
ਬੌਲੀਵੁਡ ‘ਚ ਡਰੱਗਜ਼ ‘ਤੇ ਸ਼ਿਕੰਜਾ ਕੱਸਦੇ ਹੋਏ ਦੀਪਿਕਾ ਪਾਦੂਕੋਣ, ਸ਼ਰਧਾ ਕਪੂਰ, ਰਕੁਲ ਪ੍ਰੀਤ ਤੋਂ ਬਾਅਦ ਹੁਣ ਰਣਬੀਰ ਕਪੂਰ, ਮਲਾਇੱਕਾ ਅਰੌੜਾ, ਅਰਜੁਨ ਕਪੂਰ, ਕਰਨ ਜੌਹਰ ਤੇ ਵਿੱਕੀ ਕੌਸ਼ਲ ਸਣੇ ਕਈ ਸਿਤਾਰੇ ਫ਼ਸ ਗਏ ਹਨ। ਐਤਵਾਰ ਨੂੰ ਮਾਮਲਾ ‘ਚ NCB ਚੀਫ਼ ਰਾਕੇਸ਼ ਅਸਥਾਨਾ ਦੀ ਅਗਵਾਈ ‘ਚ ਇੱਕ ਬੈਠਕ ਹੋਈ, ਜਿਸ ‘ਚ ਇੱਕ ਨਵੀਂ SIT ਦਾ ਗਠਨ ਕੀਤਾ ਗਿਆ ਅਤੇ ਦੋ ਨਵੀਆਂ FRIs ਡਰੱਗ ਮਾਮਲੇ ‘ਚ ਦਰਜ ਕੀਤੀਆਂ ਗਈਆਂ।
NCB ਮੁਤਾਬਿਕ, ਇੱਕ SIT ਨੂੰ DGO ਅਸ਼ੋਕ ਜੈਨ ਤਾਂ ਦੂਜੀ ਨੂੰ ਐਡੀਸ਼ਨਲ DGP ਪੀ. ਐੱਸ. ਮਲਹੋਤਰਾ ਲੀਡ ਕਰਨਗੇ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਦਰਜ FRIs ‘ਚੋਂ ਇੱਕ 28 ਜੁਲਾਈ ਨੂੰ ਕਰਨ ਜੌਹਰ ਦੇ ਘਰ ਹੋਈ ਪਾਰਟੀ ਦੇ ਸਬੰਧ ‘ਚ ਕੀਤੀ ਗਈ ਅਤੇ ਦੂਜੀ ਦੀਪਿਕਾ, ਸਾਰ੍ਹਾ, ਰਾਣੇ ਸ਼ਿਤਿਜ ਦੇ ਬਿਆਨਾਂ ਤੋਂ ਬਾਅਦ ਅਣਪਛਾਤੇ ਲੋਕਾਂ ਖਿਲਾਫ਼ ਦਰਜ ਕੀਤੀ ਗਈ ਹੈ। ਮਾਮਾਲੇ ‘ਚ NCB ਨੇ ਕਿਹਾ ਹੈ ਕਿ ਹੁਣ ਤੱਕ ਦੀ ਜਾਂਚ ‘ਚ ਜੋ ਸਾਹਮਣੇ ਆਇਆ ਹੈ ਉਸ ਤੋਂ ਪਤਾ ਲੱਗਦਾ ਹੈ ਕਿ ਇਹ ਜਾਂਚ ਹਾਲੇ ਰੁਕਣ ਵਾਲੀ ਨਹੀਂ ਕਿਉਂਕਿ ਜਿਵੇਂ-ਜਿਵੇਂ ਜਾਂਚ ਅੱਗੇ ਵੱਧ ਰਹੀ ਹੈ, ਰੋਜ਼ਾਨਾ ਨਵੇਂ ਨਾਮ ਸਾਹਮਣੇ ਆ ਰਹੇ ਹਨ। ਇਸ ਲਈ ਤਿੰਨ ਨਵੀਆਂ ਟੀਮਾਂ ਬਣਾਈਆਂ ਗਈਆਂ ਤੇ ਮਾਮਲੇ ‘ਚ ਹੋਰ SIT ਦਾ ਗਠਨ ਕੀਤਾ ਗਿਆ ਹੈ।
NCB ਦਾ ਦਾਅਵਾ ਹੈ ਕਿ ਗ੍ਰਿਫ਼ਤਾਰ ਧਰਮਾ ਪ੍ਰੋਡਕਸ਼ਨ ਦੇ ਡਾਇਰੈਕਟਰ ਸ਼ਿਤਿਜ ਨੇ ਹੀ ਉਸ ਪਾਰਟੀ ‘ਚ ਡਰੱਗਜ਼ ਪਹੁੰਚਾਈ ਸੀ, ਜਿਸ ਨੂੰ ਉਸ ਨੇ ਨਸ਼ਾ ਤਸਕਰ ਕਰਮਜੀਤ ਸਿੰਘ ਤੋਂ ਲਿਆ ਸੀ। ਸੋਮਵਾਰ ਨੂੰ NCB ਨੇ ਕਰਨ ਜੌਹਰ ਨੂੰ ਸੰਮਨ ਜਾਰੀ ਕਰ ਕੇ ਉਸ ਨੂੰ ਪੁੱਛਗਿੱਛ ਲਈ ਬੁਲਾਇਆ। NCB ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੇ ਕਿਹਾ ਹੈ ਕਿ ਉਹ ਸ਼ਿਤਿਜ ਅਤੇ ਅਨੁਭਵ ਨੂੰ ਨਹੀਂ ਜਾਣਦੇ ਅਤੇ ਨਾ ਹੀ ਉਨ੍ਹਾਂ ਦੇ ਸਿੱਧੇ ਸਬੰਧ ਹਨ ਜਦੋਂਕਿ ਪਾਰਟੀ ਵਾਲੇ ਦਿਨ ਸ਼ਿਤਿਜ ਨੇ ਡਰੱਗਜ਼ (ਨਸ਼ਾ) ਨੂੰ ਆਰੇਂਜ਼ ਕੀਤਾ ਸੀ।
ਦੀਪਿਕਾ ਪਾਦੂਕੋਣ ਨੇ ਮੰਨਿਆ ਹੈ ਕਿ ਰਣਬੀਰ ਅਤੇ ਆਦਿਤਿਆ ਨਾਲ ਉਸ ਨੇ ਮਾਲ ਵਾਲੀ ਸਿਗਰਟ ਪੀਤੀ ਸੀ। NCB ਦੀ ਜਾਂਚ ਤਹਿਤ ਰਣਬੀਰ ਕਪੂਰ ਅਤੇ ਆਦਿਤਿਆ ਰਾਏ ਕਪੂਰ ਨੇ ਯੇ ਜਵਾਨੀ ਹੈ ਦੀਵਾਨੀ ਫ਼ਿਲਮ ਦੌਰਾਨ ਕਈ ਵਾਰ ਮਾਲ ਵਾਲੀ ਸਿਗਰਟ ਪੀਤੀ ਸੀ ਜਿਸ ਨੂੰ ਆਯਾਨ ਮੁਖਰਜੀ ਨੇ ਉਪਲੱਬਧ ਕਰਵਾਇਆ ਸੀ।















