ਬ੍ਰੈਸਟ ਕੈਂਸਰ ਬਾਰੇ ਕੁਝ ਤੱਤ

thudi-sahat-300x150ਕੈਂਸਰ ਵਰਗੀ ਖਤਰਨਾਕ ਬੀਮਾਰੀ ਦਾ ਨਾਂ ਸੁਣਦੇ ਹੀ ਪੂਰੇ ਸਰੀਰ ਵਿੱਚ ਇਕ ਕੰਬਣੀ ਜਿਹੀ ਸ਼ੁਰੂ ਹੋ ਜਾਂਦੀ ਹੈ। ਕੈਂਸਰ ਹੋਣ ਦੀ ਖਬਰ ਮਿਲਦਿਆਂ ਹੀ ਰੋਗੀ ਨੂੰ ਜੀਵਨ ਪ੍ਰਤੀ ਨਿਰਾਸ਼ਾ ਹੋ ਜਾਂਦੀ ਹੈ। ਲਿਵਰ, ਬ੍ਰੈਸਟ, ਬੱਚੇਦਾਨੀ ਦਾ ਕੈਂਸਰ ਆਮ ਸੁਣਨ ਨੂੰ ਮਿਲ ਰਿਹਾ ਹੈ। ਭਾਰਤ ਵਿੱਚ 28 ‘ਚੋਂ ਇਕ ਔਰਤ ਬ੍ਰੈਸਟ ਕੈਂਸਰ ਦੀ ਸ਼ਿਕਾਰ ਹੈ। ਸਰੀਰ ਦੇ ਕਿਸੇ ਅੰਗ ਵਿੱਚ ਹੋਣ ਵਾਲੀਆਂ ਕੋਸ਼ਿਕਾਵਾਂ ਦਾ ਲਗਾਤਾਰ ਵਾਧਾ ਕੈਂਸਰ ਦਾ ਮੁੱਖ ਕਾਰਨ ਬਣਦਾ ਹੈ। ਇਸੇ ਤਰ੍ਹਾਂ ਛਾਤੀਆਂ ਦੀਆਂ ਕੋਸ਼ਿਕਾਵਾਂ ਦਾ ਬੇਕਾਬੂ ਵਾਧਾ ਇਕੱਠਾ ਹੋ ਕੇ ਗੰਢ ਦਾ ਰੂਪ ਲੈ ਲੈਂਦਾ ਹੈ, ਜਿਸ ਨੂੰ ਬ੍ਰੈਸਟ ਕੈਂਸਰ ਜਾਂ ਟਿਊਮਰ ਕਹਿੰਦੇ ਹਨ।
ਚੰਗੀ ਗੱਲ ਇਹ ਹੈ ਕਿ ਛਾਤੀਆਂ ਦੇ ਕੈਂਸਰ ਵਿੱਚ ਠੀਕ ਹੋਣ ਦੀ ਸੰਭਾਵਨਾ ਬਾਕੀ ਕੈਂਸਰਾਂ ਦੇ ਮੁਕਾਬਲੇ ਵੱਧ ਹੁੰਦੀ ਹੈ ਕਿਉਂਕਿ ਇਸ ਦਾ ਪਤਾ ਪਹਿਲੀ ਜਾਂ ਦੂਜੀ ਸਟੇਜ ਵਿੱਚ ਹੀ ਲੱਗ ਜਾਂਦਾ ਹੈ, ਜਿਸ ਕਾਰਨ ਇਸ ਦਾ ਇਲਾਜ ਸਹੀ ਸਮੇਂ ‘ਤੇ ਸ਼ੁਰੂ ਹੋ ਜਾਂਦਾ ਹੈ। ਸਭ ਤੋਂ ਜ਼ਰੂਰੀ ਕਦਮ ਇਹ ਹੈ ਕਿ ਇਸ ਬਾਰੇ ਤੁਹਾਨੂੰ ਸਹੀ ਜਾਣਕਾਰੀ ਅਤੇ ਜਾਗਰੂਕਤਾ ਹੋਣੀ ਚਾਹੀਦੀ ਹੈ। ਲਾਈਫ਼ ਸਟਾਈਲ ਵਿੱਚ ਥੋੜ੍ਹਾ ਜਿਹਾ ਬਦਲਾਅ ਅਤੇ ਸਾਵਧਾਨੀ ਇਸ ਖਤਰਨਾਕ ਬੀਮਾਰੀ ਤੋਂ ਬਚਾਅ ਸਕਦੀ ਹੈ।
ਛਾਤੀਆਂ ‘ਚ ਕੈਂਸਰ ਹੋਣ ਦੇ ਕਾਰਨ
ਜ਼ਿਆਦਾ ਉਮਰ ‘ਚ ਬੱਚਾ ਪੈਦਾ ਹੋਣਾ
ਦੁੱਧ ਨਾ ਚੁੰਘਾਉਣਾ
ਲਗਾਤਾਰ ਭਾਰ ਦਾ ਵਧਣਾ
ਜ਼ਿੱਦੀ
ਸ਼ਰਾਬ ਦਾ ਜ਼ਿਆਦਾ ਸੇਵਨ
ਖਰਾਬ ਜੀਵਨਸ਼ੈਲੀ
ਛਾਤੀਆਂ ਦੇ ਕੈਂਸਰ ਦੇ ਲੱਛਣ
ਛਾਤੀਆਂ ਵਿੱਚ ਗੰਢ ਜਾਂ ਥੋੜ੍ਹੀ ਜਿਹਾ ਵੀ ਦਰਦ ਮਹਿਸੂਸ ਹੋਵੇ ਤਾਂ ਡਾਕਟਰ ਤੋਂ ਤੁਰੰਤ ਚੈੱਕਅਪ ਕਰਵਾਓ। ਕਈ ਵਾਰ ਗੰਢ ਵਿੱਚ ਦਰਦ ਮਹਿਸੂਸ ਨਹੀਂ ਹੁੰਦੀ ਪਰ ਛੂੰਹਣ ‘ਤੇ ਗੰਢ ਮਹਿਸੂਸ ਹੁੰਦੀ ਹੈ। ਛਾਤੀਆਂ ਵਿੱਚ ਪੈਣ ਵਾਲੀ ਗੰਢ ਅਤੇ ਬ੍ਰੈਸਟ ਕੈਂਸਰ ਦੀ ਸ਼ੁਰੂਆਤ ਨੂੰ ਮੈਮੋਗ੍ਰਾਫ਼ੀ ਰਾਹੀਂ ਪਤਾ ਲਗਾਇਆ ਜਾ ਸਕਦਾ ਹੈ। 30 ਤੋਂ 35 ਸਾਲ ਦੀ ਔਰਤ ਨੂੰ ਇਕ ਵਾਰ ਮੈਮੋਗ੍ਰਾਫ਼ੀ ਜ਼ਰੂਰ ਕਰਵਾਉਣੀ ਚਾਹੀਦੀ ਹੈ ਪਰ ਇਹ ਜ਼ਰੂਰੀ ਨਹੀਂ ਕਿ ਛਾਤੀਆਂ ਵਿੱਚ ਗੰਢ ਦੀ ਵਜ੍ਹਾ ਬ੍ਰੈਸਟ ਕੈਂਸਰ ਹੀ ਹੋਵੇ। ਹਾਰਮੋਨਸ ਵਿੱਚ ਬਦਲਾਅ ਕਰ ਕੇ ਜਾਂ ਹੋਰ ਕਿਸੇ ਬੀਮਾਰੀ ਕਰ ਕੇ ਵੀ ਗੰਢ ਬਣ ਸਕਦੀ ਹੈ।
ਬ੍ਰੈਸਟ, ਬਾਂਹ ਅਤੇ ਅੰਡਰ ਆਰਮਜ਼ ਦੇ ਸਾਈਡ ‘ਚ ਗੰਢਾਂ ਬਣਨਾ ਅਤੇ ਸੋਜ ਹੋਣਾ।
ਛਾਤੀਆਂ ਦਾ ਉੱਪਰਲਾ ਹਿੱਸਾ ਮੁੜਨਾ, ਲਾਲ ਪੈਣਾ, ਖੂਨ ਆਉਣਾ ਅਤੇ ਕੋਈ ਚਿਪਚਿਪਾ ਪਦਾਰਥ ਨਿਕਲਣਾ।
ਛਾਤੀਆਂ ਨੂੰ ਦਬਾਉਣ ‘ਤੇ ਦਰਦ ਹੋਣੀ।
ਬ੍ਰੈਸਟ ਕੈਂਸਰ ਨੂੰ ਰੋਕਣ ਦੇ ਉਪਾਅ
ਬ੍ਰੈਸਟ ਕੈਂਸਰ ਨੂੰ ਸ਼ਰਮ ਕਾਰਨ ਨਜ਼ਰਅੰਦਾਜ਼ ਨਾ ਕਰੋ ਅਤੇ ਨਾ ਹੀ ਚੁੱਪ ਧਾਰ ਕੇ ਬੈਠੇ ਰਹੋ। ਕੁਝ ਖਦਸ਼ਾ ਹੋਣ ‘ਤੇ ਲਾਪਰਵਾਹੀ ਨਾ ਵਰਤਦੇ ਹੋਏ ਆਲੇ-ਦੁਆਲੇ ਦੇ ਲੋਕਾਂ ਤੋਂ ਇਸ ਬਾਰੇ ਜ਼ਿਆਦਾ ਜਾਣਕਾਰੀ ਲਓ ਅਤੇ ਜਾਗਰੂਕਤਾ ਦਿਖਾਓ। ਹਰ ਲੜਕੀ ਨੂੰ 20 ਸਾਲ ਦੀ ਉਮਰ ਤੋਂ ਹੀ ਇਸ ਵੱਲ ਧਿਆਨ ਦੇਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ। ਔਰਤਾਂ ਖੁਦ ਹੀ ਆਪਣੀ ਬ੍ਰੈਸਟ ਦੀ ਜਾਂਚ ਸਮੇਂ-ਸਮੇਂ ‘ਤੇ ਕਰਨ, ਜਿਵੇਂ ਬ੍ਰੈਸਟ ‘ਤੇ ਹੱਥ ਲਗਾ ਕੇ ਚੈੱਕ ਕਰੋ ਕਿ ਛਾਤੀਆਂ ‘ਤੇ ਕੋਈ ਸੋਜ ਜਾਂ ਗੰਢ ਤਾਂ ਨਹੀਂ। ਇਸ ਦੇ ਨਾਲ ਹੀ ਛਾਤੀਆਂ ਦਬਾਉਣ ‘ਤੇ ਕੋਈ ਚਿਪਚਿਪਾ ਪਦਾਰਥ ਤਾਂ ਨਹੀਂ ਨਿਕਲ ਰਿਹਾ।