ਕਿਸਾਨਾਂ ਅਤੇ ਮਜ਼ਦੂਰਾਂ ਲਈ ਬੱਬੂ ਮਾਨ ਦਾ ਖ਼ਾਸ ਸੁਨੇਹਾ

Image Courtesy :samajweekly

ਪੰਜਾਬੀ ਗਾਇਕ ਅਤੇ ਅਦਾਕਾਰ ਬੱਬੂ ਮਾਨ ਨੇ ਹਾਲ ਹੀ ‘ਚ ਆਪਣੇ ਇਨਸਟਾਗ੍ਰੈਮ ਐਕਾਊਂਟ ‘ਤੇ ਇੱਕ ਵੀਡੀਓ ਸਾਂਝੀ ਕੀਤੀ ਹੈ ਜਿਸ ‘ਚ ਉਸ ਨੇ ਇੱਕ ਟਰੈਕਟਰ ਦੀ ਤਸਵੀਰ ਸਾਂਝੀ ਕੀਤੀ ਹੈ। ਇਸ ‘ਚ ਉਸ ਨੇ ਕਿਸਾਨਾਂ ਅਤੇ ਮਜ਼ਦੂਰਾਂ ਦੀ ਗੱਲ ਕੀਤੀ ਹੈ। ਇਸ ਦੇ ਨਾਲ ਹੀ ਬੱਬੂ ਮਾਨ ਨੇ ਇੱਕ ਪੋਸਟਰ ਵੀ ਸਾਂਝਾ ਕੀਤਾ ਹੈ ਜਿਸ ‘ਤੇ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਦਾ ਨਾਅਰਾ ਲਿਖਿਆ ਹੋਇਆ ਨਜ਼ਰ ਆ ਰਿਹਾ ਹੈ।
ਇਸ ਪੋਸਟਰ ਨੂੰ ਸਾਂਝਾ ਕਰਦੇ ਹੋਏ ਬੱਬੂ ਮਾਨ ਨੇ ਲਿਖਿਐ, ”ਆਓ ਆਪਣੇ ਕੰਮਾਂ ਕਾਰਾਂ ਤੋਂ ਵਿਹਲੇ ਹੋ ਕੇ ਆਪਣੀਆਂ ਸਮਾਜਕ ਜ਼ਿੰਮੇਵਾਰੀਆਂ ਵੀ ਨਿਭਾਈਏ। ਮੇਰੇ ਗੀਤਾਂ ਨੂੰ ਪਿਆਰ ਕਰਨ ਵਾਲੇ ਮੇਰੇ ਵੀਰ, ਭਾਈ ਆਪਣੀਆਂ ਕਾਰਾਂ, ਟਰੈਕਟਰਾਂ ਅਤੇ ਮੋਟਰਸਾਈਕਲਾਂ ‘ਤੇ ਇਹ ਨਾਅਰਾ ਜ਼ਰੂਰ ਲਾਉਣ। ਨੌਜਵਾਨ ਵੀਰ ਅੱਗੇ ਆ ਕੇ ਹਰ ਖੇਤਰ ਨੂੰ ਸੰਭਾਲਣ, ਨਵੀਂ ਸੋਚ ਅੱਗੇ ਆਵੇ, ਜਿਸ ਦਿਨ ਕਿਸਾਨ ਮਜ਼ਦੂਰ ਯੂਨੀਅਨ ਹੋ ਗਈ, ਉਸ ਦਿਨ ਮੇਰੇ ਦੇਸ਼ ਦੇ ਕਾਮੇ ਆਪਣੀ ਹਰ ਜ਼ਰੂਰਤ ਖ਼ੁਸ਼ੀ-ਖ਼ੁਸ਼ੀ ਪੂਰੀ ਕਰ ਸਕਣਗੇ।”
ਦੱਸ ਦਈਏ ਕਿ ਬੱਬੂ ਮਾਨ ਦੇ ਇਸ ਵੀਡੀਓ ਨੂੰ ਉਸ ਦੇ ਪ੍ਰਸ਼ੰਸਕਾਂ ਵਲੋਂ ਪਸੰਦ ਕੀਤਾ ਜਾ ਰਿਹਾ ਹੈ ਅਤੇ ਲੋਕ ਇਸ ‘ਤੇ ਆਪੋ ਆਪਣਾ ਪ੍ਰਤੀਕਰਮ ਦੇ ਰਹੇ ਹਨ। ਬੱਬੂ ਮਾਨ ਹਮੇਸ਼ਾ ਹੀ ਆਪਣੇ ਗੀਤਾਂ ਨੂੰ ਲੈ ਕੇ ਪ੍ਰਸ਼ੰਸਕਾਂ ‘ਚ ਚਰਚਾ ਦਾ ਵਿਸ਼ਾ ਬਣਿਆ ਰਹਿੰਦੈ। ਬੱਬੂ ਮਾਨ ਹਮੇਸ਼ਾ ਹੀ ਆਪਣੇ ਗੀਤਾਂ ‘ਚ ਕੋਈ ਨਾ ਕੋਈ ਸੁਨੇਹਾ ਦਰਸ਼ਕਾਂ ਨੂੰ ਜ਼ਰੂਰ ਦਿੰਦਾ ਹੈ।