CBI ਨੇ ਰਿਆ ਚੱਕਰਵਰਤੀ ਸਣੇ ਪੂਰੇ ਪਰਿਵਾਰ ‘ਤੇ ਕੱਸਿਆ ਸ਼ਿਕੰਜ਼ਾ

Image Courtesy :beta.ajitjalandhar

ਸੁਸ਼ਾਂਤ ਸਿੰਘ ਰਾਜਪੂਤ ਖ਼ੁਦਕੁਸ਼ੀ ਮਾਮਲੇ ਦੀ ਜਾਂਚ ਕਰ ਰਹੀ CBI ਐਕਸ਼ਨ ‘ਚ ਆ ਗਈ ਹੈ। ਅੱਜ ਮਾਮਲੇ ‘ਚ ਪੁੱਛਗਿੱਛ ਲਈ ਰਿਆ ਚੱਕਰਵਰਤੀ ਤੇ ਉਸ ਦੇ ਪਿਤਾ ਨੂੰ ਸੰਮਨ ਭੇਜਿਆ ਗਿਆ ਹੈ।
ਸੁਸ਼ਾਂਤ ਸਿੰਘ ਰਾਜਪੂਤ ਦੇ ਘਰ ਪੁੱਜੀ ਮੁੰਬਈ ਪੁਲਸ ਅਤੇ CBI
ਮੁੰਬਈ ਪੁਲਸ ਦੀ ਇੱਕ ਟੀਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੇ ਘਰ ਪੁੱਜੀ ਹੈ। ਇੱਥੇ CBI ਦੀ ਇੱਕ ਟੀਮ ਪਹਿਲਾਂ ਤੋਂ ਹੀ ਮੌਜੂਦ ਸੀ। ਇਸ ਤੋਂ ਪਹਿਲਾਂ ਕੇਂਦਰੀ ਏਜੰਸੀ ਨੇ ਕੂਪਰ ਹਸਪਤਾਲ ਅਤੇ ਬਾਂਦਰਾ ਪੁਲਸ ਸਟੇਸ਼ਨ ਦਾ ਦੌਰਾ ਕੀਤਾ ਅਤੇ ਮਰਹੂਮ ਬੌਲੀਵੁਡ ਅਦਾਕਾਰ ਦੇ ਫ਼ਲੈਟਮੇਟ ਸਿਧਾਰਥ ਪਿਠਾਨੀ ਅਤੇ ਕੁਕ ਨੀਰਜ ਤੋਂ ਵੀ ਪੁੱਛਗਿੱਛ ਕੀਤੀ। ਦੋਵਾਂ ਨੂੰ ਨਾਲ ਲੈ ਕੇ CBI ਟੀਮ ਸੁਸ਼ਾਂਤ ਦੇ ਘਰ ਗਈ। ਨਿਊਜ਼ ਏਜੰਸੀ PTI ਮੁਤਾਬਿਕ CBI ਟੀਮ ਫ਼ਲੈਟ ‘ਚ ਕ੍ਰਾਈਮ ਸੀਨ ਰੀਕ੍ਰਿਏਟ ਕਰੇਗੀ। ਕੇਂਦਰੀ ਏਜੰਸੀ ਦੀ ਟੀਮ ਇਥੇ ਫ਼ੋਰੇਂਸਿਕ ਮਾਹਿਰਾਂ ਨਾਲ ਦੁਪਹਿਰ 2.30 ਵਜੇ ਦੇ ਆਸ-ਪਾਸ ਪੁੱਜੀ। ਕੇਂਦਰੀ ਫ਼ੋਰੇਂਸਿਕ ਵਿਗਿਆਨ ਪ੍ਰਯੋਗਸ਼ਾਲਾ ਦੇ ਮਾਹਿਰਾਂ ਤੇ ਸੀਬੀਆਈ ਅਧਿਕਾਰੀ ਇੱਥੇ ਸੱਤ ਤੋਂ ਜ਼ਿਆਦਾ ਵਾਹਨਾਂ ‘ਚ ਪੁੱਜੇ। ਇਸ ਦੌਰਾਨ ਸੁਸ਼ਾਂਤ ਦੇ ਰਿਸ਼ਤੇਦਾਰ ਨੀਰਜ ਕੁਮਾਰ ਸਿੰਘ ਬਬਲੂ ਨੇ ਕਿਹਾ ਕਿ CBI ਜਾਂਚ ਸਹੀ ਦਿਸ਼ਾ ‘ਚ ਕਰ ਰਹੀ ਹੈ। ਜਾਂਚ ਦੀ ਗਤੀ ਨੂੰ ਦੇਖਦੇ ਹੋਏ ਅਸੀਂ ਉਮੀਦ ਕਰ ਰਹੇ ਹਨ ਕਿ ਦੋਸ਼ੀ ਗ੍ਰਿਫ਼ਤਾਰ ਕੀਤੇ ਜਾਣਗੇ।