ਮੁੰਬਈ-ਮੁੰਬਈ ‘ਚ ਕੋਰੋਨਾ ਇਨਫੈਕਟਡ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ। ਇੱਥੇ ਕਈ ਇਲਾਕੇ ਕੋਰੋਨਾ ਹਾਟਸਪਾਟ ਦੇ ਰੂਪ ‘ਚ ਸਾਹਮਣੇ ਆਏ ਹਨ। ਹੁਣ ਇੱਥੇ ਵਾਇਰਸ ਦਾ ਖਤਰਾ ਜੇਲ ਦੇ ਕੈਦੀਆਂ ਤੱਕ ਵੀ ਪਹੁੰਚ ਗਿਆ ਹੈ। ਸੂਬੇ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁੱਖ ਨੇ ਵੀਰਵਾਰ ਨੂੰ ਜਾਣਕਾਰੀ ਦਿੱਤੀ ਹੈ ਕਿ ਮੁੰਬਈ ਦੀ ਆਰਥਰ ਰੋਡ ਜੇਲ ਦੇ 77 ਕੈਦੀਆਂ ਅਤੇ 26 ਕਰਮਚਾਰੀਆਂ ‘ਚ ਕੋਰੋਨਾ ਦੀ ਪੁਸ਼ਟੀ ਹੋਈ ਹੈ।
ਦੇਸ਼ਮੁੱਖ ਨੇ ਟਵਿੱਟਰ ‘ਤੇ ਇਕ ਵੀਡੀਓ ਸੰਦੇਸ਼ ‘ਚ ਕਿਹਾ, ਆਰਥਰ ਰੋਡ ਜੇਲ ‘ਚ ਲਗਭਗ 2800 ਕੈਦੀ ਹਨ। ਇੱਥੇ ਇਕ ਬੈਰਕ ‘ਚ ਕੋਰੋਨਾ ਇਨਫੈਕਟਡ ਪਾਇਆ ਗਿਆ ਹੈ। ਬੈਰਕ ਦੇ ਸਾਰੇ ਕੈਦੀਆਂ ਅਤੇ ਕਰਮਚਾਰੀਆਂ ਦੀ ਮੈਡੀਕਲ ਜਾਂਚ ਕਰਵਾਈ ਗਈ, ਜਿਸ ‘ਚ ਪਤਾ ਲੱਗਿਆ ਹੈ ਕਿ 77 ਕੈਦੀ ਅਤੇ 26 ਪੁਲਸ ਕਰਮਚਾਰੀਆਂ ਇਨਫੈਕਟਡ ਹਨ। ਉਨ੍ਹਾਂ ਨੇ ਸਾਰੇ 103 ਲੋਕਾਂ ਨੂੰ ਸੈਂਟ ਜਾਰਜ ਹਸਪਤਾਲ ‘ਚ ਆਈਸੋਲੇਟ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਇਸ ਤੋਂ ਪਹਿਲਾ ਦੇਸ਼ਮੁੱਖ ਨੇ ਪਾਲਘਰ ਜ਼ਿਲੇ ‘ਚ ਨਿਊਜ਼ ਏਜੰਸੀ ਨਾਲ ਗੱਲਬਾਤ ਕਰਦਿਆ ਦੱਸਿਆ ਸੀ ਕਿ ਜੇਲ ਦੇ 72 ਕੈਦੀਆਂ ਦੇ ਇਸ ਵਾਇਰਸ ਨਾਲ ਇਨਫੈਕਟਡ ਹੋਣ ਦੀ ਪੁਸ਼ਟੀ ਹੋਈ ਹੈ।
ਦੱਸਣਯੋਗ ਹੈ ਕਿ ਇਸ ਜੇਲ ‘ਚ ਇਸ ਸਮੇਂ ਲਗਭਗ 2800 ਕੈਦੀ ਬੰਦ ਹਨ। ਮਾਹਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਆਰਥਰ ਰੋਡ ਜੇਲ ‘ਚ ਆਮ ਕੈਦੀਆਂ ਦੇ ਨਾਲ ਅੰਡਰਵਰਲਡ ਨਾਲ ਜੁੜੇ ਕਈ ਅਪਰਾਧੀ ਵੀ ਰਹਿੰਦੇ ਸੀ।















