
ਕੁੱਝ ਦਿਨ ਪਹਿਲਾਂ ਪ੍ਰਕਾਸ਼ ਪੁਰਬ ਦੇ ਖ਼ਾਸ ਮੌਕੇ ‘ਤੇ ਦਿਲਜੀਤ ਦੋਸਾਂਝ ਨੇ ਆਪਣੇ ਪ੍ਰਸ਼ੰਸਕਾਂ ਨੂੰ ਵਧਾਈ ਦਿੱਤੀ ਸੀ। ਇਸ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਇੱਕ ਯੂਜ਼ਰ ਨੇ ਦਿਲਜੀਤ ਦੋਸਾਂਝ ‘ਤੇ ਸਵਾਲ ਖੜ੍ਹੇ ਕੀਤੇ ਹਨ। ਦਿਲਜੀਤ ਦੋਸਾਂਝ ਦੇ ਵਧਾਈ ਸੰਦੇਸ਼ ‘ਤੇ ਲੋਕਾਂ ਨੇ ਕਾਫ਼ੀ ਰਿਐਕਟ ਕੀਤਾ ਸੀ। ਬਹੁਤ ਸਾਰੇ ਲੋਕਾਂ ਨੇ ਰੀਟਵੀਟ ਵੀ ਕੀਤਾ ਸੀ, ਪਰ ਇੱਕ ਯੂਜਰ ਨੇ ਦਿਲਜੀਤ ਨੂੰ ਸਵਾਲ ਕਰਦੇ ਹੋਏ ਟਰੋਲ ਕਰਨ ਦੀ ਕੋਸ਼ਿਸ਼ ਕੀਤੀ।
ਦਰਅਸਲ, ਇਸ ਯੂਜ਼ਰ ਨੇ ਸਵਾਲ ਕਰਦੇ ਹੋਏ ਦਿਲਜੀਤ ਨੂੰ ਪੁੱਛਿਆ ਕਿ ਤੁਸੀਂ ਹਿੰਦੂ ਤਿਓਹਾਰਾਂ ‘ਤੇ ਵਧਾਈ ਸੰਦੇਸ਼ ਕਿਉਂ ਨਹੀਂ ਦਿੰਦੇ। ਕਦੇ ਹਿੰਦੂ ਤਿਓਹਾਰਾਂ ਦੀ ਵੀ ਵਧਾਈ ਦੇ ਦਿਆ ਕਰੋ। ਯੂਜ਼ਰ ਦੇ ਇਸ ਸਵਾਲ ‘ਤੇ ਦਿਲਜੀਤ ਦੋਸਾਂਝ ਨੇ ਵੀ ਕਰਾਰਾ ਜਵਾਬ ਦਿੱਤਾ ਜਿਸ ਦੀ ਸਵਾਲ ਕਰਨ ਵਾਲੇ ਨੂੰ ਉਮੀਦ ਨਹੀਂ ਸੀ।
ਇਹ ਜਵਾਬ ਸੁਣ ਕੇ ਉਹ ਕਦੇ ਵੀ ਧਰਮ ਦੇ ਨਾਂ ‘ਤੇ ਕਿਸੇ ਨੂੰ ਟਰੋਲ ਨਹੀਂ ਕਰੇਗਾ। ਦਿਲਜੀਤ ਦੋਸਾਂਝ ਨੇ ਕਿਹਾ, ”ਕੁਝ ਤਾਂ ਸ਼ਰਮ ਕਰ ਲੈ ਇਹ ਸਭ ਕੁੱਝ ਲਿਖਣ ਤੋਂ ਪਹਿਲਾਂ। ਜੇਕਰ ਤੈਨੂੰ ਸ਼ਰਮ ਨਹੀਂ ਤਾਂ ਮੈਂ ਤੈਨੂੰ ਜਵਾਬ ਦਿੰਦਾ ਹਾਂ। ਮੈਂ ਸਾਰੇ ਧਰਮਾਂ ਦਾ ਸਨਮਾਨ ਕਰਦਾ ਹਾਂ।” ਦਿਲਜੀਤ ਦਾ ਇਹ ਜਵਾਬ ਸੁਣ ਕੇ ਹਰ ਕੋਈ ਖ਼ੁਸ਼ ਹੈ।












