ਇੰਗਲੈਂਡ ਨੂੰ ਹਰਾ ਕੇ ਵੈੱਸਟ ਇੰਡੀਜ਼ ਬਣਿਆ T-20 ਚੈਂਪੀਅਨ

ICC-World-T20ਕੋਲਕਾਤਾ; ਵੈਸਟ ਇੰਡੀਜ਼ ਨੇ ਟੀ-20 ਵਿਸ਼ਵ ਕੱਪ ਦੇ ਫ਼ਾਈਨਲ ਮੁਕਾਬਲੇ ‘ਚ ਇੰਗਲੈਂਡ ਨੂੰ 4 ਵਿਕਟਾਂ ਨਾਲ ਹਰਾ ਕੇ ਖਿਤਾਬ ‘ਤੇ ਕਬਜਾ ਕਰ ਲਿਆ ਹੈ। ਵੈਸਟ ਇੰਡੀਜ਼ ਦੇ ਬੱਲੇਬਾਜ਼ ਸੈਮੂਅਲਸ ਨੇ ਸ਼ਾਨਦਾਰ ਅਜੇਤੂ 85 ਦੌੜਾਂ ਦੀ ਪਾਰੀ ਖੇਡੀ। ਇਸ ਤੋਂ ਇਲਾਵਾ ਬਰਾਥਵੇਟ ਨੇ 10 ਗੇਂਦਾਂ ‘ਤੇ 34 ਦੌੜਾਂ ਦੀ ਤੂਫ਼ਾਨੀ ਪਾਰੀ ਖੇਡੀ ਅਤੇ ਆਪਣੀ ਟੀਮ ਨੂੰ ਮੈਚ ਜਿੱਤਾਉਣ ‘ਚ ਅਹਿਮ ਰੋਲ ਅਦਾ ਕੀਤਾ। ਵੈਸਟ ਇੰਡੀਜ਼ ਨੇ ਆਪਣਾ 156 ਦੌੜਾਂ ਦਾ ਟੀਚਾ ਪਾਰੀ ਦੇ ਆਖਰੀ ਓਵਰ ‘ਚ ਪੂਰਾ ਕੀਤਾ। ਇੰਗਲੈਂਡ ਦੇ ਗੇਂਦਬਾਜ਼ ਵਿਲੀ ਨੇ 3 ਅਤੇ ਰੂਟ ਨੇ 2 ਵਿਕਟਾਂ ਹਾਸਲ ਕੀਤੀਆਂ
ਇਸ ਤੋਂ ਪਹਿਲਾਂ ਵੈਸਟ ਇੰਡੀਜ਼ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਇੰਗਲੈਂਡ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ ‘ਚ 9 ਵਿਕਟਾਂ ਗੁਆ ਕੇ 155 ਦੌੜਾਂ ਬਣਾਈਆਂ। ਇੰਗਲੈਂਡ ਦੀ ਟੀਮ ਦੀ ਸ਼ੁਰੂਆਤ ਕਾਫ਼ੀ ਖਰਾਬ ਰਹੀ ਅਤੇ ਉਸ ਦੇ ਦੋਵੇਂ ਸਲਾਮੀ ਬੱਲੇਬਾਜ਼ ਜਲਦੀ ਆਊਟ ਹੋ ਗਏ। ਇੰਗਲੈਂਡ ਦੀਆਂ 2 ਵਿਕਟਾਂ 8 ਦੌੜਾਂ ‘ਤੇ ਹੀ ਡਿੱਗ ਗਈਆਂ ਸੀ। ਇੰਗਲੈਂਡ ਦੀ ਟੀਮ ਵੱਲੋਂ ਰੂਟ ਨੇ ਸਭ ਤੋਂ ਜ਼ਿਆਦਾ 54 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਬਟਲਰ ਨੇ 36 ਦੌੜਾਂ ਦਾ ਯੋਗਦਾਨ ਦਿੱਤਾ। ਵੈਸਟ ਇੰਡੀਜ਼ ਦੇ ਗੇਂਦਬਾਜ਼ ਬਰਾਵੋ ਅਤੇ ਬਰੈਥਵੇਟ ਨੇ 3-3 ਵਿਕਟਾਂ ਲਈਆਂ। ਇਸ ਤੋਂ ਇਲਾਵਾ ਬਦਰੀ ਨੇ 2 ਤੇ ਰਸੇਲ ਨੇ 1 ਵਿਕਟ ਹਾਸਲ ਕੀਤੀ।