ਸਕਿਨ ਦੀ ਡਰਾਈਨੈੱਸ ਅਤੇ ਡਲਨੈੱਸ ਨੂੰ ਦੂਰ ਕਰਨ ਲਈ ਫ਼ੇਸ਼ੀਅਲ ਕਰਵਾਉਣਾ ਸਭ ਤੋਂ ਬਿਹਤਰੀਨ ਚੋਣ ਹੈ। ਇਸ ਨਾਲ ਚਿਹਰੇ ਦੀ ਡੂੰਘਾਈ ਨਾਲ ਸਫ਼ਾਈ ਹੋਣ ਦੇ ਨਾਲ ਡੈੱਡ ਸਕਿਨ ਸੈਲਜ਼ ਰੀਮੂਵ ਹੋ ਕੇ ਨਵੀਂ ਸਕਿਨ ਬਣਨ ‘ਚ ਮਦਦ ਮਿਲਦੀ ਹੈ। ਸਕਿਨ ਦੇ ਪੋਰਜ਼ ਖੁੱਲ੍ਹਣ ਦੇ ਨਾਲ ਬਲੱਡ ਸਰਕੁਲੇਸ਼ਨ ਵਧੀਆ ਤਰੀਕੇ ਨਾਲ ਹੁੰਦੀ ਹੈ। ਇਸ ਨਾਲ ਸਕਿਨ ‘ਤੇ ਜਮ੍ਹਾ ਸਾਰੀ ਗੰਦਗੀ ਸਾਫ਼ ਹੋ ਕੇ ਸਕਿਨ ਫ਼ਰੈੱਸ਼ ਮਹਿਸੂਸ ਕਰਦੀ ਹੈ, ਪਰ ਬਹੁਤ ਸਾਰੀਆਂ ਲੜਕੀਆਂ ਫ਼ੇਸ਼ੀਅਲ ਕਰਨ ਦੇ ਬਾਅਦ ਕੁੱਝ ਗ਼ਲਤੀਆਂ ਕਰ ਬੈਠਦੀਆਂ ਹਨ ਜਿਨ੍ਹਾਂ ਕਾਰਨ ਨਿਖਾਰ ਆਉਣ ਦੀ ਜਗ੍ਹਾ ਸਕਿਨ ਨਾਲ ਜੁੜੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਚਲੋ ਇਸ ਹਫ਼ਤੇ ਅਸੀਂ ਤੁਹਾਨੂੰ ਕੁੱਝ ਅਜਿਹੀਆਂ ਹੀ ਚੀਜ਼ਾਂ ਦੇ ਬਾਰੇ ‘ਚ ਦੱਸਦੇ ਹਾਂ ਜਿਨ੍ਹਾਂ ਨੂੰ ਫ਼ੇਸ਼ੀਅਲ ਦੇ ਤੁਰੰਤ ਬਾਅਦ ਕਰਨ ਤੋਂ ਸਾਵਧਾਨ ਰਹਿਣਾ ਚਾਹੀਦਾ …
ਫ਼ੇਸਵਾਸ਼ ਕਰਨ ਤੋਂ ਬਚਣਾ ਚਾਹੀਦੈ: ਫ਼ੇਸ਼ੀਅਲ ਕਰਵਾਉਣ ਦੇ ਘੱਟ ਤੋਂ ਘੱਟ 3-4 ਘੰਟਿਆਂ ਤਕ ਫ਼ੇਸ਼ਵਾਸ਼ ਨਹੀਂ ਕਰਨਾ ਚਾਹੀਦਾ। ਇਸ ਨਾਲ ਪਾਣੀ ਅਤੇ ਕੈਮੀਕਲ ਰਿਐਕਸ਼ਨ ਕਰਨ ਨੂੰ ਨਾਲ ਸਕਿਨ ਖ਼ਰਾਬ ਕਰ ਸਕਦੇ ਹਨ। ਇਸ ਦੇ ਨਾਲ ਹੀ ਜੇਕਰ ਤੁਸੀਂ ਮੂੰਹ ਧੋਣਾ ਵੀ ਚਾਹੁੰਦੇ ਹੋ ਤਾਂ ਫ਼ੇਸ਼ੀਅਲ ਦੇ 3-4 ਘੰਟਿਆਂ ਬਾਅਦ ਸਾਬਣ ਜਾਂ ਫ਼ੇਸਵਾਸ਼ ਦੀ ਵਰਤੋਂ ਕਰਨ ਦੀ ਥਾਂ ਤਾਜ਼ੇ ਪਾਣੀ ਨਾਲ ਧੋਵੋ। ਉਸ ਦੇ ਬਾਅਦ ਚਿਹਰੇ ਨੂੰ ਤੌਲੀਏ ਦੀ ਮਦਦ ਨਾਲ ਹਲਕੇ ਹੱਥਾਂ ਨਾਲ ਸੁਕਾਓ।
ਧੁੱਪ ‘ਚ ਜਾਣ ਤੋਂ ਬਚੋ: ਫ਼ੇਸ਼ੀਅਲ ਕਰਵਾਉਣ ਦੇ ਤੁਰੰਤ ਬਾਅਦ ਧੁੱਪ ‘ਚ ਜਾਣ ਦੀ ਕਦੇ ਵੀ ਗ਼ਲਤੀ ਨਾ ਕਰੋ। ਇਸ ਨਾਲ ਚਿਹਰੇ ‘ਤੇ ਰੈਡਨੈੱਸ ਵਧਣ ਦੇ ਨਾਲ ਪਿੰਪਲਸ ਹੋਣ ਦਾ ਖ਼ਤਰਾ ਰਹਿੰਦਾ ਹੈ। ਜੇਕਰ ਤੁਹਾਡਾ ਘਰ ਪਾਰਲਰ ਤੋਂ ਜ਼ਿਆਦਾ ਦੂਰ ਹੈ ਤਾਂ ਫ਼ੇਸ਼ੀਅਲ ਕਰਵਾਉਣ ਤੋਂ ਬਾਅਦ ਚਿਹਰੇ ਨੂੰ ਕੱਪੜੇ ਨਾਲ ਢੱਕ ਕੇ ਹੀ ਜਾਓ।
ਫ਼ੇਸ ਵੈਕਸ਼ਿੰਗ ਕਰਵਾਉਣ ਦੀ ਗ਼ਲਤੀ ਨਾ ਕਰੋ: ਫ਼ੇਸ਼ੀਅਲ ਕਰਨ ਨਾਲ ਸਕਿਨ ਬਹੁਤ ਸੌਫ਼ਟ ਹੋਣ ਦੇ ਨਾਲ ਸਕਿਨ ਪੋਰਜ਼ ਖੁੱਲ੍ਹ ਜਾਂਦੇ ਹਨ। ਅਜਿਹੇ ‘ਚ ਫ਼ੇਸ਼ੀਅਲ ਦੇ ਤੁਰੰਤ ਬਾਅਦ ਫ਼ੇਸ ਵੈਕਸਿੰਗ ਕਰਵਾਉਣ ਦੀ ਗ਼ਲਤੀ ਨਾ ਕਰੋ। ਇਸ ਨਾਲ ਚਿਹਰੇ ‘ਤੇ ਪਿੰਪਲਜ਼, ਦਾਗ਼-ਧੱਬਿਆਂ, ਰੈਸ਼ਿਜ਼ ਆਦਿ ਹੋਣ ਦਾ ਖ਼ਤਰਾ ਵਧਦਾ ਹੈ। ਅਜਿਹੇ ‘ਚ ਹਮੇਸ਼ਾ ਫ਼ੇਸ਼ੀਅਲ ਕਰਵਾਉਣ ਨਾਲ ਕਰੀਬ 4-5 ਦਿਨ ਬਾਅਦ ਹੀ ਫ਼ੇਸ ਵੈਕਸਿੰਗ ਕਰਵਾਓ।
ਫ਼ੇਸ਼ੀਅਲ ਦੇ ਤੁਰੰਤ ਬਾਅਦ ਮੇਕਅੱਪ ਨਾ ਕਰੋ: ਹਮੇਸ਼ਾ ਲੜਕੀਆਂ ਫ਼ੇਸ਼ੀਅਲ ਦੇ ਠੀਕ ਬਾਅਦ ਮੇਕਅੱਪ ਕਰਨ ਲੱਗਦੀਆਂ ਹਨ, ਪਰ ਅਜਿਹਾ ਕਰਨ ਨਾਲ ਸਕਿਨ ਨੂੰ ਨੁਕਸਾਨ ਪਹੁੰਚਦਾ ਹੈ। ਇਸ ਲਈ ਫ਼ੇਸ਼ੀਅਲ ਦੇ ਬਾਅਦ ਸਕਿਨ ਨੂੰ ਸਾਹ ਲੈਣ ਲਈ ਛੱਡ ਦੇਣਾ ਚਾਹੀਦਾ ਹੈ। ਨਾਲ ਹੀ ਇਸ ਨਾਲ ਫ਼ੇਸ਼ੀਅਲ ਦੀ ਗਲੋਅ ਵੀ ਦਿੱਸਦੀ ਹੈ। ਇਸ ਦੇ ਇਲਾਵਾ ਬਿਊਟੀ ਟ੍ਰੀਟਮੈਂਟ ਦੇ ਬਾਅਦ ਥੋੜ੍ਹੀ ਦੇਰ ਸੌਣਾ ਬੈੱਸਟ ਔਪਸ਼ਨ ਹੈ। ਇਸ ਨਾਲ ਸਕਿਨ ਨੂੰ ਚੰਗੀ ਤਰ੍ਹਾਂ ਨਾਲ ਸਾਹ ਮਿਲਣ ਦੇ ਨਾਲ ਫ਼ਰੈੱਸ਼ ਫ਼ੀਲ ਹੋਣ ‘ਚ ਮਦਦ ਮਿਲਦੀ ਹੈ।
ਫ਼ੇਸਪੈਕ ਨੂੰ ਕਰੋ ਇੱਕ ਹਫ਼ਤੇ ਤਕ ਮਨ੍ਹਾ: ਜੇਕਰ ਤੁਸੀਂ ਫ਼ੇਸ਼ੀਅਲ ਕਰਵਾਉਣ ਤੋਂ 1-2 ਦਿਨ ਬਾਅਦ ਹੀ ਫ਼ੇਸਪੈਕ ਲਗਾਉਂਦੇ ਹੋ ਤਾਂ ਆਪਣੀ ਇਸ ਆਦਤ ਨੂੰ ਛੇਤੀ ਹੀ ਬਦਲ ਲਓ। ਇਸ ਨਾਲ ਫ਼ੇਸ਼ੀਅਲ ਦੀ ਗਲੋਅ ਘੱਟ ਹੋ ਜਾਵੇਗੀ। ਸਕਿਨ ਸਾਫ਼ ਅਤੇ ਗਲੋਇੰਗ ਦਿੱਸਣ ਦੀ ਜਗ੍ਹਾ ਡਲ ਅਤੇ ਡਰਾਈ ਹੋਣ ਲੱਗੇਗੀ। ਨਾਲ ਫ਼ੇਸ਼ੀਅਲ ਦਾ ਗਲੋਅ 1-2 ਦਿਨ ਦੇ ਬਾਅਦ ਨਜ਼ਰ ਆਉਂਦੀ ਹੈ। ਇਸ ਲਈ ਫ਼ੇਸ਼ੀਅਲ ਕਰਵਾਉਣ ਦੇ ਇੱਕ ਹਫ਼ਤੇ ਤਕ ਕੋਈ ਵੀ ਫ਼ੇਸਪੈਕ ਨਾ ਲਗਾਓ।










