T-20 ਕ੍ਰਿਕਟ ‘ਚ ਵਿਰਾਟ ਦੀਆਂ ਨੌਂ ਹਜ਼ਾਰ ਦੌੜਾਂ ਪੂਰੀਆਂ

ਦੁਬਈ – ਰੌਇਲ ਚੈਲੰਜਰਜ਼ ਬੈਂਗਲੁਰੂ ਦੇ ਕਪਤਾਨ ਵਿਰਾਟ ਕੋਹਲੀ ਨੇ ਦਿੱਲੀ ਕੈਪੀਟਲਜ਼ ਵਿਰੁੱਧ ਦੁਬਈ ਦੇ ਮੈਦਾਨ ‘ਤੇ ਖੇਡੇ ਗਏ ਮੈਚ ‘ਚ ਜਿਵੇਂ ਹੀ 10 ਦੌੜਾਂ ਦਾ ਅੰਕੜਾ ਪਾਰ ਕੀਤਾ ਤਾਂ T-20 ਕ੍ਰਿਕਟ ‘ਚ ਨੌਂ ਹਜ਼ਾਰ ਦੌੜਾਂ ਪੂਰੀਆਂ ਕਰਨ ਵਾਲਾ ਪਹਿਲਾ ਭਾਰਤੀ ਬੱਲੇਬਾਜ਼ ਬਣ ਗਿਆ। ਕੋਹਲੀ ਇਸ ਦੇ ਨਾਲ ਓਵਰਆਲ ਕ੍ਰਿਕਟਰਾਂ ਦੀ ਸੂਚੀ ‘ਚ ਸੱਤਵੇਂ ਸਥਾਨ ‘ਤੇ ਆ ਗਿਆ ਹੈ। ਕੋਹਲੀ ਦੀ ਸਭ ਤੋਂ ਵਧੀਆ ਗੱਲ ਹੈ ਕਿ ਉਨ੍ਹਾਂ ਨੇ ਨੌਂ ਹਜ਼ਾਰ ਦੌੜਾਂ ਬਣਾਉਣ ਲਈ ਦੂਜੀ ਸਭ ਤੋਂ ਘੱਟ ਪਾਰੀਆਂ ਖੇਡੀਆਂ ਹਨ। ਕੋਹਲੀ ਨੇ ਇਹ ਰਿਕਾਰਡ 270 ਪਾਰੀਆਂ ‘ਚ ਬਣਾਇਆ ਜਦਕਿ ਕ੍ਰਿਸ ਗੇਲ 249 ਪਾਰੀਆਂ ‘ਚ ਨੌਂ ਹਜ਼ਾਰ ਦੌੜਾਂ ਬਣਾ ਕੇ ਪਹਿਲੇ ਨੰਬਰ ‘ਤੇ ਬਣਿਆ ਹੋਇਆ ਹੈ। ਦੇਖੋ ਕੋਹਲੀ ਵਲੋਂ ਬਣਾਏ ਗਏ ਰਿਕਾਰਡ –
T-20 ‘ਚ ਸਭ ਤੋਂ ਜ਼ਿਆਦਾ ਦੌੜਾਂ
13,296 ਕ੍ਰਿਸ ਗੇਲ
10,370 ਕਿਰੋਨ ਪੋਲਾਰਡ
9,926 ਸ਼ੋਏਬ ਮਲਿਕ
9,922 ਬ੍ਰੈਂਡਨ ਮੈਕਲਮ
9,451 ਡੇਵਿਡ ਵਾਰਨਰ
9,148 ਐਰੋਨ ਫ਼ਿੰਚ
9,000 ਵਿਰਾਟ ਕੋਹਲੀ (270ਵੀ ਪਾਰੀ ‘ਚ 10 ਦੌੜਾਂ ਬਣਾਉਂਦੇ ਹੀ)
9,000 T-20 ਦੌੜਾਂ ਦੇ ਲਈ ਖੇਡੀਆਂ ਗਈਆਂ ਪਾਰੀਆਂ
249 ਕ੍ਰਿਸ ਗੇਲ
270 ਵਿਰਾਟ ਕੋਹਲੀ
273 ਡੇਵਿਡ ਵਾਰਨਰ
281 ਐਰੋਨ ਫ਼ਿੰਚ
325 ਬ੍ਰੈਂਡਨ ਮੈਕਲਮ
335 ਸ਼ੋਏਬ ਮਲਿਕ
414 ਕਿਰੋਨ ਪੋਲਾਰਡ