ਮੁੰਬਈ – ਫ਼ਿਲਮ ਇੰਡਸਟਰੀ ਛੱਡਣ ਦਾ ਐਲਾਨ ਕਰ ਚੁੱਕੀ ਅਦਾਕਾਰਾ ਜ਼ਾਇਰਾ ਵਸੀਮ ਸੱਤ ਮਹੀਨੇ ਬਾਅਦ ਇੱਕ ਵਾਰ ਫ਼ਿਰ ਸੁਰਖ਼ੀਆਂ ‘ਚ ਆ ਗਈ ਹੈ। ਜ਼ਾਇਰਾ ਨੇ ਇਨਸਟਾਗ੍ਰੈਮ ‘ਤੇ ਇੱਕ ਵਾਰ ਫ਼ਿਰ ਵੱਡੀ ਪੋਸਟ ਸ਼ੇਅਰ ਕੀਤੀ ਹੈ। ਇਸ ਪੋਸਟ ‘ਚ ਉਸ ਨੇ ਆਮ ਕਸ਼ਮੀਰ ਦੇ ਹਾਲਾਤ ਦਾ ਜ਼ਿਕਰ ਕੀਤਾ ਹੈ। ਜ਼ਾਇਰਾ ਨੇ ਲਿਖਿਆ, ”ਕਸ਼ਮੀਰ ਲਗਾਤਾਰ ਪਰੇਸ਼ਾਨ ਹੋ ਰਿਹਾ ਹੈ। ਅਸੀਂ ਉਮੀਦ ਤੇ ਨਿਰਾਸ਼ਾ ਵਿਚਕਾਰ ਲਟਕ ਰਹੇ ਹਾਂ। ਅਸੀਂ ਅਜਿਹੀ ਦੁਨੀਆਂ ‘ਚ ਹਾਂ ਜਿਥੇ ਸਾਡੀਆਂ ਇੱਛਾਵਾਂ ਅਤੇ ਜ਼ਿੰਦਗੀਆਂ ਕਿਸੇ ਹੋਰ ਦੇ ਨਿਯੰਤਰਣ ‘ਚ ਹੈ। ਨਿਰਾਸ਼ਾ ਤੇ ਦੁੱਖ ਦੇ ਸਥਾਨ ‘ਤੇ ਸ਼ਾਂਤੀ ਦਾ ਇੱਕ ਝੂਠ ਫ਼ੈਲਾਇਆ ਜਾ ਰਿਹਾ ਹੈ। ਕਸ਼ਮੀਰੀਆਂ ਦੀ ਆਜ਼ਾਦੀ ‘ਤੇ ਕੋਈ ਵੀ ਪਾਬੰਦੀ ਲਾ ਸਕਦਾ ਹੈ। ਅਜਿਹੇ ਹਾਲਾਤ ‘ਚ ਕਿਉਂ ਰੱਖਿਆ ਜਾ ਰਿਹਾ ਹੈ ਜਿਥੇ ਸਾਡੇ ‘ਤੇ ਪਾਬੰਦੀਆਂ ਹਨ?”
ਉਸ ਨੇ ਪੁੱਛਿਆ, ”ਸਾਡੀ ਆਵਾਜ਼ ਨੂੰ ਦਬਾ ਦੇਣਾ ਇੰਨਾ ਸੋਖਾ ਕਿਉਂ ਹੈ? ਸਾਡੀ ਸਮੀਕਰਨ ਦੀ ਸਵਤੰਤਰਤਾ ‘ਤੇ ਪਾਬੰਗੀ ਲਾਉਣਾ ਕਿਉਂ ਇੰਨਾ ਆਸਾਨ ਹੈ? ਸਾਨੂੰ ਆਪਣੀ ਗੱਲ ਕਹਿਣ ਅਤੇ ਵਿਚਾਰ ਰੱਖਣ ਦੀ ਆਜ਼ਾਦੀ ਕਿਉਂ ਨਹੀਂ? ਸਾਡੇ ਵਿਚਾਰਾਂ ਨੂੰ ਸੁਣੇ ਬਿਨਾਂ ਹੀ ਉਸ ਨੂੰ ਬੁਰੀ ਤਰ੍ਹਾਂ ਖ਼ਾਰਿਜ ਕੀਤਾ ਜਾ ਰਿਹਾ ਹੈ। ਅਸੀਂ ਬਿਨਾਂ ਕਿਸੇ ਡਰ ਅਤੇ ਚਿੰਤਾ ਦੇ ਆਮ ਲੋਕਾਂ ਵਾਂਗ ਕਿਉਂ ਨਹੀਂ ਜੀ ਸਕਦੇ?” ਇਸ ਤੋਂ ਇਲਾਵਾ ਜ਼ਾਇਰਾ ਨੇ ਦੱਸਿਆ ਕਿ ਕਿਵੇਂ ਕਸ਼ਮੀਰੀ ਪੰਡਿਤਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਸ ਨੇ ਲਿਖਿਆ, ”ਕਿਉਂ ਕਿਸੇ ਵੀ ਕਸ਼ਮੀਰੀ ਦੀ ਜ਼ਿੰਦਗੀ ਉਮਰ ਭਰ ਮੁਸ਼ਕਿਲਾਂ, ਪਾਬੰਦੀਆਂ ਅਤੇ ਪਰੇਸ਼ਾਨੀਆਂ ‘ਚੋਂ ਗੁਜਰਦੀ ਹੈ, ਇਸ ਨੂੰ ਇੰਨਾ ਆਮ ਕਿਉਂ ਬਣਾ ਦਿੱਤਾ ਗਿਆ ਹੈ? ਅਜਿਹੀਆਂ ਹਜ਼ਾਰਾਂ ਅਟਕਲਾਂ ‘ਤੇ ਵਿਰਾਮ ਦੀ ਥੋੜ੍ਹੀ ਜਿਹੀ ਵੀ ਕੋਸ਼ਿਸ਼ ਨਹੀਂ ਕਰਦੀ?”
ਦੱਸ ਦਈਏ ਕਿ 10 ਦਸੰਬਰ ਨੂੰ ਕਸ਼ਮੀਰ ਤੋਂ ਧਾਰਾ 370 ਨੂੰ ਹਟਾ ਲਈ ਗਈ ਸੀ। ਓਦੋਂ ਤੋਂ ਕਸ਼ਮੀਰ ‘ਚ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਾਈਆਂ ਗਈਆਂ। ਜ਼ਾਇਰਾ ਵਸੀਮ ਨੇ ਬੌਲੀਵੁਡ ਤੋਂ ਨਾਤਾ ਤੋੜਨ ਤੋਂ ਪਹਿਲਾਂ ਆਮਿਰ ਖ਼ਾਨ ਨਾਲ ਦੰਗਲ, ਦਾ ਸੀਕ੍ਰੇਟ ਸੁਪਰ ਸਟਾਰ ‘ਚ ਕੰਮ ਕੀਤਾ ਸੀ। ਉਥੇ ਹੀ ਜਦੋਂ ਉਹ ਬੌਲੀਵੁੱਡ ਤੋਂ ਦੂਰ ਹੋ ਰਹੀ ਸੀ ਤਾਂ ਪ੍ਰਿਯੰਕਾ ਚੋਪੜਾ ਅਤੇ ਫ਼ਰਹਾਨ ਅਖ਼ਤਰ ਨਾਲ ਉਸ ਦੀ ਫ਼ਿਲਮ ਦਾ ਸਕਾਈ ਇਜ਼ ਪਿੰਕ ਆਉਣ ਵਾਲੀ ਸੀ ਜਿਸ ‘ਚ ਜ਼ਾਇਰਾ ਨੇ ਇੱਕ ਮੋਟੀਵੇਸ਼ਨਲ ਸਪੀਕਰ ਆਇਸ਼ਾ ਚੌਧਰੀ ਦਾ ਕਿਰਦਾਰ ਨਿਭਾਇਆ ਸੀ।











