ਨਵੀਂ ਦਿੱਲੀ: ਇੰਗਲੈਂਡ ਨੂੰ ਹਰਾ ਕੇ ਟੀ-20 ਵਿਸ਼ਵ ਕੱਪ ‘ਤੇ ਕਬਜਾ ਕਰਨ ਵਾਲੀ ਵੈਸਟ ਇੰਡੀਜ਼ ਦੀ ਟੀਮ ਇਸ ਸਮੇਂ ਜਸ਼ਨ ‘ਚ ਡੁੱਬੀ ਹੋਈ ਹੈ। ਵੈਸਟ ਇੰਡੀਜ਼ ਟੀਮ ਦੇ ਇਸ ਜ਼ਸਨ ਨੂੰ ਇਕ ਟਵਿੱਟਰ ਯੂਜ਼ਰ ਵੱਲੋਂ ਕੀਤੇ ਗਏ ਟਵੀਟ ਨੇ ਫ਼ਿੱਕਾ ਕਰ ਦਿੱਤਾ ਹੈ ਅਤੇ ਸਨਸਨੀ ਮਚਾ ਦਿੱਤੀ ਹੈ। ਇਸ ਯੂਜ਼ਰ ਨੇ 2 ਅਪ੍ਰੈਲ ਨੂੰ ਕੋਲਕਾਤਾ ਫ਼ਾਈਨਲ ਬਾਰੇ ਜੋ-ਜੋ ਲਿੱਖਿਆ 3 ਅਪ੍ਰੈਲ ਨੂੰ ਉਹ ਸਭ ਕੁਝ ਮੈਦਾਨ ‘ਤੇ ਦੇਖਣ ਨੂੰ ਮਿਲਿਆ। ਇਸ ਯੂਜ਼ਰ ਨੇ ਜ਼ਿਆਦਾਤਰ ਟਵੀਟ ਵੈਸਟ ਇੰਡੀਜ਼ ਟੀਮ ਨੂੰ ਲੈ ਕੇ ਕੀਤੇ ਸੀ, ਜੋ ਕਾਫ਼ੀ ਹਦ ਤਕ ਸਹੀ ਸਾਬਤ ਹੋਏ। ਇਨ੍ਹਾਂ ਟਵੀਟ ਨੂੰ ਪੜ੍ਹ ਕੇ ਅਜਿਹਾ ਲੱਗਦਾ ਹੈ ਜਿਵੇਂ ਇਕ ਦਿਨ ਪਹਿਲਾਂ ਹੀ ਇਸ ਮੈਚ ਦੀ ਕਮੈਂਟਰੀ ਚੱਲ ਰਹੀ ਹੋਵੇ।ਕ੍ਰਿਕਇਨਸਾਈਡਰ ਆਈ ਡੀ ਵਾਲੇ ਯੂਜ਼ਰ ਨੇ ਕ੍ਰਿਸ ਗੇਲ ਬਾਰੇ ਟਵੀਟ ਕੀਤਾ ਸੀ ਕਿ ਉਹ 2 ਓਵਰਾਂ ‘ਚ ਆਊਟ ਹੋ ਜਾਵੇਗਾ ਅਤੇ ਅਜਿਹਾ ਨਤੀਜਾ ਦੇਖਣ ਨੂੰ ਵੀ ਮਿਲਿਆ। ਵੈਸਟ ਇੰਡੀਜ਼ 4 ਵਿਕਟਾਂ ਨਾਲ ਜਿੱਤ ਕੇ ਚੈਂਪੀਅਨ ਬਣੇਗਾ ਅਤੇ ਇਹ ਗੱਲ ਵੀ ਬਿਲਕੁਲ ਸਹੀ ਸਾਬਤ ਹੋਈ। ਇਕ ਟਵੀਟ ‘ਚ ਇਸ ਯੂਜ਼ਰ ਨੇ ਲਿੱਖਿਆ ਸੀ ਕਿ ਆਂਦਰੇ ਰਸੇਲ 1 ਵਿਕਟ ਲਵੇਗਾ ਅਤੇ ਉਸ ਨੇ 1 ਵਿਕਟ ਹੀ ਹਾਸਲ ਕੀਤੀ। ਬਰਾਵੋ ‘ਤੇ ਵੀ ਕੀਤੀ ਗਈ ਭਵਿੱਖਬਾਣੀ ਵੀ ਸਹੀ ਸਾਬਤ ਹੋਈ, ਜਿਸ ‘ਚ ਲਿੱਖਿਆ ਸੀ ਕਿ ਉਹ 3 ਵਿਕਟਾਂ ਲਵੇਗਾ ਅਤੇ ਉਸ ਨੇ 3 ਵਿਕਟਾਂ ਹੀ ਹਾਸਲ ਕੀਤੀਆਂ। ਇਨ੍ਹਾਂ ਟਵੀਟ ਨੂੰ ਪੜ੍ਹ ਕੇ ਤਾਂ ਇੱਕੋ ਸਵਾਲ ਉੱਠਦਾ ਹੈ ਕਿ ਦਾਲ ‘ਚ ਕੁਝ ਤਾਂ ਕਾਲਾ ਜਰੂਰ ਹੈ।
ਦਾਊਦੀ ਦੀ ਭਵਿੱਖਬਾਣੀ ਕਿਤੇ ਉਸ ਦਾ ਗੇਮ ਪਲਾਨ ਤਾਂ ਨਹੀਂ ਸੀ:-
ਤੁਹਾਨੂੰ ਯਾਦ ਹੋਵੇਗਾ ਕਿ ਭਾਰਤ-ਵੈਸਟ ਇੰਡੀਜ਼ ਮੈਚ ਤੋਂ ਪਹਿਲਾਂ ਦਾਊਦ ਦਾ ਇਕ ਮੈਸੇਜ ਸਾਹਮਣੇ ਆਇਆ ਸੀ, ਜਿਸ ‘ਚ ਉਸ ਨੇ ਕਿਹਾ ਸੀ ਕਿ ਭਾਰਤੀ ਟੀਮ ਫ਼ਾਈਨਲ ‘ਚ ਪਹੁੰਚੇਗੀ।












