ਮਿਰਜ਼ਾਪੁਰ 2 ਐਮੇਜ਼ੌਨ ਪ੍ਰਾਈਮ ‘ਤੇ ਹੋਵੇਗੀ ਰਿਲੀਜ਼

Image Courtesy :punjabi.bollywoodtadka

ਮਿਰਜ਼ਾਪੁਰ ਦਾ ਸੀਜ਼ਨ 2 ਕਦੋਂ ਆਵੇਗਾ? ਇਹ ਸਵਾਲ ਲੋਕਾਂ ਦੇ ਮਨਾਂ ‘ਚ ਲਗਾਤਾਰ ਆ ਰਿਹਾ ਸੀ ਪਰ ਹੁਣ ਇੰਤਜ਼ਾਰ ਖ਼ਤਮ ਹੋ ਗਿਆ ਹੈ। ਜੀ ਹਾਂ, ਵੈੱਬ ਸੀਰੀਜ਼ ਮਿਰਜ਼ਾਪੁਰ 2 ਨੂੰ ਐਮੇਜ਼ੌਨ ਪ੍ਰਾਈਮ ‘ਤੇ 23 ਅਕਤੂਬਰ ਨੂੰ ਰਿਲੀਜ਼ ਕੀਤਾ ਜਾ ਰਿਹਾ ਹੈ। ਇਹ ਸੀਰੀਜ਼ ਉੱਤਰ ਪ੍ਰਦੇਸ਼ ਦੇ ਮਿਰਜ਼ਾਪੁਰ ‘ਤੇ ਅਧਾਰਿਤ ਹੈ। ਇਸ ਵੈੱਬ ਸੀਰੀਜ਼ ਦਾ ਹਰ ਕਿੱਸਾ ਰੋਮਾਂਚ ਨਾਲ ਭਰਿਆ ਹੋਇਆ ਹੈ। ਅਲੀ ਫ਼ਜ਼ਲ, ਪੰਕਜ ਤ੍ਰਿਪਾਠੀ, ਦਿਵੇਂਦੂ ਸ਼ਰਮਾ ਅਤੇ ਵਿਕਰਾਂਤ ਮੈਸੀ ਦੀ ਅਦਾਕਾਰੀ ਦੋ ਨਾਲ-ਨਾਲ ਮਿਰਜ਼ਾਪੁਰ ਦੇ ਪਹਿਲੇ ਸੀਜ਼ਨ ਦੇ ਡਾਈਲੌਗਜ਼ ਨੇ ਲੋਕਾਂ ਨੂੰ ਆਪਣਾ ਫ਼ੈਨ ਬਣਾ ਦਿੱਤਾ ਸੀ।
ਦੱਸ ਦੀਏ ਕਿ ਹਰ ਕੋਈ ਮਿਰਜ਼ਾਪੁਰ ਸੀਜ਼ਨ-2 ਵੈੱਬ ਸੀਰੀਜ਼ ਲਈ ਉਤਸ਼ਾਹਤ ਹੈ। ਪਹਿਲਾਂ ਇਹ ਕਿਹਾ ਜਾ ਰਿਹਾ ਸੀ ਕਿ ਮਿਰਜ਼ਾਪੁਰ 2 ਦਾ ਨਵਾਂ ਸੀਜ਼ਨ 25 ਨਵੰਬਰ ਨੂੰ ਆਉਣ ਵਾਲਾ ਹੈ। ਵੈੱਬ ਸੀਰੀਜ਼ ‘ਚ ਲੋਕਾਂ ਨੂੰ ਦੋ ਭਰਾ ਬਬਲੂ ਅਤੇ ਗੁੱਡੂ ਦੀ ਜੋੜੀ ਦੀ ਕਹਾਣੀ ਕਾਫ਼ੀ ਦਿਲਚਸਪ ਲੱਗੀ। ਦੱਸ ਦਈਏ ਕਿ ਐਮਜ਼ੌਨ ਪ੍ਰਾਈਮ ਵੀਡੀਓ ਦੀ ਇਸ ਸੀਰੀਜ਼ ਦਾ ਪਹਿਲਾ ਸੀਜ਼ਨ 16 ਨਵੰਬਰ, 2018 ਨੂੰ ਆਇਆ ਸੀ। ਮਿਰਜ਼ਾਪੁਰ 2 ਦੀ ਸ਼ੂਟਿੰਗ ਕਾਫ਼ੀ ਪਹਿਲਾਂ ਪੂਰੀ ਹੋ ਚੁੱਕੀ ਸੀ, ਪਰ ਤਾਲਾਬੰਦੀ ਕਰ ਕੇ ਇਸ ਦੇ ਪੋਸਟ ਪ੍ਰੋਡਕਸ਼ਨ ਦਾ ਕੰਮ ਰੁੱਕਿਆ ਹੋਇਆ ਸੀ।