ਬੌਲੀਵੁਡ ਅਦਾਕਾਰਾ ਤਾਪਸੀ ਪਨੂੰ ਦੀ ਆਉਣ ਵਾਲੀ ਫ਼ਿਲਮ ਥੱਪੜ ਦੀ ਪਹਿਲੀ ਲੁੱਕ ਰਿਲੀਜ਼ ਹੋ ਗਈ ਹੈ। ਡਾਈਰੈਕਟਰ ਅਨੁਭਵ ਸਿਨਹਾ ਦੀ ਆਉਣ ਵਾਲੀ ਫ਼ਿਲਮ ਥੱਪੜ ਦਾ ਲੁੱਕ ਵੱਖਰਾ ਅਤੇ ਬੇਹੱਦ ਖ਼ਾਸ ਹੈ। ਇਸ ਲੁੱਕ ਨੂੰ ਜਾਰੀ ਕਰਦਿਆਂ ਤਾਪਸੀ ਨੇ ਵੀ ਸਵਾਲ ਪੁੱਛੇ ਹਨ। ਉਸ ਨੇ ਲਿਖਿਆ, ”ਕੀ ਇਹ ਸਿਰਫ਼ ਇੰਨੀ ਜਿਹੀ ਚੀਜ਼ ਹੈ? ਕੀ ਇਹ ਪਿਆਰ ‘ਚ ਇਹ ਵੀ ਜਾਇਜ਼ ਹੈ?” ਇਸ ਪੋਸਟਰ ‘ਚ ਤਾਪਸੀ ਬੇਹੱਦ ਦਰਦ ‘ਚ ਨਜ਼ਰ ਆ ਰਹੀ ਹੈ। ਪੋਸਟਰ ਨੂੰ ਦੇਖ ਕੇ ਲੱਗਦਾ ਹੈ ਜਿਵੇਂ ਕਿਸੇ ਨੇ ਉਸ ਦੇ ਮੂੰਹ ‘ਤੇ ਜ਼ੋਰਦਾਰ ਥੱਪੜ ਮਾਰਿਆ ਹੋਵੇ। ਫ਼ਿਲਮ ਦੇ ਪਲੌਟ ਬਾਰੇ ਜ਼ਿਆਦਾ ਜਾਣਕਾਰੀ ਸਾਹਮਣੇ ਨਹੀਂ ਆਈ, ਪਰ ਇਸ ਦੇ ਪਹਿਲੇ ਲੁੱਕ ਨੂੰ ਦੇਖਣ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਘਰੇਲੂ ਹਿੰਸਾ ਵਰਗੇ ਗੰਭੀਰ ਮੁੱਦੇ ਨਾਲ ਜੁੜੀ ਹੋਈ ਫ਼ਿਲਮ ਹੈ। ਫ਼ਿਲਮ ਦਾ ਟਰੇਲਰ ਬੀਤੀ 31 ਜਨਵਰੀ ਨੂੰ ਰਿਲੀਜ਼ ਕੀਤਾ ਗਿਆ।
ਥੱਪੜ ‘ਚ ਤਾਪਸੀ ਪਨੂੰ, ਰਤਨ ਪਾਠਕ ਸ਼ਾਹ, ਮਾਨਵ ਕੌਲ, ਦੀਆ ਮਿਰਜ਼ਾ, ਤਨਵੀ ਆਜ਼ਮੀ ਅਤੇ ਰਾਮ ਕਪੂਰ ਜਿਹੇ ਸਟਾਰਜ਼ ਨਜ਼ਰ ਆਉਣਗੇ। ਤਾਪਸੀ ਪਨੂੰ ਦੀ ਥੱਪੜ 28 ਫ਼ਰਵਰੀ 2020 ਨੂੰ ਰਿਲੀਜ਼ ਹੋਣ ਲਈ ਤਿਆਰ ਹੈ। ਇਸ ਦੇ ਨਾਲ ਹੀ ਤਾਪਸੀ ਦੀ ਦੂਜੀ ਫ਼ਿਲਮ ਸ਼ਾਬਾਸ਼ ਮਿੱਟੂ ਦਾ ਲੁੱਕ ਵੀ ਰਿਲੀਜ਼ ਹੋਇਆ ਹੈ ਜੋ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਮਿਤਾਲੀ ਰਾਜ ਦੀ ਜ਼ਿੰਦਗੀ ‘ਤੇ ਬਣਾਈ ਜਾ ਰਹੀ ਹੈ ਅਤੇ ਇਸ ‘ਚ ਤਾਪਸੀ ਨੇ ਮਿਤਾਲੀ ਦਾ ਰੋਲ ਪਲੇਅ ਕੀਤਾ ਹੈ।











