ਮਾਨਸਾ : ਪੰਜਾਬ ਭਾਰਤ ਦਾ ਪਹਿਲਾ ਸੂਬਾ ਹੈ, ਜਿੱਥੇ ਸਮਾਰਟ ਡਰਾਈਵਿੰਗ ਲਈ ਪਹਿਲਕਦਮੀ ਕਰਦਿਆਂ ਸਾਰੇ 22 ਜ਼ਿਲ ਹੈਡਕੁਆਰਟਰਾਂ ਤੇ 10 ਸਬ-ਡਵੀਜ਼ਨਾਂ ਵਿਚ ਨਵੀਂ ਤਕਨੀਕ ਨਾਲ ਆਟੋਮੇਟਿਡ ਡਰਾਈਵਿੰਗ ਟੈਸਟ ਟਰੈਕ ਤਿਆਰ ਕੀਤੇ ਗਏ ਹਨ। ਇਨ ਗੱਲਾਂ ਦਾ ਪ੍ਰਗਟਾਵਾ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਭਾਰਤ ਸਰਕਾਰ ਬੀਬੀ ਹਰਸਿਮਰਤ ਕੌਰ ਬਾਦਲ ਨੇ ਮਾਨਸਾ ਜ਼ਿਲ ਦੇ ਪਿੰਡ ਮਲਕਪੁਰ ਖ਼ਿਆਲਾ ਵਿਖੇ 1.25 ਏਕਡ਼ ਰਕਬੇ ਵਿਚ ਬਣੇ ਕਰੀਬ 1.75 ਕਰੋਡ਼ ਦੀ ਲਾਗਤ ਵਾਲੇ ਆਟੋਮੇਟਿਡ ਡਰਾਈਵਿੰਗ ਟੈਸਟ ਟਰੈਕ ਦਾ ਉਦਘਾਟਨ ਕਰਦਿਆਂ ਕੀਤਾ। ਉਨ•ਾਂ ਕਿਹਾ ਕਿ ਇਸ ਪ੍ਰੋਜੈਕਟ ਦੇ ਖੁਲ•ਣ ਨਾਲ ਡਰਾਈਵਿੰਗ ਲਾਈਸੈਂਸ ਬਣਾਉਣ ਦੀ ਸਾਰੀ ਪ੍ਰਕਿਰਿਆ ਇਕੋ ਹੀ ਸਥਾਨ ‘ਤੇ ਮੁਕੰਮਲ ਹੋਵੇਗੀ ਅਤੇ ਲਾਇਸੈਂਸ ਵੀ ਮੌਕੇ ‘ਤੇ ਹੀ ਜਾਰੀ ਕੀਤਾ ਜਾਵੇਗਾ। ਉਨ•ਾਂ ਕਿਹਾ ਕਿ ਇਸ ਨਾਲ ਲੋਕਾਂ ਦੇ ਸਮੇਂ ਦੀ ਵੀ ਬਚਤ ਹੋਵਗੀ ਅਤੇ ਉਨ ਨੂੰ ਵਾਰੀ-ਵਾਰੀ ਚੱਕਰ ਵੀ ਨਹੀਂ ਕੱਟਣੇ ਪੈਣਗੇ।
ਹਰਸਿਮਰਤ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਸੂਬੇ ਵਿਚ 2 ਅਤੇ 4 ਪਹੀਆ ਵਾਹਨਾਂ ਦੀ ਪ੍ਰੇਸ਼ਾਨੀ ਮੁਕਤ ਸਿਖਲਾਈ ਅਤੇ ਲਾਈਸੈਂਸ ਬਣਾਉਣ ਦੇ ਇਸ ਵਕਾਰੀ ਪ੍ਰੋਜੈਕਟ ਨਾਲ ਸਿਸਟਮ ਵਿਚ ਯੋਗਤਾ ਅਤੇ ਪਾਰਦਰਸ਼ਤਾ ਆਵੇਗੀ। ਉਨ ਕਿਹਾ ਕਿ ਟੈਸਟ ਦੇ ਸਖ਼ਤ ਮਾਪਢੰਡ ਹੋਣ ਕਾਰਨ ਅਯੋਗ ਡਰਾਈਵਰ ਲਾਇਸੰਸ ਪ੍ਰਾਪਤ ਕਰਨ ਤੋਂ ਵਾਂਝੇ ਰਹਿਣਗੇ, ਜਿਸ ਨਾਲ ਸਡ਼ਕ ਦੁਰਘਟਨਾਵਾਂ ਨੂੰ ਵੀ ਠੱਲ ਪਵੇਗੀ। ਉਨ•ਾਂ ਕਿਹਾ ਕਿ ਇਨ•ਾਂ ਟਰੈਕਾਂ ਦੇ ਚਾਲੂ ਹੋਣ ਨਾਲ ਭ੍ਰਿਸ਼ਟਾਚਾਰ ਨੂੰ ਵੀ ਠੱਲ ਪਵੇਗੀ। ਉਨ•ਾਂ ਕਿਹਾ ਕਿ ਮਾਨਯੋਗ ਮੁੱਖ-ਮੰਤਰੀ ਸ. ਪਰਕਾਸ਼ ਸਿੰਘ ਬਾਦਲ ਦੀ ਸੁਚੱਜੀ ਅਗਵਾਈ ਅਤੇ ਮਾਨਯੋਗ ਉਪ ਮੁੱਖ-ਮੰਤਰੀ ਦੀ ਦੂਰ-ਅੰਦੇਸ਼ੀ ਸੋਚ ਸਦਕਾ ਇਹ ਆਟੋਮੇਟਿਡ ਡਰਾਈਵਿੰਗ ਟੈਸਟ ਟਰੈਕ ਬਣਾਉਣ ਦੀ ਤਜਵੀਜ਼ ਤਿਆਰ ਕੀਤੀ ਗਈ ਸੀ, ਤਾਂ ਜੋ ਡਰਾਈਵਿੰਗ ਲਾਈਸੰਸ ਪਾਰਦਰਸ਼ੀ ਢੰਗ ਨਾਲ ਬਣਾਏ ਜਾ ਸਕਣ ਅਤੇ ਇਸ ਪ੍ਰਣਾਲੀ ਨਾਲ ਲੋਕਾਂ ਨੂੰ ਡਰਾਈਵਿੰਗ ਲਾਈਸੰਸ ਬਣਵਾਉਣ ਦੇ ਲਈ ਗਲਤ ਅਨਸਰਾਂ ਦੇ ਝਾਂਸੇ ਵਿਚ ਨਹੀਂ ਆਉਣ ਪਵੇਗਾ।
ਪੰਜਾਬ ਡਰਾਈਵਿੰਗ ਟੈਸਟ ਲੈਣ ਤੋਂ ਬਾਅਦ 30 ਮਿੰਟਾਂ ਦੇ ਅੰਦਰ ਮੌਕੇ ‘ਤੇ ਹੀ ਡਰਾਈਵਿੰਗ ਲਾਈਸੈਂਸ ਉਪਲਬਧ ਕਰਵਾਉਣ ਵਾਲਾ ਭਾਰਤ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ, ਜਿੱਥੇ ਅਤਿ-ਆਧੁਨਿਕ ਡਰਾਈਵਿੰਗ ਟੈਸਟ ਅਤੇ ਸਿਖਲਾਈ ਕੇਂਦਰ ਦੀ ਸੁਵਿਧਾ ਹੈ। ਉਨ•ਾਂ ਦੱਸਿਆ ਕਿ ਇਸ ਡਰਾਈਵਿੰਗ ਟੈਸਟ ਸੈਂਟਰ ਵਿਚ ਸੀ.ਸੀ.ਟੀ.ਵੀ. ਕੈਮਰਿਆਂ, ਮੋਸ਼ਨ ਸੈਂਸਰਾਂ ਅਤੇ ਵੈਬਕਾਸਟਿੰਗ ਸਹੂਲਤ ਸਮੇਤ ਅਤਿ-ਆਧੁਨਿਕ ਯੰਤਰ ਉਪਲਬਧ ਹਨ। ਇਸ ਤੋਂ ਇਲਾਵਾ 2 ਅਤੇ ਚਾਰ ਪਹੀਆ ਵਾਹਨਾਂ ਲਈ ਚੱਕਰਦਾਰ ਅਤੇ ਢਲਾਣ ਵਾਲਾ ਟੈਸਟ ਟਰੈਕ ਤਿਆਰ ਕੀਤਾ ਗਿਆ ਹੈ।















