ਸਫ਼ੈਦ ਹੋ ਗਿਆ ਖ਼ੂਨ-ਪੁੱਤਰਾਂ ਨੇ ਹੀ ਪਿਓ ਅਤੇ ਭੈਣ ਦਾ ਕੀਤਾ ਕਤਲ

download-300x150ਦੂਜੀਆਂ ਘਟਨਾਵਾਂ ਵਾਂਗ ਇਸ ਘਟਨਾ ਨੂੰ ਵੀ ਸੂਚਜਨਾ ਸਬੰਧਤ ਥਾਣੇ ਨੂੰ ਪੀ. ਸੀ. ਆਰ. ਦੇ ਜ਼ਰੀਏ ਮਿਲੀ, ਮਕਾਨ ਨੰਬਰ ਡਬਲਿਊ ਜੈਡ 54-55, ਨੀਮੜੀ ਪਿੰਡ, ਸ਼ਾਸਤਰੀਨਗਰ ਵਿੱਚ ਦੋ ਲੋਕਾਂ ਦੇ ਅਚਾਨਕੇ ਪਏ ਹੋਣ ਦੀ ਖਬਰ ਹੈ।ਮੌਕੇ ਤੇ ਪਹੁੰਚ ਕੇ ਤਸਦੀਕ ਅਤੇ ਉਚਿਤ ਕਾਰਵਾਈ ਕਰੋ।
ਮਕਾਨ ਦੇ ਸਾਹਮਣੇ ਭੀੜ ਇਕੱਠੀ ਸੀ, ਜਿਸ ਤੋਂ ਜਾਹਿਰ ਹੁੰਦਾ ਸੀ ਕਿ ਘਟਨਾ ਉਸੇ ਮਕਾਨ ਵਿੱਚ ਹੋਈ ਹੈ। ਉਸ ਦੋ ਮੰਜ਼ਿਲਾ ਮਕਾਨ ਵਿੱਚ ਸਾਹਮਣੇ ਵੱਲ ਮਹਾਂਲਕਸ਼ਮੀ ਜਵੈਲਰ ਦੇ ਨਾਂ ਦੀ ਦੁਕਾਨ ਸੀ, ਜਿਸਦੇ ਸ਼ਟਰ ਬੰਦ ਸਨ। ਪੁੱਛਗਿੱਛ ਕਰਨ ਤੇ ਪਤਾ ਲੱਗਿਆ ਕਿ ਮਕਾਨ ਦੇ ਅੰਦਰ ਜਾਣ ਦੇ ਲਈ ਪਿੱਛੇ ਵੱਲ ਤੋਂ ਵੀ ਰਸਤਾ ਹੈ। ਪਿੱਛੇ ਦੇ ਰਸਤੇ ਤੋਂ ਰਾਜਨ ਅਤੇ ਯਸ਼ਪਾਲ ਮਕਾਨ ਵਿੱਚ ਦਾਖਲ ਹੋਏ ਤਾਂ ਦੋ-ਤਿੰਨ ਪੜੌਸੀ ਉਥੇ ਮੌਜੂਦ ਮਿਲੇ। ਪੁਲਿਸ ਨੂੰ ਉਹਨਾਂ ਤੋਂ ਪਤਾ ਲੱਗਿਆ ਕਿ ਮਕਾਨ 88 ਸਾਲਾ ਹਰਿਕਿਸ਼ਨ ਵਰਮਾ ਦਾ ਸੀ। ਉਹ 50 ਸਾਲਾ ਲੜਕੀ ਰਾਜਬਾਲਾ ਨਾਲ ਰਹਿੰਦੇ ਸਨ। ਹਰਿਕਿਸ਼ਨ ਦਾ ਛੋਟਾ ਲੜਕਾ ਅਰਵਿੰਦ ਰੋਜ਼ਾਨਾ ਸਵੇਰੇ ਭੈਣ ਅਤੇ ਪਿਓ ਦੇ ਕੋਲ ਆਉਂਦਾ ਸੀ ਅਤੇ ਪੂਰਾ ਦਿਨ ਉਹਨਾਂ ਦੀ ਦੇਖਭਾਲ ਕਰਦਾ ਸੀ। ਉਸ ਦਿਨ ਵੀ ਸਵੇਰੇ ਉਹ ਆਇਆ, ਤਾਂ ਉਸਨੂੰ ਦਰਵਾਜਾ ਖੁੱਲ੍ਹਾ ਮਿਲਿਆ। ਅਰਵਿੰਦ ਅੰਦਰ ਗਿਆ ਤਾਂ ਦੇਖਿਆ, ਰਾਜਬਾਲਾ ਫ਼ਰਸ਼ ਤੇ ਪਈ ਸੀ, ਜਦਕਿ ਹਰਿਕਿਸ਼ਨ ਵਰਮਾ ਬੈਡ ਤੇ ਰਜਾਈ ਵਿੱਚ ਸਨ। ਉਸਨੇ ਉਹਨਾਂ ਦੋਹਾਂ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ। ਸਫ਼ਲ ਨਾ ਹੋਏ ਤਾਂ ਸਮਝ ਗਿਆ ਕਿ ਘਰ ਵਿੱਚ ਕੋਈ ਅਣਹੋਣੀ ਹੋ ਗਈ ਹੈ। ਅਖੀਰ ਉਸਨੇ ਸ਼ੋਰ ਮਚਾ ਕੇ ਪੜੌਸੀਆਂ ਨੂੰ ਇਕੱਠੇ ਕੀਤਾ, ਫ਼ਿਰ ਆਪਣੇ ਮੋਬਾਇਲ ਤੇ ਪੀ. ਸੀ. ਆਰ. ਨੂੰ ਸੂਚਨਾ ਦਿੱਤੀ।
ਹਸਪਤਾਲ ਪਹੁੰਚ ਕੇ ਪੁਲਿਸ ਨੂੰ ਪਤਾ ਲੱਗਿਆ ਕਿ ਡਾਕਟਰਾਂ ਨੇ ਰਾਜਬਾਲਾ ਅਤੇ ਹਰਿਕਿਸ਼ਨ ਨੂੰ ਮ੍ਰਿਤਕ ਐਲਾਨ ਦਿੱਤਾ ਹੈ। ਰਾਜਨ ਅਤੇ ਰਾਜੀਵ ਕੁਮਾਰ ਡਾਕਟਰ ਨੂੰ ਮਿਲੇ ਤਾਂ ਉਸਨੇ ਦੱਸਿਆ, ਇਹ ਕੁਦਰਤੀ ਡੈਥ ਦਾ ਕੇਸ ਨਹੀਂ। ਇਹਨਾਂ ਦਾ ਸਾਹ ਘੋਟਿਆ ਗਿਆ ਹੈ। ਇਸ ਨਜ਼ਰੀਏ ਨਾਲ ਦੇਖੋ ਤਾਂ ਇਹ ਦੂਹਰੀ ਹੱਤਿਆ ਦਾ ਮਾਮਲਾ ਹੈ।
ਉਕਤ ਪੁਲਿਸ ਅਧਿਕਾਰੀਆਂ ਨੇ ਰਾਜਬਾਲਾ ਅਤੇ ਹਰਿਕਿਸ਼ਨ ਦੀਆਂ ਲਾਸ਼ਾਂ ਕਾਨੂੰਨ ਮੁਤਾਬਕ ਹਿਰਾਸਤ ਵਿੱਚ ਲਈਆਂ। ਮਕਾਨ ਦਾ ਸਾਰਾ ਸਮਾਨ ਠੀਕ ਸੀ। ਨਾ ਅਲਮਾਰੀ ਨਾ ਬਕਸਿਆਂਨੂੰ ਖੋਲ੍ਹਿਆ ਗਿਆ, ਨਾ ਹੱਤਿਆਰੇ ਕੋਈ ਚੀਜ਼ ਚੁੱਕ ਕੇ ਲੈ ਗਏ। ਹੁਣ ਸਵਾਲ ਸੀ ਕਿ 88 ਸਾਲਾਂ ਦੇ ਇਕ ਬਜ਼ੁਰਗ ਅਤੇ 50 ਸਾਲ ਦੀ ਰਾਜਬਾਲਾ ਦੀ ਕਿਸੇ ਨਾਲ ਕੀ ਦੁਸ਼ਮਣੀ ਹੋ ਸਕਦੀ ਹੈ।
ਹਰਿਕਿਸ਼ਨ ਮੂਲ ਤੌਰ ਤੇ ਝੱਜਰ (ਹਰਿਆਣਾ) ਦਾ ਰਹਿਣ ਵਾਲਾ ਸੀ। ਬਚਪਨ ਤੋਂ ਜੋਸ਼ੀਲਾ, ਨਿਡਰ ਅਤੇ ਦੇਸ਼ ਭਗਤ ਸੀ। ਆਜ਼ਾਦੀ ਅੰਦੋਲਨ ਵਿੱਚ ਵੀ ਉਹਨਾਂ ਨੇ ਭੂਮਿਕਾ ਨਿਭਾਈ ਸੀ। ਆਜ਼ਾਦੀ ਮਿਲੀ ਤਾਂ ਉਹ ਦਿੱਲੀ ਆ ਗਿਆ। ਇੱਥੇ ਸਰਕਾਰੀ ਸਕੂਲ ਵਿੱਚ ਨੌਕਰੀ ਕੀਤੀ। ਰੋਜ਼ੀ ਰੋਟੀ ਦਾ ਜ਼ਰੀਆ ਹੋ ਗਿਆ ਤਾਂ ਉਸਦਾ ਵਿਆਹ ਲਕਸ਼ਮੀ ਦੇਵੀ ਨਾਲ ਕਰਾ ਦਿੱਤਾ। ਬਾਅਦ ਵਿੱਚ ਲਕਸ਼ਮੀ ਅੱਠ ਸੰਤਾਨਾਂ ਦੀ ਮਾਂ ਬਣੀ। ਆਜ਼ਾਦ, ਅਜੀਤ, ਵਿਜੈ, ਅਰਵਿੰਦ ਨਾਮੀ ਚਾਰ ਮੁੰਡੇ ਅਤੇ ਚਾਰ ਲੜਕੀਆਂ।ਬੱਚੇ ਜਵਾਨ ਹੋ ਗਏ ਤਾਂ ਇਕ ਇਕ ਕਰਕੇ ਉਹਨਾਂ ਦੇ ਘਰ ਵੱਸਦੇ ਗਏ। ਇਕ ਮੁੰਡੇ ਦੀ ਬਿਮਾਰੀ ਕਾਰਨ ਮੌਤ ਵੀ ਹੋ ਗਈ। ਹਰਿਕਿਸ਼ਨ ਮਿਹਨਤੀ ਸੀ, ਇਸ ਕਰਕੇ ਦਿੱਲੀ ਵਿੱਚ ਉਸ ਨੇ ਕਾਫ਼ੀ ਸੰਪਤੀ ਬਣਾਈ। ਦੋ ਮੁੰਡਿਆਂ ਨੇ ਜਿਊਲਰਾਂ ਦੀਆਂ ਦੁਕਾਨਾਂ ਖੋਲ੍ਹ ਲਈਆਂ। ਪੰਜ ਸਾਲ ਪਹਿਲਾਂ ਲਕਸ਼ਮੀ ਦੀ ਮੌਤ ਹੋ ਚੁੱਕੀ ਸੀ। ਇਸ ਦਰਮਿਆਨ ਰਾਜਬਾਲਾ ਨੂੰ ਉਸਦੇ ਪਤੀ ਨੇ ਤਲਾਕ ਦੇ ਦਿੱਤਾ ਤਾਂ ਉਹ ਪਿਤਾ ਨਾਲ ਰਹਿਣ ਲੱਗੀ। ਹੁਣ ਅਰਵਿੰਦ ਹੀ ਇਕ ਮੁੰਡਾ ਸੀ, ਜਿਹੜਾ ਉਸ ਕੋਲ ਆ ਜਾਇਆ ਕਰਦਾ ਸੀ।
ਘਟਨਾ ਦੇ ਕਾਰਨ ਜੋ ਵੀ ਹੋਣ ਪਰ ਦੋ ਹੱਤਿਆਵਾਂ ਨੇ ਪੁਲਿਸ ਦੀ ਨੀਂਦ ਉਡਾ ਦਿੱਤੀ। ਕਈ ਅਫ਼ਸਰਾਂ ਦੀ ਇਕ ਵੱਡੀ ਟੀਮ ਜਾਂਚ ਲਈ ਕਠਿਤ ਕੀਤੀ। ਉਸਦੇ ਮੁੰਡਿਆਂ ਤੋਂ ਵੀ ਪੁੱਛਗਿੱਛ ਕੀਤੀ ਗਈ। ਪਤਾ ਲੱਗਿਆ ਕਿ ਅਰਵਿੰਦ ਦੇ ਕਰਨ ਬਾਕੀ ਭਰਾਵਾਂ ਵਿੱਚ ਕਟਾਕਸ਼ ਸੀ। ਹਰਿਕਿਸ਼ਨ ਬਾਹਰ ਵੀ ਕਿਸੇ ਕੋਲ ਨਹੀਂ ਬੈਠਦੇ ਸਨ, ਘਰੇ ਹੀ ਰਹਿੰਦੇ ਸਨ।
ਰਾਜਬਾਲਾ ਦੇ ਸਾਬਕਾ ਪਤੀ ਬਾਰੇ ਵੀ ਸ਼ੱਕ ਕੀਤਾ ਗਿਆ। ਕਿਸੇ ਤੇ ਸ਼ੱਕ ਦੀ ਗੁੰਜਾਇਸ਼ ਵੀ ਨਹੀਂ ਸੀ।
ਕਿਸੇ ਕਿਸਮ ਦਾ ਪ੍ਰਾਪਰਟੀ ਵਿਵਾਦ? ਪਾਪਾ ਦਾ ਇਕ ਮਕਾਨ ਇਹ ਹੈ, ਜਿਸ ਵਿੱਚ ਉਹ ਭੈਣ ਰਾਜਬਾਲਾ ਨਾਲ ਰਹਿੰਦੇ ਸਨ ਅਤੇ ਸਾਹਮਣੇ ਦੇ ਹਿੱਸੇ ਵਿੱਚ ਸਾਡੀ ਦੁਕਾਨ ਹੈ। ਅਜੀਤ ਬੋਲਿਆ। ਦੂਜਾ ਤਿੰਨ ਮੰਜ਼ਿਲਾ ਮਕਾਨ ਸਰਸਵਤੀ ਵਿਹਾਰ ਵਿੱਚ ਹੈ, ਜਿਸਦੇ ਇਕ-ਇਕ ਫ਼ਲੋਰ ਤੇ ਅਸੀਂ ਤਿੰਨੇ ਭਰਾ ਰਹਿੰਦੇ ਹਾਂ। ਰਾਜਬਾਲਾ ਦਾ ਭਵਿੱਖ ਸੁਰੱਖਿਅਤ ਕਰਨ ਲਈ ਪਾਪਾ ਇਸ ਮਕਾਨ ਦੇ ਰਿਹਾਇਸ਼ੀ ਪੋਰਸ਼ਨ ਦਾ ਵਾਰਸ ਉਸਨੂੰ ਬਣਾਉਣਾ ਚਾਹੁੰਦੇ ਸਨ। ਰਾਜਬਾਲਾ ਤੋਂ ਬਾਅਦ ਉਸਦੇ ਹਿੱਸੇ ਦਾ ਮਾਲਕਾਨਾ ਹੱਕ ਅਰਵਿੰਦ ਦਾ ਹੁੰਦਾ। ਸਾਡੀ ਦੁਕਾਨ ਅਤੇ ਅਰਵਿੰਦ ਦਾ ਮਕਾਨ 1 ਹਿਸਾਬ ਬਰਾਬਰ। ਨਾ ਕੋਈ ਝਗੜਾ, ਨਾ ਝੰਜਟ। ਅਸੀਂ ਕੱਲ੍ਹ ਸ਼ਾਮੀ 7 ਵਜੇ ਦੇ ਕਰੀਬ ਦੁਕਾਨ ਬੰਦ ਕੀਤੀ ਸੀ। ਸਵੇਰੇ ਅਰਵਿੰਦਰ ਇੱਥੇ ਆਇਆ ਅਤੇ ਪਤਾ ਲੱਗਿਆ ਕਿ ਸਾਡੇ ਪਿਤਾ ਅਤੇ ਰਾਜਬਾਲਾ ਦੀ ਮੌਤ ਹੋ ਗਈ ਹੈ।
ਰਾਜਬਾਲਾ ਦੇ ਸਾਬਕਾ ਪਤੀ ਅਤੇ ਸਹੁਰੇ ਵਾਲਿਆਂ ਨੇ ਤਲਾਕ ਤੋਂ ਬਾਅਦ ਉਸ ਨਾਲ ਕਿਸੇ ਕਿਸਮ ਦਾ ਵਾਹ ਨਹੀਂ ਰੱਖਿਆ ਸੀ। ਰਾਜਬਾਲਾ ਨੇ ਵੀ ਆਪਣੇ ਭੂਤਕਾਲ ਨੂੰ ਭਿਆਨਕ ਸੁਪਨਾ ਮੰਨ ਲਿਆ ਸੀ। ਬਜ਼ੁਰਗ ਹਰਿਕਿਸ਼ਨ ਕਿਸੇ ਨਾਲ ਲੜਨ ਝਗੜਨ ਦੀ ਹਾਲਤ ਵਿੱਚ ਹੀ ਨਹੀਂ ਸਨ।
ਜਾਇਦਾਦ ਵੀ ਵੰਡੀ ਹੋਈ ਸੀ, ਅਜਿਹੀ ਕੋਈ ਸ਼ੰਕੇ ਦੀ ਗੁੰਜਾਇਸ਼ ਵੀ ਨਹੀਂ ਸੀ। ਇਕ ਅਰਵਿੰਦ ਬਚਦਾ ਸੀ, ਜੋ ਬੇਰੁਜ਼ਗਾਰ ਸੀ। ਉਸਨੂੰ ਪੁੱਛਿਆ ਗਿਆ ਤਾਂ ਉਸਨੇ ਦੱਸਿਆ ਕਿ ਉਸਦੇ ਭਰਾ ਦੋਵੇਂ ਦੁਕਾਨਾਂ ਤੇ ਜਬਰਦਸਤੀ ਕਬਜਾ ਕਰੀ ਬੈਠੇ ਸਨ। ਅਜੀਤ ਅਤੇ ਵਿਜੇ ਦੌਲਤ ਦੇ ਭੁੱਖੇ ਹਨ। ਅਰਵਿੰਦ ਨੇ ਦੱਸਣਾ ਆਰੰਭ ਕੀਤਾ, ਸਾਲਾਂ ਤੋਂ ਉਹਨਾਂ ਦੇ ਲਈ ਨਾ ਪਿਓ ਮਾਇਨੇ ਰੱਖਦਾ ਸੀ ਅਤੇ ਨਾ ਭਰਾ। ਜਦੋਂ ਦੁਕਾਨ ਦਾ ਹੇਠਲੇ ਤਲ ਤੁੜਵਾ ਕੇ ਦੁਕਾਨਾਂ ਬਣਾਉਣੀਆਂ ਆਰੰਭ ਕੀਤੀਆਂ ਅਤੇ ਵਿਜੇ ਅਤੇ ਅਜੀਤ ਆਪਣੀ ਮਨਮਾਨੀ ਤੇ ਬਜਿੱਦ ਰਹੇ, ਉਦੋਂ ਹਰਿਕਿਸ਼ਨ ਨੇ ਤੀਸ ਹਜਾਰੀ ਕੋਰਟ ਵਿੱਚ ਉਹਨਾਂ ਦੇ ਖਿਲਾਫ਼ ਕੇਸ ਵੀ ਪਾਇਆ ਸੀ। ਅਜੀਤ ਅਤੇ ਵਿਜੇ ਹਾਈਕੋਰਟ ਤੋਂ ਦੁਕਾਨ ਤੇ ਕਾਬਜ ਰਹਿਣ ਅਤੇ ਕਾਰੋਬਾਰ ਕਰਨ ਦੀ ਸਟੇਅ ਲਿਆਏ। ਤੀਹ ਹਜਾਰੀ ਕੋਰਟ ਵਿੱਚ ਪਿਤਾ ਅਤੇ ਪੁੱਤਰਾਂ ਵਿੱਚਕਾਰ ਉਕਤ ਵਿਵਾਦ ਹੁਣ ਵੀ ਚੱਲ ਰਿਹਾ ਸੀ।
ਲਕਸ਼ਮੀ ਦੇ ਦੇਹਾਂਤ ਤੋਂ ਬਾਅਦ ਹਰਿਕਿਸ਼ਨ ਇਕੱਲੇ ਹੋ ਗਏ, ਤਾਂ ਵੀ ਅਜੀਤ ਅਤੇ ਵਿਜੇ ਨੇ ਨਾ ਪਿਤਾ ਦਾ ਇਕੱਲਾਪਣ ਦੂਰ ਕਰਨ ਦੀ ਕੋਸ਼ਿਸ਼ ਕੀਤੀ, ਨਾ ਉਹਨਾ ਦਾ ਸਾਹਰਾ ਬਣੇ। ਕੇਵਲ ਅਰਵਿੰਦ ਹੀ ਪਿਤਾ ਦਾ ਸਹਾਰਾ ਬਣਿਆ ਸੀ। ਇਸੇ ਕਾਰਨ ਹਰਿਕਿਸ਼ਨ ਕਹਿਣ ਲੱਗੇ ਸਨ- ਨੀਮੜੀ ਵਾਲਾ ਇਹ ਮਕਾਨ ਮੈਂ ਉਸਨੂੰ ਦਿਆਂਗਾ, ਜੋ ਮੇਰੀ ਸੇਵਾ ਕਰੇਗਾ।
ਅਜੀਤ ਅਤੇ ਵਿਜੇ ਬਿਨਾਂ ਸੇਵਾ ਕੀਤੇ ਮੇਵਾ ਖਾਣਾ ਚਾਹੁੰਦੇ ਸਨ। ਜਦੋਂ ਉਹਨਾਂ ਨੂੰ ਅਹਿਸਾਸ ਹੋਇਆ ਕਿ ਨੀਮੜੀ ਵਾਲਾ ਮਕਾਨ ਪਿਤਾ ਅਰਵਿੰਦ ਨੂੰ ਦੇ ਦੇਣਗੇ, ਇਸ ਤੋਂ ਬਾਅਦ ਉਹਨਾਂ ਦੀ ਹੈਸੀਅਤ ਕਿਰਾਏਦਾਰੀ ਦੀ ਹੋਵੇਗੀ ਤਾਂ ਉਹ ਪਿਤਾ ਦੇ ਨਾਲ-ਨਾਲ ਅਰਵਿੰਦ ਨਾਲ ਵੀ ਨਫ਼ਰਤ ਕਰਨ ਲੱਗੇ। ਅਰਵਿੰਦ ਦਾ ਵੀ ਮੰਨਣਾ ਸੀ ਕਿ ਕਿ ਰਾਜਬਾਲਾ ਵੀ ਹੁਣ ਇੱਥੇ ਹੀ ਰਹੇਗੀ। ਜਦਕਿ ਅਜੀਤ ਅਤੇ ਵਿਜੇ ਦੀਆਂ ਅੱਖਾਂ ਵਿੱਚ ਰਾਜਬਾਲਾ ਵੀ ਰੜਕਦੀ ਸੀ। ਪਹਿਲਾਂ ਪਿਤਾ ਅਤੇ ਭਰਾ ਦੁਸ਼ਮਣ ਪ੍ਰਤੀਤ ਹੁੰਦੇ ਸਨ, ਹੁਣ ਰਾਜਬਾਲਾ ਵੀ ਉਹਨਾਂ ਨੂੰ ਦੁਸ਼ਮਣ ਲੱਗਣ ਲੱਗੀ ਸੀ। ਇਸ ਕਰਕੇ ਦੋਵੇਂ ਭਰਾ ਰਾਜਬਾਲਾ ਨੂੰ ਭਜਾਉਣਾ ਚਾਹੁੰਦੇ ਸਨ। ਹਰਿਕਿਸ਼ਨ ਅਤੇ ਅਰਵਿੰਦ ਇਸ ਪੱਖ ਵਿੱਚ ਸਨ ਕਿ ਬੇਸਹਾਰਾ ਰਾਜਬਾਲਾ ਦਾ ਸਹਾਰਾ ਪੇਕੇ ਘਰ ਹੈ। ਅਜੀਤ ਅਤੇ ਵਿਜੇ ਨੂੰ ਇਹ ਗੱਲ ਬਰਦਾਸ਼ਤ ਨਹੀਂ ਸੀ। ਉਹਨਾਂ ਨੇ ਪੁਲਿਸ ਨਾਲ ਗੰਢ ਤੁਪ ਕਰਕੇ ਪਿਤਾ ਅਤੇ ਅਰਵਿੰਦ ਦੇ ਖਿਲਾਫ਼ ਪਰਚਾ ਵੀ ਦਰਜ ਕਰਵਾ ਦਿੱਤਾ ਸੀ।
ਹੁਣ ਪੁਲਿਸ ਨੂੰ ਇਹ ਅੰਦਾਜ਼ਾ ਹੋਇਆ ਕਿ ਸਾਰਾ ਚੱਕਰ ਹੀ ਪ੍ਰਾਪਰਟੀ ਦਾ ਹੈ। ਅਰਵਿੰਦ ਦੇ ਬਿਆਨ ਦੇ ਆਧਾਰ ਤੇ ਅਜੀਤ ਅਤੇ ਵਿਜੇ ਤੋਂ ਇਕ ਵਾਰ ਫ਼ਿਰ ਪੁੱਛਗਿੱਛ ਦੀ ਲੋੜ ਸੀ। ਮਕਾਨ ਦੇ ਪਿੱਛੇ ਇਕ ਸੀ ਸੀ ਟੀ ਵੀ ਕੈਮਰਾ ਵੀ ਲੱਗਿਆ ਸੀ। ਉਸ ਵਿੱਚੋਂ ਉਹ ਮਿਲ ਗਿਆ, ਜਿਸ ਦੀ ਲੋੜ ਸੀ।
ਸ਼ਾਮ ਨੂੰ ਅਜੀਤ ਅਤੇ ਵਿਜੇ ਦੁਕਾਨ ਦੇ ਸ਼ਟਰ ਅੰਦਰ ਤੋਂ ਬੰਦ ਕਰਦੇ ਸਨ, ਫ਼ਿਰ ਰਿਹਾਇਸ਼ੀ ਹਿੱਸੇ ਤੋਂ ਹੋ ਕੇ ਬਾਹਰ ਨਿਕਲਦੇ ਸਨ। ਹਰਿਕਿਸ਼ਨ ਆਦਿ ਦੇ ਆਉਣ ਜਾਣ ਦਾ ਰਸਤਾ ਅਤੇ ਦਰਵਾਜਾ ਅਲੱਗ ਸੀ। ਗਲੀ ਵਿੱਚ ਆ ਕੇ ਬਾਹਰ ਦੇ ਦਰਵਾਜੇ ‘ਤੇ ਜਿੰਦਰਾ ਲਗਾਉਣ ਤੋਂ ਬਾਅਦ ਵਰਮਾ ਭਰਾ ਸਰਸਵਤੀ ਵਿਹਾਰ ਸਥਿਤ ਆਪਣੇ ਘਰ ਜਾਂਦੇ ਸਨ।
ਉਸ ਦਿਨ ਵੀ ਅਜੀਤ ਅਤੇ ਵਿਜੇ ਨੇ ਇਹੀ ਕੀਤਾ। ਰਾਤੀ ਅੱਠ ਵਜੇ ਦੁਕਾਨ ਬੰਦ ਕਰਕੇ ਉਹ ਘਰ ਨਹੀਂ ਗਏ, ਬਲਕਿ ਉਸ ਖੁੱਲ੍ਹੇ ਦਰਵਾਜ਼ੇ ਵਿੱਚ ਦਾਖਲ ਹੋਏ, ਜੋ ਹਰਿਕਿਸ਼ਨ ਅਤੇ ਰਾਜਬਾਲਾ ਦੀ ਵਰਤੋਂ ਵਿੱਚ ਸੀ। ਉਸ ਵਕਤ ਅਜੀਤ ਅਤੇ ਵਿਜੇ ਦੇ ਨਾਂਲ ਇਕ ਹੋਰ ਲੜਕਾ ਵੀ ਸੀ। ਉਹ ਵਿਜੇ ਵਰਮਾ ਦਾ ਮੁੰਡਾ ਵਿਸ਼ਾਲ ਵਰਮਾ ਸੀ। ਉਸੇ ਦਿਨ ਹੀ ਅਜੀਤ, ਵਿਜੇ ਅਤੇ ਵਿਕਾਸ ਉਰਫ਼ ਵਿਸ਼ਾਲ ਨੂੰ ਪੁੱਛਗਿੱਛ ਲਈ ਹਿਰਾਸਤ ਵਿੱਚ ਲੈ ਲਿਆ। ਬਚਾਅ ਦਾ ਕੋਈ ਰਸਤਾ ਨਾ ਦੇਖ ਕੇ ਉਹਨਾਂ ਨੇ ਸੱਚ ਉਗਲ ਹੀ ਦਿੱਤਾ। ਉਸ ਵਕਤ ਅਜੀਤ ਅਤੇ ਵਿਜੇ ਦੇ ਨਾਲ ਇਕ ਲੜਕਾ ਵੀ ਸੀ।
ਮਾਮਲਾ ਅਸਲ ਚਿ ਇੲ ਸੀ ਕਿ ਅਜੀਤ ਅਤੇ ਵਿਜੇ ਦਾ ਕਾਰੋਬਾਰ ਠੀਕ ਨਹੀਂ ਚੱਲ ਰਿਹਾ ਸੀ। ਉਹਨਾਂ ਤੇ ਬਾਜਾਰ ਦਾ ਕਾਫ਼ੀ ਕਰਜਾ ਸੀ। ਕਾਰੋਬਾਰ ਵਿੱਚ ਮੰਦੀ ਦੇ ਕਰਨ ਉਹ ਦੇਣਦਾਰ ਬਣੇ ਜਾ ਰਹੇ ਸਨ।
ਹਰਿਕਿਸ਼ਨ ਦੀ ਸੇਵਾ ਰਾਜਬਾਲਾ ਅਤੇ ਅਰਵਿੰਦ ਕਰਦੇ ਸਨ। ਤਲਾਕਸ਼ੁਦਾ ਅਤੇ ਬੇਸਹਾਰਾ ਹੋਣ ਦੇ ਕਾਰਨ ਰਾਜਬਾਲਾ ਦਾ ਪਲੜਾ ਭਾਰੀ ਸੀ।ਤਹਿ ਸੀ ਕਿ ਹਰਿਕਿਸ਼ਨ ਮਰਦੇ-ਮਰਦੇ ਮਕਾਨ ਦੀ ਵਸੀਅਤ ਰਾਜਬਾਲਾ ਦੇ ਨਾਂ ਕਰ ਜਾਣਗੇ। ਰਾਜਬਾਲਾ ਦੇ ਸੰਤਾਨ ਨਹੀਂ ਸੀ, ਇਸ ਕਰਕੇ ਉਹਨਾਂ ਦੇ ਬਾਅਦ ਮਕਾਨ ਦਾ ਵਾਰਿਸ ਅਰਵਿੰਦ ਹੋਵੇਗਾ।
ਹਰਿਕਿਸ਼ਨ ਦਾ ਇਹ ਫ਼ੈਸਲਾ ਅਜੀਤ ਅਤੇ ਵਿਜੇ ਨੂੰ ਸਵੀਕਾਰ ਨਹੀਂ ਸੀ। ਉਹ ਚਾਹੁੰਦੇ ਸਨ ਕਿ ਹਰਿਕਿਸ਼ਨ ਆਪਣੇ ਜੀਵਨ ਕਾਲ ਵਿੱਚ ਹੀ ਨੀਮੜੀ ਵਾਲਾ ਮਕਾਨ ਉਹਨਾਂ ਨੂੰ ਦੇ ਦੇਵੇ ਅਤੇ ਉਸਨੂੰ ਵੇਚ ਕੇ ਉਹ ਆਪਣਾ ਕਰਜਾ ਉਤਾਰ ਸਕਣ।
ਝਗੜੇ ਦੌਰਾਨ ਇਕ ਵਾਰ ਰਾਜਬਾਲਾ ਅਤੇ ਵਿਜੇ ਨੇ ਹਰਿਕਿਸ਼ਨ ਦਾ ਗਲਾ ਦਬਾਅ ਦੇ ਮਾਰਨ ਦੀ ਕੋਸ਼ਿਸ਼ ਵੀ ਕੀਤੀ ਸੀ। ਰੌਲਾ ਪੈਣ ਤੇ ਪੁਲਿਸ ਵੀ ਸੱਦੀ ਗਈ। ਪਰ ਰਾਜਬਾਲਾ ਨੇ ਭਰਾ ਹੋਣ ਕਾਰਨ ਪਰਚਾ ਦਰਜ ਨਹੀਂ ਕਰਵਾਇਆ।
27 ਜਨਵਰੀ 2016 ਦੀ ਸ਼ਾਮ ਨੂੰ ਹੀ ਇਕ ਬਦਮਾਸ਼ ਲੈਣਦਾਰ ਦੁਕਾਨ ਤੇ ਆ ਕੇ ਧਮਕੀ ਦੇ ਗਿਆ ਸੀ, ਜੇਕਰ ਇਕ ਮਹੀਨੇ ਵਿੱਚ ਮੇਰਾ ਪੈਸਾ ਸੂਦ ਸਮੇਤ ਨਾ ਮਿਲਿਆ ਤਾਂ ਮੈਂ ਦੁਕਾਨ ਤੇ ਆਪਣਾ ਜਿੰਦਰਾ ਲਗਾ ਦਿਆਂਗਾ। ਅਜੀਤ ਅਤੇ ਵਿਜੇ ਜਾਣਦੇ ਸਨ ਕਿ ਉਹ ਕੋਰੀ ਧਮਕੀ ਨਹੀਂ ਦੇ ਰਿਹਾ, ਜੋ ਕਹਿ ਗਿਆ ਹੈ, ਉਸ ਤੇ ਅਮਲ ਵੀ ਕਰ ਸਕਦਾ ਹੈ। ਦੋਵੇਂ ਭਰਾ ਟੈਨਸ਼ਨ ਵਿੱਚ ਬੈਠੇ ਸਨ, ਉਦੋਂ ਹੀ ਵਿਕਾਸ ਉਰਫ਼ ਵਿਸ਼ਾਲ ਦੁਕਾਨ ਤੇ ਆ ਗਿਆ। ਉਸਨੇ ਪਿਤਾ ਅਤੇ ਤਾਏ ਨੂੰ ਟੈਨਸ਼ਨ ਵਿੱਚ ਦੇਖਿਆ ਤਾਂ ਕਾਰਨ ਪੁੱਛਿਆ। ਵਿਜੇ ਨੇ ਉਸਨੂੰ ਪ੍ਰੇਸ਼ਾਨੀ ਦਾ ਕਾਰਨ ਦੱਸਿਆ।
ਵਿਕਾਸ ਦਾ ਨਵਾਂ ਖੂਨ ਜੋਸ਼ ਵਿੱਚ ਆ ਗਿਆ, ਪਾਪਾ ਕਾਵਾਂ ਦੇ ਕੋਸਣ ਨਾਲ ਢੱਗੇ ਨਹੀਂ ਮਰਦੇ। ਭੂਆ ਅਤੇ ਦਾਦਾ ਦੀ ਮੌਤ ਦਾ ਇੰਤਜ਼ਾਰ ਕਰਦੇ ਰਹੋਗੇ ਤਾਂ ਅਸੀਂ ਸਭ ਬਰਬਾਦ ਹੋ ਜਾਵਾਂਗੇ। ਅਸੀਂ ਵੀ ਕੁਝ ਕਰਨਾ ਹੈ। ਅੰਗਰੇਜ਼ੀ ਦੀ ਉਹ ਕਹਾਵਤ ਆਪ ਲੋਕਾਂ ਨੇ ਸੁਣੀ ਹੋਵੇਗੀ- ਨਾ ਰਿਸਕ, ਨੋ ਗੇਨ। ਚਲੋ ਅੱਜ ਹੀ ਦੋਵਾਂ ਦਾ ਕੰਮ ਤਮਾਮ ਕਰਦੇ ਹਾਂ।
ਅਜੀਤ ਅਤੇ ਵਿਜੇ ਨੂੰ ਦੂਰ-ਦੂਰ ਤੱਕ ਹਨੇਰਾ ਨਜ਼ਰ ਆ ਰਿਹਾ ਸੀ। ਵਿਕਾਸ ਦੇ ਉਕਸਾਉਣ ਤੇ ਉਹਨਾਂ ਨੇ ਉਸੇ ਦਿਨ ਰਾਜਬਾਲਾ ਅਤੇ ਹਰਿਕਿਸ਼ਨ ਦੀ ਹੱਤਿਆ ਕਰਨਾ ਤਹਿ ਕਰ ਲਿਆ। ਰਾਤ ਅੱਠ ਵਜੇ ਦੁਕਾਨ ਬੰਦ ਕਰਨ ਤੋਂ ਬਾਅਦ ਇਹ ਤਿੰਨੇ ਦੱਬੇ ਪੈਰ ਪਿਤਾ ਦੇ ਪੋਰਸ਼ਨ ਵਿੱਚ ਗਏ। ਉਸ ਸਮੇਂ ਰਾਜਬਾਲਾ ਟੀ. ਵੀ. ਦੇਖ ਰ ਹੀ ਸੀ।
ਮੌਤ ਕਦੋਂ ਪਿੱਛੇ ਆ ਖੜ੍ਹੀ ਹੋਈ, ਰਾਜਬਾਲਾ ਨੂੰ ਪਤਾ ਨਾ ਲੱਗਿਆ। ਅਜੀਤ ਨੇ ਪਿੱਛੇ ਤੋਂ ਇਕ ਕੱਪੜੇ ਨਾਲ ਰਾਜਬਾਲਾ ਦਾ ਨੱਕ ਅਤੇ ਮੂੰਹ ਦਬਾਅ ਕੇ ਉਸਦਾ ਦਮ ਘੋਟ ਦਿੱਤਾ। ਦੂਜੇ ਪਾਸੇ ਵਿਕਾਸ ਅਤੇ ਵਿਜੇ ਨੇ ਰਜਾਈ ਲਈ ਪਏ ਹਰਿਕਿਸ਼ਨ ਦਾ ਦਮ ਘੋਟ ਦਿੱਤਾ। ਖੂਨ ਦੇ ਰਿਸ਼ਤੇ ਦੀ ਹੱਤਿਆ ਕਰਨ ਤੋਂ ਬਾਅਦ ਉਹ ਤਿੰਨੇ ਆਸਾਨੀ ਨਾਲ ਨਿਕਲ ਗਏ।