ਪੂਨਮ ਪਾਂਡੇ ਨੇ ਕਰਵਾਇਆ ਸ਼ਿਲਪਾ ਸ਼ੈੱਟੀ ਦੇ ਪਤੀ ‘ਤੇ ਕੇਸ

ਮੁੰਬਈ – ਪੁਲੀਸ ਵਲੋਂ ਬੌਲੀਵੁਡ ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਖ਼ਿਲਾਫ਼ FRI ਲਿਖਣ ਤੋਂ ਇਨਕਾਰ ਕੀਤੇ ਜਾਣ ਤੋਂ ਬਾਅਦ ਅਦਾਕਾਰਾ ਪੂਨਮ ਪਾਂਡੇ ਨੇ ਬੰਬੇ ਹਾਈਕੋਰਟ ਦਾ ਰੁਖ਼ ਕਰਨ ਦਾ ਫ਼ੈਸਲਾ ਕੀਤਾ। ਇਹ ਸਾਰਾ ਮਾਮਲਾ ਪੂਨਮ ਪਾਂਡੇ ਵਲੋਂ ਨਾਲ 2019 ‘ਚ ਸਾਈਨ ਕੀਤੇ ਗਏ ਇੱਕ ਕੌਨਟਰੈਕਟ ਨਾਲ ਸ਼ੁਰੂ ਹੋਇਆ ਸੀ। ਇਹ ਕੰਪਨੀ ਇੱਕ ਐਪ ਬਣਾਉਣ ਵਾਲੀ ਸੀ ਜਿਸ ਤੋਂ ਹੋਣ ਵਾਲੇ ਮੁਨਾਫ਼ੇ ਦਾ ਇੱਕ ਤੈਅ ਹਿੱਸਾ ਪੂਨਮ ਪਾਂਡੇ ਨੂੰ ਮਿਲਣਾ ਸੀ।
ਪੂਨਮ ਮੁਤਾਬਿਕ, ਉਸ ਨੇ ਇਹ ਇਕਰਾਰਨਾਮਾ ਓਦੋਂ ਰੱਦ ਕਰ ਦਿੱਤਾ ਜਦੋਂ ਉਸ ਨੂੰ ਪਤਾ ਲੱਗਾ ਕਿ ਮੁਨਾਫ਼ੇ ਦੀ ਸ਼ੇਅਰਿੰਗ ਨੂੰ ਲੈ ਕੇ ਫ਼ਰਕ ਕੀਤਾ ਗਿਆ ਹੈ। ਇਸ ਸਮਝੌਤੇ ਤੋਂ ਬਾਹਰ ਆਉਂਦੇ ਹੀ ਉਸ ਨੂੰ ਉਸ ਦੇ ਪ੍ਰਾਈਵੇਟ ਨੰਬਰ ‘ਤੇ ਫ਼ੋਨ ਆਉਣੇ ਸ਼ੁਰੂ ਹੋ ਗਏ ਜਿਸ ‘ਚ ਉਸ ਨੂੰ ਵੱਖ-ਵੱਖ ਤਰ੍ਹਾਂ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਸਨ। ਪੂਨਮ ਪਾਂਡੇ ਨੇ ਦੱਸਿਆ ਕਿ ਉਸ ਨੇ ਇਸ ਦੀ ਸ਼ਿਕਾਇਤ ਪੁਲੀਸ ‘ਚ ਕੀਤੀ, ਪਰ ਉਨ੍ਹਾਂ ਨੇ ਰਾਜ ਕੁੰਦਰਾ ਖ਼ਿਲਾਫ਼ ਕੇਸ ਦਰਜ ਕਰਨ ਤੋਂ ਇਨਕਾਰ ਕਰ ਦਿੱਤਾ।
ਦੇਸ਼ ਛੱਡਣ ਤੋਂ ਬਾਅਦ ਵੀ ਨਹੀਂ ਬਦਲੀਆਂ ਚੀਜ਼ਾਂ
ਇਸ ਤੋਂ ਬਾਅਦ ਉਨ੍ਹਾਂ ਨੇ ਕੋਰਟ ਜਾਣ ਦਾ ਫ਼ੈਸਲਾ ਕੀਤਾ। ਖ਼ਬਰਾਂ ਮੁਤਾਬਿਕ, ਪੂਨਮ ਤਿੰਨ ਮਹੀਨਿਆਂ ਲਈ ਦੇਸ਼ ਤੋਂ ਇਹ ਸੋਚ ਕੇ ਬਾਹਰ ਗਈ ਸੀ ਕਿ ਚੀਜ਼ਾਂ ਉਸ ਤੋਂ ਬਾਅਦ ਸਹੀ ਹੋ ਜਾਣਗੀਆਂ ਅਤੇ ਹਾਲਾਤ ਵੀ ਬਦਲ ਜਾਣਗੇ। ਉਸ ਨੇ ਆਪਣਾ ਨੰਬਰ ਬਦਲ ਕੇ ਵੀ ਦੇਖਿਆ, ਪਰ ਚੀਜ਼ਾਂ ਨਹੀਂ ਬਦਲੀਆਂ। ਦੱਸ ਦਈਏ ਕਿ ਪੂਨਮ ਨਸ਼ਾ, ਦਾ ਜਰਨੀ ਔਫ਼ ਕਰਮਾ ‘ਤੇ ਆ ਗਿਆ ਹੀਰੋ ਵਰਗੀਆਂ ਫ਼ਿਲਮਾਂ ‘ਚ ਨਜ਼ਰ ਆ ਚੁੱਕੀ ਹੈ।