ਕੋਰੋਨਾਵਾਇਰਸ ਦੀ ਚਪੇਟ ‘ਚ ਆਇਆ ਇੰਗਲੈਂਡ ਦਾ ਇਹ ਧਾਕੜ ਖਿਡਾਰੀ, ਰਿਪੋਰਟ ਆਈ ਪਾਜ਼ੀਟਿਵ

ਨਵੀਂ ਦਿੱਲੀ – ਦੁਨੀਆ ਭਰ ਵਿੱਚ ਕਹਿਰ ਮਚਾ ਰਹੇ ਕੋਰੋਨਾਵਾਇਰਸ ਨੇ ਕਈ ਖਿਡਾਰੀਆਂ ਨੂੰ ਵੀ ਆਪਣੀ ਚਪੇਟ ਵਿੱਚ ਲਿਆ ਹੈ। ਕੋਰੋਨਾ ਦੀ ਚਪੇਟ ਵਿੱਚ ਆਉਣ ਵਾਲੇ ਖਿਡਾਰੀਆਂ ਵਿੱਚੋਂ ਸਭ ਤੋਂ ਵੱਧ ਫ਼ੁੱਟਬਾਲਰ ਹਨ। ਉੱਥੇ ਹੀ ਹੁਣ ਕ੍ਰਿਕਟ ਪ੍ਰਸ਼ੰਸਕਾਂ ਲਈ ਇੱਕ ਬੁਰੀ ਖ਼ਬਰ ਆ ਰਹੀ ਹੈ। ਇੰਗਲੈਂਡ ਦੇ ਸਲਾਮੀ ਬੱਲੇਬਾਜ਼ ਐਲੈਕਸ ਹੇਲਜ਼ ਵਿੱਚ ਕੋਰੋਨਾ ਦੇ ਲੱਛਣ ਪਾਏ ਜਾਣ ਤੋਂ ਬਾਅਦ ਹੋਈ ਜਾਂਚ ਵਿੱਚ ਉਹ ਪੌਜ਼ੇਟਿਵ ਪਾਏ ਗਏ ਹਨ। ਇਸ ਤੋਂ ਪਹਿਲਾਂ ਇੰਗਲਿਸ਼ ਖਿਡਾਰੀ ਹੇਲਜ਼ ਵਿੱਚ ਕੋਰੋਨਾ ਦੇ ਲੱਛਣ ਮਿਲਣ ਤੋਂ ਬਾਅਦ ਤੋਂ ਬਾਅਦ ਹੀ ਪਾਕਿਸਤਾਨ ਵਿੱਚ ਕੋਹਰਾਮ ਮਚ ਗਿਆ ਸੀ।
ਹੇਲਜ਼ ਪਾਕਿਸਤਾਨ ਵਿੱਚ ਖੇਡੀ ਜਾ ਰਹੀ PSL (ਪਾਕਿਸਤਾਨ ਸੁਪਰ ਲੀਗ) ਦੇ ਪੰਜਵੇਂ ਸੀਜ਼ਨ ਵਿੱਚ ਖੇਡ ਰਿਹਾ ਸੀ। ਇਸ ਦੌਰਾਨ ਉਸ ਨਾਲ ਪਾਕਿਸਤਾਨ ਸਣੇ ਦੁਨੀਆ ਭਰ ਦੇ ਕਈ ਖਿਡਾਰੀ ਵੀ ਮੌਜੂਦ ਸਨ। ਹੇਲਜ਼ ਵਿੱਚ ਕੋਰੋਨਾ ਦੇ ਲੱਛਣ ਪਾਏ ਜਾਣ ਤੋਂ ਬਾਅਦ ਤੋਂ ਉਸ ਨੂੰ ਸਾਰੇ ਖਿਡਾਰੀਆਂ ਤੋਂ ਵੱਖ ਇੰਗਲੈਂਡ ਭੇਜ ਦਿੱਤਾ ਗਿਆ ਅਤੇ ਉਸ ਦੀ ਜਾਂਚ ਕੀਤੀ ਜਾ ਰਹੀ ਹੈ। ਸੋਸ਼ਲ ਮੀਡੀਆ ‘ਤੇ ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਰਮੀਜ਼ ਰਾਜਾ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਸ ਨੇ ਕਿਹਾ ਕਿ ਐਲੈਕਸ ਹੇਲਜ਼ ਨੂੰ ਸ਼ਾਇਦ ਕੋਰੋਨਾਵਾਇਰਸ ਹੋ ਗਿਆ ਹੈ।