ਰਣਬੀਰ ਤੋਂ ਬ੍ਰੇਕਅੱਪ ਤੋਂ ਬਾਅਦ ਕੈਟਰੀਨਾ ਸਲਮਾਨ ਨਾਲ ਆਵੇਗੀ ਨਜ਼ਰ

flimy-duniya1ਮੁੰਬਈ : ਬੌਲੀਵੁੱਡ ਦੇ ਦੰਬਗ ਭਾਈਜਾਨ ਸਲਮਾਨ ਖਾਨ ਅਤੇ ਅਦਾਕਾਰਾ ਕੈਟਰੀਨਾ ਕੈਫ਼ ਦੀ ਜੋੜੀ ਫ਼ਿਰ ਤੋਂ ਆਪਣੇ ਆਨਸਕ੍ਰੀਨ ਨਜ਼ਰ ਆਵੇਗੀ। ਇਨ੍ਹਾਂ ਦੋਹਾਂ ਦੀ ਜੋੜੀ ਨੂੰ ਲੋਕ ਬਹੁਤ ਪੰਸਦ ਕਰਦੇ ਹਨ। ਸਲਮਾਨ ਅਤੇ ਕੈਟਰੀਨਾ ਨੇ ਫ਼ਿਲਮ ‘ਮੈਨੇ ਪਿਆਰ ਕਿਉਂ ਕਿਆ’ ‘ਪਾਟਨਰ’ ‘ਯੁਵਰਾਜ’ ਅਤੇ ‘ਏਕ ਥਾ ਟਾਈਗਰ’ ਵਰਗੀਆਂ ਮਸ਼ਹੂਰ ਫ਼ਿਲਮਾਂ ‘ਚ ਇੱਕਠੇ ਕੰਮ ਕੀਤਾ ਹੈ। ਹੁਣ ਇਹ ਜੋੜੀ ਫ਼ਿਰ ਇਕੱਠੀ ਨਜ਼ਰ ਆਵੇਗੀ। ਇਹ ਦੋਵੇ ਫ਼ਿਲਮਕਾਰ ਕਰਨ ਜੋਹਰ ਦੀ ਫ਼ਿਲਮ ‘ਚ ਵੀ ਨਜ਼ਰ ਆ ਸਕਦੇ ਹਨ। ਇਸ ਫ਼ਿਲਮ ‘ਚ ਇਨ੍ਹਾਂ ਦੋਹਾਂ ਤੋਂ ਇਲਾਵਾ ਅਦਾਕਾਰ ਸੁਸ਼ਾਤ ਸਿੰਘ ਰਾਜਪੂਤ ਵੀ ਹਨ।
ਜਾਣਕਾਰੀ ਅਨੁਸਾਰ ਦਿਲਚਸਪ ਗੱਲ ਇਹ ਹੈ ਕਿ ਕੈਟਰੀਨਾ ਨੂੰ ਬੌਲੀਵੁੱਡ ‘ਚ ਲਿਆਉਣ ਦਾ ਕ੍ਰੈਡਿਟ ਵੀ ਸਲਮਾਨ ਨੂੰ ਹੀ ਜਾਂਦਾ ਹੈ। ਪਿਛਲੇ ਕੁਝ ਸਮੇਂ ਤੋਂ ਕੈਟਰੀਨਾ ਦੀ ਕੋਈ ਫ਼ਿਲਮ ਬਾਕਸ ਆਫ਼ਿਸ ਤੇ ਹਿੱਟ ਨਹੀਂ ਹੋ ਰਹੀ ਪਰ ਸਲਮਾਨ ਨਾਲ ਫ਼ਿਰ ਤੋਂ ਕੰਮ ਕਰਨ ‘ਤੇ ਕੈਟਰੀਨਾ ਦਾ ਕੈਰਿਅਰ ਰਫ਼ਤਾਰ ਫ਼ੱੜ ਸਕਦਾ ਹੈ।