
ਨਵੀਂ ਦਿੱਲੀ : ਪਾਰਲੀਮੈਂਟ ਇਜਲਾਸ ਵਿਚ ਸ਼ਮੂਲੀਅਤ ਕਰਨ ਤੋਂ ਪਹਿਲਾਂ ਸੰਗਰੂਰ ਤੋਂ ਆਮ ਆਦਮੀ ਪਾਰਟੀ ਦ ਸਾਂਸਦ ਭਗਵੰਤ ਮਾਨ ਨੇ ਕੋਰੋਨਾ ਟੈਸਟ ਕਰਵਾਇਆ ਹੈ। ਵਿਅੰਗਾਤਮਕ ਅੰਦਾਜ਼ ਕਰਕੇ ਜਾਣੇ ਜਾਂਦੇ ਭਗਵੰਤ ਨੇ ਇਸ ਟੈਸਟ ‘ਤੇ ਚੁਟਕੀ ਲਈ ਹੈ। ਮਾਨ ਦਾ ਕਹਿਣਾ ਹੈ ਕਿ ਉਹ ਦੁਆ ਕਰਦੇ ਹਨ ਕਿ ਜਿਵੇਂ ਦੇਸ਼ ਦੀ ਜੀ. ਡੀ. ਪੀ. ਨੈਗੇਟਿਵ ਜਾ ਰਹੀ ਹੈ, ਉਸੇ ਤਰ੍ਹਾਂ ਉਨ੍ਹਾਂ ਦੀ ਕੋਰੋਨਾ ਰਿਪੋਰਟ ਵੀ ਨੈਗੇਟਿਵ ਆਏ।
ਦਰਅਸਲ ਮਾਨ ਨੇ ਆਪਣੇ ਫੇਸਬੁੱਕ ਪੇਜ ‘ਤੇ ਇਸ ਬਾਬਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਪਾਰਲੀਮੈਂਟ ਵਿਚ ਸੰਸਦ ਮੈਬਰਾਂ ਦਾ ਕੋਰੋਨਾ ਟੈਸਟ ਹੋਇਆ। ਜਿਸ ਦੀ ਰਿਪੋਰਟ ਕੱਲ੍ਹ ਆ ਜਾਵੇਗੀ। ਰੱਬ ਕਰੇ ਦੇਸ਼ ਦੀ ਜੀ. ਡੀ ਪੀ. ਵਾਂਗ ਕੋਰੋਨਾ ਰਿਪੋਰਟ ਵੀ ਨੈਗੇਟਿਵ ਆਵੇ ਤਾਂ ਜੋ ਮੈਂ ਪਾਰਲੀਮੈਂਟ ਵਿਚ ਲੋਕਾਂ ਦੇ ਹੱਕ ਦੀ ਆਵਾਜ਼ ਬੁਲੰਦ ਕਰ ਸਕਾਂ।
News Credit :jagbani(punjabkesar)















