ਛੱਤੀਸਗੜ੍ਹ: ਸੀ.ਆਰ.ਪੀ.ਐੱਫ ਦੇ ਜਵਾਨਾਂ ਨੂੰ ਮਿਲਿਆ 5 ਕਿਲੋ ਦਾ IED

ਕੋਂਡਾਗਾਂਵ—ਛੱਤੀਸਗੜ੍ਹ ‘ਚ ਅੱਜ ਸੀ.ਆਰ.ਪੀ.ਐੱਫ ਦੇ ਜਵਾਨਾਂ ਨੂੰ ਪੰਜ ਕਿਲੋਗ੍ਰਾਮ ਦਾ (ਇੰਪ੍ਰੋਵਾਈਜ਼ ਐਕਸਪਲੋਸਿਵ ਡਿਵਾਈਸ) ਆਈ.ਈ.ਡੀ. ਬੰਬ ਮਿਲਣ ਕਾਰਨ ਹੜਕੰਪ ਮੱਚ ਗਿਆ, ਜਿਸ ਨੂੰ ਮੌਕੇ ‘ਤੇ ਜਵਾਨਾਂ ਨੇ ਸਫਲਤਾਪੂਰਵਕ ਨਕਾਰਾ ਕਰ ਦਿੱਤਾ। ਮਿਲੀ ਜਾਣਕਾਰੀ ਅਨੁਸਾਰ ਅੱਜ ਭਾਵ ਮੰਗਲਵਾਰ ਸਵੇਰਸਾਰ ਕੋਂਡਾਗਾਂਵ ਦੇ ਬਤਰਾਲੀ ਅਤੇ ਬਾਵਨਮਾਰੀ ਪਿੰਡਾਂ ‘ਚ ਸੀ.ਆਰ.ਪੀ.ਐੱਫ ਦੇ ਜਵਾਨਾਂ ਨੂੰ ਆਈ.ਈ.ਡੀ ਦਾ ਪਤਾ ਲੱਗਿਆ। ਇਹ ਵਿਸਫੋਟਕ ਸੁਰੱਖਿਆਬਲਾਂ ਦੇ ਜਵਾਨਾਂ ‘ਤੇ ਹਮਲਾ ਕਰਨ ਲਈ ਲਿਆਂਦਾ ਗਿਆ ਸੀ ਪਰ ਗਸ਼ਤ ‘ਤੇ ਨਿਕਲੇ ਸੀ.ਆਰ.ਪੀ.ਐੱਫ ਦੇ ਜਵਾਨਾਂ ਨੂੰ ਇਹ ਬੰਬ ਮਿਲ ਗਿਆ।