਨਸਿਕ ਤਨਾਅ ਦੂਰ ਕਰੋ: ਸੰਤਰੇ ਫ਼ਲ ਦੇ ਸੇਵਨ ਨਾਲ ਦਿਮਾਗ਼ੀ ਥਕਾਨ ਅਤੇ ਚਿੜਚਿੜਾਪਨ ਦੂਰ ਹੁੰਦਾ ਹੈ ਜਿਸ ਨਾਲ ਮਾਨਸਿਕ ਤਨਾਅ ਦੂਰ ਹੁੰਦਾ ਹੈ।
ਕਿਡਨੀ ਸਟੋਨ: ਸੰਤਰੇ ਦਾ ਸੇਵਨ ਗੁਰਦੇ ਲਈ ਬਹੁਤ ਹੀ ਫ਼ਾਇਦੇਮੰਦ ਹੈ। ਇਸ ਫ਼ਲ ਦੀ ਵਰਤੋਂ ਕਰਨ ਨਾਲ ਕਿਡਨੀ ਦੀ ਪੱਥਰੀ ਦਾ ਖ਼ਤਰਾ ਵੀ ਘੱਟ ਹੁੰਦਾ ਹੈ। ਇਸ ਤੋਂ ਇਲਾਵਾ ਇਹ ਯੂਰਿਕ ਐਸਿਡ ਨੂੰ ਵੀ ਘੱਟ ਕਰਦਾ ਹੈ।
—










