ਅਮੀਰੂਨ ਇੰਨਾ ਘਬਰਾ ਅਤੇ ਹੈਰਾਨ ਰਹਿ ਗਿਆ ਕਿ ਬੈਡ ਤੱਕ ਦਿਲ ਗਿਆ। ਇਸੇ ਦੇ ਨਾਲ ਮਹਿਰਾਜ ਹਸਨ ਦੀ ਵੀ ਨੀਂਦ ਉਡ ਗਈ, ਕਿਉਂਕਿ ਬੈਡ ਹਿੱਲਣ ਨਾਲ ਨੀਂਦ ਖੁੱਲ੍ਹੀ ਸੀ, ਇਸ ਕਰਕੇ ਉਹਨਾਂ ਨੂੰ ਲੱਗਿਆ ਕਿ ਭੂਚਾਲ ਆਇਆ ਹੈ। ਵੈਸੇ ਵੀ ਦਿੱਲੀ ਵਿੱਚ ਭੂਚਾਲ ਦੇ ਝਟਕੇ ਆਉਣਾ ਆਮ ਗੱਲ ਹੈ। ਦਿੱਲੀ ਵਾਸੀਆਂ ਨੂੰ ਅਜਿਹੇ ਝਟਕੇ ਅਕਸਰਭੂਚਾਲ ਮਹਿਸੂਸ ਕਰਦੇ ਹਨ।
ਉਦੋਂ ਮਹਿਰਾਜ ਹਸਨ ਨੇ ਦੇਖਿਆ, ਪਹਿਲਾਂ ਤੋਂ ਉਠ ਕੇ ਪਾਲੋਥੀ ਮਾਰੇ ਬੈਠੀ ਉਹਨਾਂ ਦੀ ਬੇਗਮ ਨੇ ਦੋਵੇਂ ਹੱਥਾਂ ਵਿੱਚ ਮੂੰਹ ਲੁਕੋ ਲਿਆ ਅਤੇ ਰੋਣ ਲੱਗੀ। ਮਹਿਰਾਜ ਨੂੰ ਸਮਝਦਿਆਂ ਦੇਰ ਨਾ ਲੱਗੀ ਕਿ ਬੈਡ ਭੂਚਾਲ ਦੇ ਝਟਕੇ ਨਾਲ ਨਹੀਂ, ਅਮੀਰੂਨ ਦੇ ਘਬਰਾਹਟ ਵਿੱਚਹਉਠਣ ਕਾਰਨ ਹਿੱਲਿਆ ਹੈ। ਮਹਿਰਾਜ ਨੇ ਬੇਗਮ ਦੀ ਪਿੱਠ ਤੇ ਹੱਥ ਫ਼ੇਰਿਆ, ਕੋਈ ਸੁਪਨਾ ਦੇਖਿਆ ਕੀ? ਮਹਿਰਾਜ ਨੇ ਉਂਗਲੀਆਂ ਨਾਲ ਬੇਗਮ ਦੇ ਅੱਥਰੂ ਪੂੰਝੇ, ਜੋ ਇਯ ਦੁਨੀਆ ਤੋਂ ਚਲਾ ਜਾਂਦ ਾਹੈ, ਉਹ ਵਾਪਸ ਨਹੀਂ ਆਉਂਦਾ। ਮਰਦ ਸੰਗਦਿਲ ਹੁੰਦੇ ਹਨ ਪਰ ਮੈਂ ਮਾਂ ਹਾਂ। ਆਦੀ ਨੂੰ 9 ਮਹੀਨੇ ਆਪਣੀ ਕੁੱਖ ਵਿੱਚ ਰੱਖਿਆ, ਜਨਮ ਦਿੱਤਾ, ਉਸਦੀ ਪਰਵਰਿਸ਼ ਕੀਤੀ। ਔਲਾਦ ਦੇ ਪੈਰ ਵਿੱਚ ਕੰਡਾ ਵੀ ਚੁਭਦਾ ਹੈ ਤਾਂ ਦੁੱਖ ਮਾਂ ਨੂੰ ਹੁੰਦਾ ਹੈ। ਪਾਗਲਾਂ ਵਰਗੀਆਂ ਗੱਲਾਂ ਨਾ ਕਰੋ ਅਮੀਰੂਨ, ਹੋਸ਼ ਵਿੱਚ ਆਓ, ਅਸਲੀਅਤ ਕਬੂਲ ਕਰੋ, ਮਹਿਰਾਜ ਨੇ ਪਤਨੀ ਨੂੰ ਬਾਹਾਂ ਵਿੱਚ ਲਿਆ।
ਪੁਲਿਸ ਦੇ ਕਈ ਕਿੱਸੇ ਮੈਂ ਪੜ੍ਹੇ ਹਨ, ਜਿਹਨਾਂ ਵਿੱਚ ਉਸਨੇ ਜਿੰਦਾ ਨੂੰ ਮੁਰਦਾ ਅਤੇ ਮੁਰਦਾ ਨੂੰ ਜਿੰਦਾ ਕਰ ਦਿੱਤਾ। ਪੁਲਿਸ ਦੇ ਹੱਥ ਵਿੱਚ ਪਾਵਰ ਹੈ। ਜੋ ਕਰੇ, ਇਹੀ ਸਹੀ। ਤੈਸ਼ ਵਿੱਚ ਅਮੀਰੂਨ ਦੀ ਆਵਾਜ਼ ਉਚੀ ਹੋ ਗਈ। ਮਹਿਰਾਜ ਨੇ ਆਦੀ ਦੀ ਲਾਸ਼ ਨਹੀਂ ਦੇਖੀ ਸੀਪਰ ਮੁਲਜ਼ਮਾਂ ਨੇ ਜੋ ਬਿਆਨ ਕੀਤਾ ਸੀ, ਉਸ ਤੋਂ ਉਹਨਾਂ ਨੂੰ ਵਿਸ਼ਵਾਸ ਸੀ ਕਿ ਆਦਿ ਜਿੰਦਾ ਨਹੀਂ ਹੈ। ਇਯਦੇ ਬਾਵਜੂਦ ਪਤਨੀ ਦੀ ਤਸੱਲੀ ਦੇ ਲਈ ਮਹਿਰਾਜ ਨੇ ਉਹਨਾਂ ਨੂੰ ਲੈ ਕੇ ਸਹਾਰਨਪੁਰ ਜਾਣ ਦੀ ਹਾਮੀ ਭਰ ਦਿੱਤੀ।
ਦਸੰਬਰ 2015 ਵਿੱਚ ਇਕ ਦਿਨ ਮਹਿਰਾਜ ਅਮੀਰੂਨ ਨੂੰ ਲੈ ਕੇ ਸਹਾਰਨਪੁਰ ਪਹੁੰਚ ਗਏ। ਅਮੀਰੂਨ ਦੀ ਰੁੜਕੀ ਵਾਲੀ ਮਾਂ ਨੇ ਮੁਫ਼ਤੀ ਬੁਰਹਾਨ ਉਦੀਨ ਦਾ ਪਤਾ ਪਹਿਲਾਂ ਹੀ ਸਮਝਿਆ ਅਤੇ ਨੋਟ ਕਰਵਾ ਦਿੱਤਾ ਸੀ। ਇਸ ਕਰਕੇ ਉਹਨਾਂ ਤੱਕ ਪਹੁੰਚਣ ਵਿੱਚ ਕਿਸੇ ਕਿਸਮ ਦੀ ਦਿੱਕਤ ਨਹੀਂ ਹੋਈ।
ਬੁਰਹਾਨਉਦੀਨ ਕੋਈ ਬਜ਼ੁਗਰ ਨਹੀਂ, 23 ਸਾਲ ਦਾ ਮੁੰਡਾ ਸੀ। ਅਮੀਰੂਨ ਰੁੜਕੀ ਵਾਲੀ ਆਪਣੀ ਮਾਂ ਦੇ ਹਵਾਲੇ ਨਾਲ ਬੁਰਹਾਨ ਨੂੰ ਮਿਲੀ ਤਾਂ ਉਹਨਾਂ ਦੋਵਾਂ ਨੂੰ ਆਪਣੇ ਵਿਸ਼ੇਸ਼ ਕਮਰੇ ਵਿੱਚ ਬਿਠਾਇਆ। ਚਟਾਈ ਤੇ ਤਿੰਨੇ ਆਹਮੋ-ਸਾਹਮਣੇ ਬੈਠ ਗਏ ਤਾਂ ਵਿੱਚਕਾਰ ਰੱਖੀ ਲੱਕੜੀ ਦੀ ਛੋਟੀ ਜਿਹੀ ਡੈਸਕ ਤੇ ਕੂਹਣੀਆਂ ਠਿਕਾਉਂਦੇ ਹੋਏ ਬੁਰਹਾਨ ਨੇ ਪੁੱਛਿਆ, ਦੱਸੋ, ਤੁਸੀਂ ਲੋਕਾਂ ਨੇ ਦਿੱਲੀ ਤੋਂ ਸਹਾਰਨਪੁਰ ਆਉਣ ਦਾ ਕਸ਼ਟ ਕਿਉਂ ਕੀਤਾ?
ਮਹਿਰਾਜ ਨੇ ਬੁਰਹਾਨ ਨੂੰ ਆਪਣੇ ਬੇਟੇ ਆਦੀ ਦੇ ਮਾਮਲੇ ਤੋਂ ਜਾਣੂ ਕਰਵਾਇਆ, ਫ਼ਿਰ ਕਿਹਾ, ਮੇਰੀ ਬੇਗਮ ਆਦੀ ਦੀ ਮੌਤ ਕਬੂਲ ਕਰਨ ਲਈ ਤਿਆਰ ਨਹੀਂ। ਇਹਨਾਂ ਦਾ ਕਹਿਣਾ ਹੈ ਕਿ ਆਦੀ ਜ਼ਿੰਦਾ ਹੈ। ਉਹ ਜ਼ਿੰਦਾ ਹੈ ਜਾਂ ਨਹੀਂ, ਇਹੀ ਜਾਨਣ ਲਈ ਅਸੀਂ ਤੇਰੇ ਕੋਲ ਆਏ ਹਾਂ।
ਆਦੀ ਦਾ ਫ਼ੋਟੋ ਲਿਆਏ ਹੋ? ਜੀ ਹਾਂ, ਕੁਝ ਦੇਰ ਫ਼ੋਟੋ ਦੇਖਦੇ ਰਹਿਣ ਤੋਂ ਬਾਅਦ ਬੁਰਹਾਨ ਉਦੀਨ ਨੇ ਫ਼ੋਟੋ ਡੈਸਕ ਤੇ ਰੱਖ ਦਿੱਤੀ। ਫ਼ਿਰ ਕਾਫ਼ੀ ਅਗਰਬੱਤੀਆਂ ਸੁਲਗਾ ਕੇ ਸਟੈਂਡ ਤੇ ਲਗਾ ਲਈਆਂ। ਸੱਤ-ਅੱਠ ਮਿੰਟ ਬਾਅਦ ਬੁਰਹਾਨ ਨੇ ਅੱਖ ਖੋਲ੍ਹੀ। ਉਸਦੀ ਅੱਖ ਵਿੱਚ ਚਮਕ ਸੀ। ਇਸ ਦੁਨੀਆਂ ਵਿੱਚ ਮੈਂ ਆਦੀ ਦੀ ਰੂਹ ਤਲਾਸ਼ ਨਹੀਂ ਕਰ ਸਕਿਆ। ਤਾਂ ਫ਼ਿਰ ਉਹ ਜਿੰਦਾ ਹੈ। ਇਸ ਤੋਂ ਬਾਅਦ ਉਹ ਝਾੜੂ ਫ਼ੂਕ ਕਰਨ ਲੱਗਿਆ। ਆਪਣੇ ਮੁੰਡੇ ਦੀ ਮਮਤਾ ਕਹਿ ਲਓ ਕਿ ਚੌਥੇ ਪੰਜਵੇਂ ਦਿਨ ਆਦੀ ਆਪਣੀ ਮਾਂ ਦੇ ਸੁਪਨਿਆਂ ਵਿੱਚ ਆਉਣ ਲੱਗਿਆ। ਹਰ ਵਾਰ ਉਹ ਕਹਿੰਦਾ, ਅੰਮੀ ਮੈਂ ਬਹੁਤ ਤਕਲੀਫ਼ ਵਿੱਚ ਹਾਂ। ਇਹ ਲੋਕ ਮੈਨੂੰ ਮਾਰਦੇ ਹਨ ਅਤੇ ਕਮਰੇ ਵਿੱਚ ਬੰਦ ਕੀਤਾ ਹੋਇਆ ਹੈ। ਮੈਨੂੰ ਇਹਨਾਂ ਤੋਂ ਨਿਜਾਤ ਦਿਵਾਓ।
ਇਕ ਦਿਨ ਸੁਪਨਾ ਆਇਆ ਕਿ ਮੈਂ ਸਹਾਰਨਪੁਰ ਵਿੱਚ ਹਾਂ। ਅਗਲੇ ਦਿਨ ਅਮੀਰੋਨ ਦਾ ਪਤਾ ਤੁਰ ਪਿਆ। ਮਹਿਰਾਜ ਮੁਫ਼ਤੀ ਬੁਰਹਾਨ ਨੂੰ ਮਿਲੇ ਅਤੇ ਉਸਨੂੰ ਸੁਪਨਿਆਂ ਬਾਰੇ ਦੱਸਿਆ। ਉਹ ਮੁਸਕਰਾਇਆ, ਅਸਮਾਨੀ ਤਾਕਤਾਂ ਤੇਰੇ ਮੁੰਡੇ ਨੂੰ ਇਸ਼ਾਰੇ ਦੇਣ ਲੱਗੀਆਂ ਹਨ।
ਕੁਝ ਦਿਨਾਂ ਬਾਅਦ ਬੁਰਹਾਨ ਨੇ ਫ਼ਿਰ ਪਤੀ-ਪਤਨੀ ਨੂੰ ਇਕੱਠੇ ਬੁਲਾਇਆ।ਬੁਰਹਾਨ ਨੇ ਅਮੀਰੂਨ ਨੂੰ ਸਾਹਮਣੇ ਬਿਠਾ ਕੇ ਕੁਝ ਪੜ੍ਹਿਆ, ਅਮੀਰੂਨ ਤੇ ਮੰਤਰ ਫ਼ੂਕਿਆ, ਫ਼ਿਰ ਕਾਲੇ ਧਾਗੇ ਨਾਲ ਉਸਦੇ ਗਲੇ ਵਿੱਚ ਦਾ ਤਵੀਜ ਖੋਲ੍ਹ ਦਿੱਤਾ। ਇਸ ਵਿੱਚ ਪਾਏ ਜਾਂਦੇ ਚਾਵਲ ਦੇ ਦਾਣਿਆਂ ਦਾ ਰੰਗ ਬਦਲ ਚੁੱਕਾ ਸੀ। ਬੁਰਹਾਨ ਨੇ ਚਾਵਲ ਦੇ ਦਾਣੇ ਉਹਨਾਂ ਨੂੰ ਦਿਖਾਏ। ਮਹਿਰਾਜ ਨੂੰ ਯਕੀਨ ਨਹੀਂ ਸੀ ਕਿ ਉਸਦਾ ਮਰਿਆ ਹੋਇਆ ਮੁੰਡਾ ਵਾਪਸ ਆਵੇਗਾ।
ਆਦਿ ਦਾ ਤਾਂ ਪਤਾ ਨਹੀਂ ਲੱਗਿਆ, ਜਦਕਿ 20 ਜਨਵਰੀ ਨੂੰ ਰਾਤੀ ਤਕਰੀਬਨ ਸਾਢੇ 9 ਵਜੇ ਮਹਿਰਾਜ ਦੇ ਮੋਬਾਇਲ ਤੇ ਅਜਿਹੀ ਕਾਲ ਆਈ, ਜਿਸ ਨੇ ਉਸਨੂੰ ਬੇਚੈਨ ਕਰ ਦਿੱਤਾ। ਫ਼ੋਨ ਤੇ ਪੁੱਛਿਆ ਗਿਆ ਮਹਿਰਾਜ ਸਾਹਿਬ। ਹਾਂ ਬੋਲ ਰਹੀ ਹਾਂ, ਦੱਸੋ?
ਮੇਰੀ ਛੱਡੋ, ਆਪਣੇ ਮਤਲਬ ਦੀ ਗੱਲ ਸੁਣੋ। ਦੂਜੇ ਪਾਸਿਉਂ ਠੰਡੇ ਲਹਿਜ਼ੇ ਵਿੱਚ ਗੱਲ ਹੋ ਰਹੀ ਸੀ। ਤੁਹਾਨੂੰ ਇਹ ਜਾਣ ਕੇ ਖੁਸ਼ੀ ਹੋਵੇਗੀ ਕਿ ਤੁਹਾਡਾ ਮੁੰਡਾ ਮਰਿਆ ਨਹੀਂ, ਉਹ ਜਿੰਦਾ ਹੈ ਅਤੇ ਠੀਕ ਹੈ। ਅਸੀਂ ਪੁਲਿਸ ਦੀ ਸਰਗਰਮੀ ਠੰਡੀ ਹੋਣ ਦਾ ਇੰਤਜ਼ਾਰ ਕਰ ਰਹੇ ਸੀ। ਹੁਣ ਪੁਲਿਸ ਸ਼ਾਂਤ ਹੋ ਗਈ ਹੈ। ਫ਼ਿਰੌਤੀ ਦੇ ਲਈ ਆਦੀ ਨੂੰ ਅਗਵਾ ਕੀਤਾ ਹੈ। ਜੇਕਰ ਜ਼ਿੰਦਾ ਚਾਹੁੰਦੇ ਹਾ ਤਾਂ 50 ਲੱਖ ਦਾ ਇੰਤਜ਼ਾਮ ਕਰੋ। ਪੈਸੇ ਕਦੋਂ ਅਤੇ ਕਿੱਥੇ ਪਹੁੰਚਾਉਣਾ ਹੈ, ਮੈਂ ਬਾਅਦ ਵਿੱਚ ਦੱਸਾਂਗਾ।
ਦੂਜੇ ਦਿਨ ਫ਼ਿਰ 9 ਵਜੇ ਮਹਿਰਾਜ ਆਪਣੀ ਫ਼ੈਕਟਰੀ ਜਾਰਹੇ ਸਨ, ਤਾਂ ਫ਼ਿਰ ਉਸੇ ਨੰਬਰ ਤੋਂ ਫ਼ੋਨ ਆਇਆ। ਫ਼ੋਨ ਕਰਨ ਵਾਲਾ ਸਖਤ ਆਵਾਜ਼ ਵਿੱਚ ਬੋਲ ਰਿਹਾ ਸੀ, ਪੈਸੇ ਦਾ ਬੰਦੋਬਸਤ ਹੋ ਗਿਆ ਕਿ ਨਹੀਂ। ਬੇਟਾ 50 ਲੱਖ ਦਾ ਬੰਦੋਬਸਤ ਕਰਨਾ ਹੈ, ਪਰ ਮੈਨੂੰ ਯਕੀਨ ਦਿਵਾਓ ਕਿ ਉਹ ਤੁਹਾਡੇ ਕਬਜੇ ਵਿੱਚ ਹੈ ਅਤੇ ਮਰਿਆ ਨਹੀਂ।
ਸ਼ਾਮੀ 4 ਵਜੇ ਮੁੜ ਉਸੇ ਸੈਲ ਨੰਬਰ ਤੇ ਕਾਲ ਆਈ, ਪੰਜਾਹ ਲੱਖ ਦਾ ਇੰਤਜ਼ਾਮ ਕਰਨ ਦੇ ਲਈ ਸਾਨੂੰ ਸਿਰਫ਼ ਚਾਰ ਦਿਨ ਦੀ ਮੋਹਲਤ ਚਾਹੀਦੀ ਹੈ। ਪਰ ਮੇਰੀ ਗੱਲ ਆਦੀ ਨਾਲ ਕਰਵਾਓ, ਜਾਂ ਉਸਦੀ ਆਵਾਜ਼ ਦਾ ਟੇਪ ਭੇਜ ਦਿਓ।
ਮਹਿਰਾਜ ਨੂੰ ਪੂਰਾ ਯਕੀਨ ਹੋ ਗਿਆ ਕਿ ਕੋਈ ਉਸਦੇ ਮਰ ਚੁੱਕੇ ਲੜਕੇ ਤੇ ਉਸ ਨੂੰ ਗੁੰਮਰਾਹ ਕਰ ਰਿਹਾ ਹੈ। ਮਹਿਰਾਜ ਨੇ ਇਸ ਬਾਰੇ ਪੁਲਿਸ ਨੂੰ ਸੂਚਨਾ ਦਿੱਤੀ। ਥਾਣੇ ਵਿੱਚ ਪਹਿਲਾਂ ਬਬਲੂ ਦੱਸ ਚੁੱਕਾ ਸੀ ਕਿ ਉਹ ਆਦੀ ਦੇ ਨਲ ਗਲੀ ਤੱਕ ਹੀਹ ਗਿਆ ਸੀ। ਉਥੋਂ ਉਹ ਕਿੱਥੇ ਗਿਆ, ਉਸਨੂੰ ਨਹੀਂ ਪਤਾ।
ਪੁਲਿਸ ਦੀ ਨਜ਼ਰ ਹੁਣ ਫ਼ਿਰੌਤੀ ਮੰਗਣ ਵਾਲਿਆਂ ਤੇ ਲੱਗੀ। ਸੂਤਰ ਜੁਟਾਉਣ ਲਈ ਪੁਲਿਸ ਨੇ ਮਹਿਰਾਜ ਦੇ ਫ਼ੋਨ ਦੀ ਟੈਪਿੰਗ ਆਰੰਭ ਕਰ ਦਿੱਤੀ। ਚਾਰ ਦਿਨ ਦੇ ਇੰਤਜ਼ਾਰ ਤੋਂ ਬਾਅਦ 16 ਜਨਵਰੀ ਨੂੰ ਰਾਤੀ ਸਾਢੇ ਅੱਠ ਵਜੇ ਅਗਵਾ ਕਰਤਾ ਦਾ ਫ਼ੋਨ ਆਇਆ, ਮਹਿਰਾਜ ਹਸਨ, ਆਦੀ ਨੂੰ ਅਸੀਂ ਅਗਵਾ ਕੀਤਾ ਹੈ। ਉਸਨੂੰ ਜਿੰਦਾ ਵਾਪਸ ਚਾਹੁੰਦੇ ਹੋ ਤਾਂ ਦਸ ਲੱਖ ਦਾ ਇੰਤਜ਼ਾਮ ਕਰ ਲਓ। ਪੁਲਿਸ ਨੇ ਤੁਰੰਤ ਉਹ ਨੰਬਰ ਸਰਵਿਲਾਂਸ ਤੇ ਲਗਾ ਦਿੱਤਾ। ਮੋਬਾਇਲ ਫ਼ੋਨ ਧਾਰਕ ਦਾ ਨਾਂ-ਪਤਾ ਨੋਟ ਕਰ ਲਿਆ ਗਿਆ। ਮੋਬਾਇਲ ਕੰਪਨੀ ਤੋਂ ਮਿਲੀ ਜਾਣਕਾਰੀ ਮੁਤਾਬਕ ਪੁਲਿਸ ਉਕਤ ਪਤੇ ਤੇ ਪਹੁੰਚੀ, ਪਰ ਫ਼ੋਨ ਵਾਲਾ ਵਿਅਕਤੀ ਨਿਰਦੋਸ਼ ਨਿਕਲਿਆ। ਉਸਨੂੰ ਪਤਾ ਹੀ ਨਹੀਂ ਸੀ ਕਿ ਉਸਦੇ ਨਾਂ ਤੇ ਫ਼ੋਨ ਕਿਸਨੇ ਖਰੀਦਿਆ ਹੈ। ਫ਼ੋਨ ਬੰਦ ਹੋਣ ਕਾਰਨ ਲੁਕੇਸ਼ਨ ਨਹੀਂ ਪਤਾ ਲੱਗ ਸਕੀ। ਇਸ ਦਰਮਿਆਨ ਇਕ ਦੂਜੇ ਸਿਮ ਕਾਰਡ ਦਾ ਵੀ ਪਤਾ ਲੱਗਿਆ, ਜੋ ਉਸ ਵਕਤ ਉਸੇ ਫ਼ੋਨ ਵਿੱਚ ਸੀ। ਉਹ ਫ਼ੋਨ ਕਿਸੇ ਹੋਰ ਦਾ ਨਹੀਂ ਬਲਕਿ ਮਹਿਰਾਜ ਦੇ ਨਾਬਾਲਗ ਨੌਕਰ ਬਬਲੂ ਦਾ ਸੀ। ਇਸ ਵਾਰ ਪੁਲਿਸ ਨੇ ਬਬਲੂ ਨੂੰ ਚੁੱਕਿਆ ਅਤੇ ਉਸਨੇ ਆਪਣਾ ਜ਼ੁਰਮ ਕਬੂਲ ਕਰ ਲਿਆ।
17 ਸਾਲਾ ਬਬਲੂ ਭੋਪਾਲ ਦਾ ਰਹਿਣ ਵਾਲਾ ਸੀ। ਉਹ ਸਿਰਫ਼ 5 ਸਾਲ ਦਾ ਸੀ, ਜਦੋਂ ਉਸਦੇ ਪਿਓ ਦੀ ਮੌਤ ਹੋ ਗਈ ਸੀ। ਇਸ ਤੋਂ ਬਾਅਦ ਰੋਜ਼ੀ ਰੋਟੀ ਦੀ ਭਾਲ ਵਿੱਚ ਉਸਦੀ ਮਾਂ ਦਿੱਲੀ ਆ ਗਈ। ਕੰਮ ਦੀ ਭਾਲ ਕਰਦਿਆਂ ਬਬਲੂ ਦੀ ਮਾਂ ਮਹਿਰਾਜ ਦੇ ਕੋਲ ਪਹੁੰਚੀ ਤਾਂ ਉਸਨੇ ਫ਼ੈਕਟਰੀ ਵਿੱਚ ਕੰਮ ਦੇ ਦਿੱਤਾ। ਇਹੀ ਨਹੀਂ ਉਸਦੇ ਰਹਿਣ ਦੀ ਵੀ ਵਿਵਸਥਾ ਕੀਤੀ ਗਈ। ਬਬਲੂ ਮਹਿਰਾਜ ਦੇ ਘਰ ਦੇ ਛੋਟੇ-ਮੋਟੇ ਕੰਮ ਕਰਨ ਲੱਗਿਆ। 12 ਸਾਲ ਬੀਤ ਗਏ। ਬਬਲੂ 17 ਸਾਲ ਦਾ ਹੋ ਗਿਆ। ਉਸਨੂੰ ਚੰਗਾ ਖਾਣਾ-ਪੀਣਾ ਮਿਲਦਾ ਸੀ। ਇਸ ਕਰਕੇ ਉਹ ਸਰੀਰਕ ਤੌਰ ਤੇ ਤੰਦਰੁਸਤ ਅਤੇ ਦੇਖਣ ਵਿੱਚ ਹੈਂਡਸਮ ਸੀ। ਸਵਾਲ ਇਹ ਸੀ ਕਿ ਉਸਦੀਆਂ ਇੱਛਾਵਾਂ ਲਈ ਕਾਫ਼ੀ ਦੌਲਤ ਕਿੱਥੋਂ ਆਉਂਦੀ।
ਇਸ ਦਿਸ਼ਾ ਵਿੱਚ ਬਹੁਤ ਸੋਚਣ ਤੋਂ ਬਾਅਦ ਬਬਲੂ ਨੇ ਆਦੀ ਨੂੰ ਅਗਵਾ ਕਰਕੇ ਉਸਦੇ ਪਿਤਾ ਤੋਂ ਦਸ ਲੱਖ ਦੀ ਫ਼ਿਰੌਤੀ ਲੈਣ ਦੀ ਯੋਜਨਾ ਬਣਾਈ। ਇਹ ਕੰਮ ਇਕੱਲਿਆ ਉਸਦੇ ਵੱਸ ਵਿੱਚ ਨਹੀਂ ਸੀ, ਇਸ ਕਰਕੇ ਉਸਨੇ ਆਪਣੇ ਦੋ ਨਾਬਾਲਗ ਦੋਸਤਾਂ ਸੰਨੀ ਅਤੇ ਕੱਲੂ ਨੂੰ ਪੈਸੇ ਦਾ ਲਾਲਚ ਦੇ ਕੇ ਸ਼ਰੀਕ ਕਰ ਲਿਆ। ਪਕੜ ਨੂੰ ਰੱਖਣ ਲਈ ਉਹਨਾਂ ਨੇ ਬ੍ਰਹਮਪੁਰੀ ਵਿੱਚ ਇਕ ਹਜ਼ਾਰ ਮਹੀਨੇ ਤੇ ਇਕ ਕਮਰਾ ਲਿਆ। ਫ਼ਿਲੌਤੀ ਮਿਲਣ ਤੱਕ ਆਦੀ ਨੂੰ ਬੇਹੋਸ਼ ਰੱਖਣ ਲਈ ਉਹਨਾਂ ਨੇ ਕਾਫ਼ੀ ਭੰਗ ਇਕੱਠੀ ਕੀਤੀ। ਫ਼ਿਰੌਤੀ ਮਿਲਣ ਤੋਂ ਬਾਅਦ ਤਿੰਨਾਂ ਦੀ ਯੋਜਨਾ ਦਿੱਲੀ ਛੱਡ ਕੇ ਦੌੜ ਜਾਣ ਦੀ ਸੀ।
ਆਦੀ ਨੂੰ ਉਲਟੀਆਂ ਆਉਣ ਲੱਗੀਆਂ ਅਤੇ ਉਹ ਬੇਹੋਸ਼ ਹੋ ਗਿਆ। ਆਦੀ ਨੂੰ ਕੱਲੂ ਅਤੇ ਸਨ ਦੀ ਨਿਗਰਾਨੀ ਵਿੱਚ ਛੱੜ ਕੇ ਬਬਲੂ ਮਹਿਰਾਜ ਦੇ ਘਰ ਮੁੜ ਗਿਆ। ਉਦੋਂ ਤੱਕ ਆਦੀ ਦੀ ਭਾਲ ਆਰੰਭ ਹੋ ਚੁੱਕੀ ਸੀ।
ਦੂਜੇ ਦਿਨ ਬਬਲੂ ਕਿਰਾਏ ਦੇ ਕਮਰੇ ਵਿੱਚ ਗਿਆ ਤਾਂ ਪਤਾ ਲੱਗਿਆ ਕਿ ਭੰਗ ਦੇ ਜ਼ਿਆਦਾ ਨਸ਼ੇ ਕਾਰਨ ਆਦੀ ਮਰ ਗਿਆ ਹੈ। ਲਾਸ਼ ਕਮਰੇ ਵਿੱਚ ਰੱਖੀ ਨਹੀਂ ਜਾ ਸਕਦੀ ਸੀ। ਇਸ ਕਰਕੇ ਉਹਨਾਂ ਨੇ ਲਾਸ਼ ਬੈਗ ਵਿੱਚ ਰੱਖੀ ਅਤੇ ਰਿਕਸ਼ੇ ਤੇ ਲੱਦ ਕੇ ਸ਼ਾਹਦਰਾ ਫ਼ਲਾਈਓਵਰ ਦੇ ਉਪਰੋਂ ਸੁੱਟ ਦਿੱਤਾ।
ਹੱਤਿਆ ਅਤੇ ਲਾਸ਼ ਦਾ ਭੇਦ ਗੁਪਤ ਰਿਹਾ ਤਾਂ ਬਬਲੂ ਦਾ ਹੌਸਲਾ ਬੁਲੰਦ ਹੋ ਗਿਆ। ਉਹਨਾਂ ਤਿੰਨਾ ਨੇ ਫ਼ਿਰੌਤੀ ਵਸੂਲਣ ਲਈ ਨਕਲੀ ਆਈ ਡੀ ਤੇ ਇਕ ਸਿਮ ਲਿਆ। 19 ਜਨਵਰੀ ਨੂੰ ਸਿਮਕਾਰਡ ਐਕਟੀਵੇਟ ਹੋ ਗਿਆ ਤਾਂ ਬਬਲੂ ਨੇ ਉਸਨੂੰ ਫ਼ੋਨ ਵਿੱਚ ਪਾਇਆ ਅਤੇ ਸਨੀ ਨੂੰ ਫ਼ੋਨ ਪਕੜਾ ਦਿੱਤਾ। ਮਹਿਰਾਜ ਨਾਲ ਗੱਲ ਕਰਕੇ ਦਸ ਲੱਖ ਦੀ ਫ਼ਿਰੌਤੀ ਮੰਗੀ।
ਫ਼ਿਰੌਤੀ ਯਕੀਨੀ ਕਰਨ ਦੇ ਲਈ ਸਨੀ ਨੇ ਮਹਿਰਾਜ ਨੂੰ ਦਸ ਕਾਲ ਕੀਤੇ। ਇਸ ਤੋਂ ਬਾਅਦ ਬਬਲੂ ਨੇ ਸਿਮ ਕਾਰਡ ਫ਼ੋਨ ਤੋਂ ਕੱਢ ਲਿਆ। ਉਸੇ ਕਾਲ ਦੀ ਬਦੌਲਤ ਉਹ ਤਿੰਨੇ ਪਕੜੇ ਗਏ।
ਬਬਲੂ ਦੇ ਬਿਆਨ ਦੇ ਆਧਾਰ ਤੇ ਸੰਨੀ ਅਤੇ ਕੱਲੂ ਨੂੰ ਵੀ ਬੰਦੀ ਬਣਾ ਲਿਆ ਗਿਆ। ਇਸਦੇ ਨਾਲ ਹੀ ਅਗਵਾ ਦੇ ਮੁਕੱਦਮੇ ਵਿੱਚ ਕਤਲ ਦਾ ਸੈਕਸ਼ਨ ਵੀ ਲੱਗ ਗਿਆ। ਸ਼ਾਹਦਰਾ ਫ਼ਲਾਈਓਵਰ ਥਾਣਾ ਮਾਨਸਰੋਵਰ ਪਾਰਕ ਦੇ ਖੇਤਰ ਅਧਿਕਾਰ ਵਿੱਚ ਸੀ। ਦੋਸ਼ੀਆਂ ਦੇ ਬਿਆਨ ਦੀ ਪੁਸ਼ਟੀ ਦੇ ਲਈ ਪੁਲਿਸ ਨੇ ਉਕਤ ਥਾਣੇ ਨਾਲ ਸੰਪਰਕ ਕੀਤਾ, ਤਾਂ ਪਤਾ ਲੱਗਿਆ ਕਿ 14 ਸਤੰਬਰ ਨੂੰ 12-14 ਸਾਲ ਦੇ ਇਕ ਲੜਕੇ ਦੀ ਲਾਸ਼ ਉਹਨਾਂ ਨੂੰ ਮਿਲੀ ਸੀ। ਲਾਸ਼ ਦਾ ਚਿਹਰਾ ਵਿਗੜਿਆ ਸੀ, ਇਸ ਕਰਕੇ ਉਸਦੀ ਪਛਾਣ ਨਹੀਂ ਹੋ ਸਕੀ, ਪੋਸਟ ਮਾਰਟਮ ਤੋਂ ਬਾਅਦ ਪੁਲਿਸ ਨੇ ਅੰਤਿਮ ਸਸਕਾਰ ਕਰ ਦਿੱਤਾ ਸੀ। ਮ੍ਰਿਤਕ ਦੇ ਕੱਪੜੇ ਥਾਣੇ ਵਿੱਚ ਰੱਖੇ ਸਨ। ਮਹਿਰਾਜ ਨੂੰ ਉਹ ਕੱਪੜੇ ਦਿਖਾਏ ਤਾਂ ਉਸਨੇ ਤੁਰੰਤ ਪਛਾਣ ਲਏ। ਮੰਨ ਲਿਆ ਗਿਆ ਕਿ ਮਰਨ ਵਾਲਾ ਆਦੀ ਸੀ। ਲੋੜੀਂਦੀ ਪੁੱਛਗਿੱਛ ਤੋਂ ਬਾਅਦ ਤਿੰਨੇ ਦੋਸ਼ੀਆਂ ਨੂੰ ਬਾਲ ਸੁਧਾਰ ਘਰ ਭੇਜ ਦਿੱਤਾ।
ਜੋ ਆਦੀ ਚਾਰ ਮਹੀਨੇ ਪਹਿਲਾਂ ਮਰ ਚੁੱਕਾ ਸੀ, ਹੁਣ ਉਸਦੀ ਸਹੀ-ਸਲਾਮਤ ਵਾਪਸੀ ਲਈ ਫ਼ਿਰੌਤੀ ਮੰਗੀ ਜਾ ਰਹੀ ਸੀ।
ਫ਼ਿਰੌਤੀ ਵੀ ਛੋਟੀ ਨਹੀਂ, ਪੰਜਾਹ ਲੱਖ ਦੀ। ਪੁਲਿਸ ਨੇ ਪਹਿਲਾਂ ਹੀ ਅੰਦਾਜ਼ਾ ਲਗਾ ਲਿਆ ਸੀ ਕਿ ਆਦੀ ਕਤਲ ਕੀਤਾ ਜਾ ਚੁੱਕਾ ਹੈ।














