ਸਾਰ੍ਹਾ ਅਲੀ ਖ਼ਾਨ ਨੇ ਕੀਤੀ ਕਰੀਨਾ ਦੀ ਬੋਲਤੀ ਬੰਦ

ਨਵੀਂ ਦਿੱਲੀ – ਬੌਲੀਵੁਡ ਅਦਾਕਾਰ ਸਾਰ੍ਹਾ ਅਲੀ ਖ਼ਾਨ ਅਤੇ ਕਾਰਤਿਕ ਆਰੀਅਨ ਅੱਜਕੱਲ੍ਹ ਆਪਣੀ ਮੋਸਟ ਅਵੇਟਿਡ ਫ਼ਿਲਮ ਲਵ ਆਜਕਲ 2 ਨੂੰ ਲੈ ਕੇ ਕਾਫ਼ੀ ਚਰਚਾ ‘ਚ ਹਨ। ਇਸ ਦਰਮਿਆਨ ਸਾਰ੍ਹਾ ਅਲੀ ਖ਼ਾਨ ਆਪਣੀ ਮਤਰੱਈ ਮਾਂ ਯਾਨੀ ਬੌਲੀਵੁਡ ਅਦਾਕਾਰਾ ਕਰੀਨਾ ਕਪੂਰ ਖ਼ਾਨ ਦੇ ਪ੍ਰਸਿੱਧ ਰੇਡੀਓ ਸ਼ੋਅ ਵੱਟ ਵੁਮੈੱਨ ਵਾਂਟ ‘ਚ ਪਹੁੰਚੀ। ਇਸ ਦੌਰਾਨ ਦੋਹਾਂ ਨੇ ਖੂਬ ਗੱਲਾਂ ਕੀਤੀਆਂ।
ਕਰੀਨਾ ਨੇ ਸਾਰ੍ਹਾ ਤੋਂ ਪੁੱਛਿਆ ਕੀ ਉਸ ਨੇ ਕਦੇ ਨਾਈਟ ਮੈਸੇਜਿਜ਼ ਭੇਜੇ ਹਨ? ਸਾਰ੍ਹਾ ਨੇ ਇਸ ਸਵਾਲ ਦੇ ਜਵਾਬ ‘ਚ ਸ਼ਰਮਾਉਂਦੇ ਹੋਏ ਹਾਮੀ ਭਰੀ। ਇਸ ਦੇ ਨਾਲ ਹੀ ਕਰੀਨਾ ਨੇ ਸਾਰ੍ਹਾ ਤੋਂ ਪੁੱਛਿਆ ਕਿ ਜਦ ਉਹ ਡੇਟ ਕਰਦੀ ਹੈ ਤਾਂ ਪਾਰਟਨਰ ‘ਚ ਕੀ ਕਵਾਲਿਟੀਜ਼ ਦੇਖਦੀ ਹੈ? ਨਾਲ ਹੀ ਕਰੀਨਾ ਨੇ ਪੁੱਛਿਆ ਕਿ ਜੇਕਰ ਉਹ ਕਿਸੇ ਨਾਲ ਰਿਲੇਸ਼ਨਸ਼ਿਪ ‘ਚ ਹੈ ਤਾਂ ਉਹ ਕਿਹੜੀ ਚੀਜ਼ ‘ਤੇ ਸਮਝੌਤਾ ਨਹੀਂ ਕਰੇਗੀ?
ਇਸ ‘ਤੇ ਸਾਰ੍ਹਾ ਨੇ ਕਿਹਾ ਕਿ ਉਸ ਦਾ ਕਰੀਅਰ। ਕਰੀਨਾ ਨੇ ਇਸ ਤੋਂ ਇਲਾਵਾ ਸਾਰ੍ਹਾ ਨੂੰ ਇਹ ਵੀ ਪੁੱਛਿਆ ਕਿ ਕੀ ਉਹ ਕਦੇ ਵੰਨ ਨਾਈਟ ਸਟੈਂਡ ‘ਚ ਸ਼ਾਮਿਲ ਰਹੀ ਹੈ? ਇਸ ਦਾ ਜਵਾਬ ਦਿੰਦਿਆ ਸਾਰ੍ਹਾ ਨੇ ਕਿਹਾ ਕਿ ਅਜਿਹਾ ਕਦੇ ਵੀ ਨਹੀਂ ਹੋਇਆ। ਸਾਰ੍ਹਾ ਨੇ ਇਹ ਵੀ ਕਿਹਾ ਕਿ ਉਸ ਨੇ ਆਪਣੇ ਰਿਲੇਸ਼ਨਸ਼ਿਪਸ ‘ਚ ਕਦੇ ਵੀ ਚੀਟ ਨਹੀਂ ਕੀਤਾ ਅਤੇ ਉਹ ਨਾ ਹੀ ਆਪਣੇ ਪਾਰਟਨਰ ਦਾ ਫ਼ੋਨ ਚੈੱਕ ਕਰਦੀ ਹੈ। ਇਸ ਸ਼ੋਅ ਦੀ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ।
ਦੱਸ ਦਈਏ ਕਿ ਕੁਝ ਦਿਨ ਪਹਿਲਾਂ ਹੀ ਸਾਰ੍ਹਾ ਅਲੀ ਖ਼ਾਨ ਅਤੇ ਕਾਰਤਿਕ ਆਰੀਅਨ ਸਟਾਰਰ ਫ਼ਿਲਮ ਲਵ ਆਜ ਕਲ 2 ਦਾ ਟਰੇਲਰ ਰਿਲੀਜ਼ ਹੋ ਚੁੱਕਿਆ ਹੈ ਜਿਸ ‘ਚ ਦੋਵਾਂ ਦੀ ਕਾਫ਼ੀ ਖ਼ੂਬਸੂਰਤ ਕੈਮਿਸਟਰੀ ਦੇਖਣ ਨੂੰ ਮਿਲੀ। ਇਸ ਫ਼ਿਲਮ ‘ਚ ਦੋਹਾਂ ਦੇ ਕਿਸਿੰਗ ਅਤੇ ਇੰਟੀਮੇਟ ਸੀਨਜ਼ ਵੀ ਦੇਖਣ ਨੂੰ ਮਿਲਣਗੇ। ਲਵ ਅੱਜ ਕਲ 2 ‘ਚ ਕਾਰਤਿਕ ਵੀਰ ਦਾ ਕਿਰਦਾਰ ਨਿਭਾ ਰਿਹਾ ਹੈ, ਉਥੇ ਹੀ ਸਾਰ੍ਹਾ ਜੋਅ ਦਾ ਕਿਰਦਾਰ ਨਿਭਾ ਰਹੀ ਹੈ। ਇਸ ਫ਼ਿਲਮ ਦੀ ਕਹਾਣੀ 1990 ਤੋਂ 2020 ਤਕ ਦੀ ਕਹਾਣੀ ਹੈ। ਇਸ ਫ਼ਿਲਮ ਦਾ ਡਾਇਰੈਕਸ਼ਨ ਇਮਤਿਆਜ਼ ਅਲੀ ਨੇ ਕੀਤਾ ਹੈ।

ਦੱਸਣਯੋਗ ਹੈ ਕਿ ਇਹ ਫ਼ਿਲਮ ਸਾਲ 2009 ‘ਚ ਆਈ ਫ਼ਿਲਮ ਲਵ ਆਜ ਕਲ ਦਾ ਸੀਕੁਅਲ ਹੈ, ਜਿਸ ‘ਚ ਸੈਫ਼ ਅਲੀ ਖ਼ਾਨ ਲੀਡ ਕਿਰਦਾਰ ‘ਚ ਨਜ਼ਰ ਆਇਆ ਸੀ। ਇਸ ਫ਼ਿਲਮ ‘ਚ ਦੀਪਿਕਾ ਪਾਦੂਕੋਣ, ਸੈਫ਼ ਨਾਲ ਨਜ਼ਰ ਆਈ ਸੀ। ਉਸ ਫ਼ਿਲਮ ਦੀ ਰਿਲੀਜ਼ ਨੂੰ 10 ਸਾਲ ਹੋਣ ਵਾਲੇ ਹਨ ਅਤੇ ਪਾਪਾ ਸੈਫ਼ ਤੋਂ ਬਾਅਦ ਇਸ ਫ਼ਿਲਮ ਦੀ ਲੀਡ ‘ਚ ਬੇਟੀ ਸਾਰ੍ਹਾ ਨਜ਼ਰ ਆਉਣ ਵਾਲੀ ਹੈ।