
ਐਤਵਾਰ 27 ਸਤੰਬਰ ਦਾ ਦਿਨ ਹਰ ਮਾਂ-ਬਾਪ ਲਈ ਖਾਸ ਸੀ ਕਿਉਂਕਿ ਅੱਜ ਉਸ ਦਿਨ ਧੀ ਦਿਵਸ ਸੀ। ਉਂਝ ਤਾਂ ਧੀਆਂ ਲਈ ਹਰੇਕ ਦਿਨ ਹੀ ਖ਼ਾਸ ਹੁੰਦਾ ਹੈ ਪਰ ਡੌਟਰਜ਼ ਡੇਅ ਵਾਲੇ ਦਿਹਾੜੇ ਇਸ ਪਵਿੱਤਰ ਰਿਸ਼ਤੇ ਦੀ ਅਹਿਮੀਅਤ ਹੀ ਕੁੱਝ ਹੋਰ ਹੁੰਦੀ ਹੈ। ਭਾਰਤ ‘ਚ ਇਹ ਦਿਨ ਹੋਰ ਵੀ ਅਹਿਮ ਹੈ ਬੇਸ਼ਕ ਘਰਾਂ ‘ਚ ਧੀਆਂ ਜੰਮਣ ‘ਤੇ ਬੋਝ ਸਮਝਿਆਂ ਜਾਂਦਾ ਸੀ ਪਰ ਸਮਾਂ ਲਗਾਤਾਰ ਬਦਲਦਾ ਜਾ ਰਿਹਾ ਹੈ ਤੇ ਧੀਆਂ ਨੂੰ ਪੁੱਤਾਂ ਦੇ ਬਰਾਬਰ ਸਮਝਿਆ ਜਾ ਰਿਹਾ ਹੈ।
ਇਸ ਦਿਨ ਨੂੰ ਬੌਲੀਵੁਡ ਕਲਾਕਾਰਾਂ ਵਲੋਂ ਵੀ ਬੇਹੱਦ ਖ਼ੁਸ਼ੀ ਨਾਲ ਮਨਾਇਆ ਗਿਆ। ਅਮਿਤਾਭ ਬੱਚਨ, ਅਜੈ ਦੇਵਗਨ, ਸ਼ਿਲਪਾ ਸ਼ੈਟੀ ਅਤੇ ਅਕਸ਼ੈ ਕੁਮਾਰ ਨੇ ਕੁੱਝ ਖ਼ਾਸ ਤਸਵੀਰਾਂ ਸਾਂਝੀਆਂ ਕਰ ਕੇ ਇਸ ਦਿਨ ਨੂੰ ਖਾਸ ਬਣਾਇਆ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਬਿੱਗ ਬੀ ਦੀ। ਬਿੱਗ ਬੀ ਯਾਨੀਕਿ ਅਮਿਤਾਭ ਬੱਚਨ ਨੇ ਆਪਣੀ ਧੀ ਸ਼ਵੇਤਾ ਨੰਦਾ ਨਾਲ ਇੱਕ ਖ਼ੂਬਸੂਰਤ ਤਸਵੀਰ ਸਾਂਝੀ ਕੀਤੀ। ਇਸ ਤਸਵੀਰ ਦੀ ਕੈਪਸ਼ਨ ‘ਚ ਅਮਿਤਾਭ ਨੇ ਧੀ ਦਿਵਸ ਦੀ ਮੁਬਾਰਕਾਂ ਵੀ ਦਿੱਤੀਆਂ ਹਨ।
ਇਸ ਤੋਂ ਬਾਅਦ ਗੱਲ ਕਰਦੇ ਹਾਂ ਅਜੈ ਦੇਵਗਨ ਤੇ ਕਾਜੌਲ ਦੀ। ਅਜੈ ਦੇਵਗਨ ਨੇ ਆਪਣੀ ਧੀ ਨਯਾਸਾ ਦੀ ਇਸ ਬੇਹੱਦ ਖ਼ੂਬਸੂਰਤ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ ਦੀ ਕੈਪਸ਼ਨ ‘ਚ ਅਜੈ ਦੇਵਗਨ ਨੇ ਪਿਆਰ ਭਰਿਆ ਇੱਕ ਸੰਦੇਸ਼ ਵੀ ਲਿਖਿਆ ਸੀ। ਇਸ ਤੋਂ ਇਲਾਵਾ, ਅਕਸ਼ੈ ਕੁਮਾਰ ਵਲੋਂ ਵੀ ਇੱਕ ਖ਼ੂਬਸੂਰਤ ਤਸਵੀਰ ਸਾਂਝੀ ਕਰ ਧੀ ਦਿਵਸ ਦੀ ਵਧਾਈ ਦਿੱਤੀ ਗਈ। ਬੌਲੀਵੁਡ ਅਦਾਕਾਰਾ ਸ਼ਿਲਪਾ ਸ਼ੈੱਟੀ ਵਲੋਂ ਵੀ ਆਪਣੀ ਧੀ ਦੇ ਨਾਲ ਤਸਵੀਰ ਸਾਂਝੀ ਕਰ ਇੱਕ ਖ਼ੂਬਸੂਰਤ ਸੰਦੇਸ਼ ਲਿਖਿਆ ਗਿਆ।











