ਫ਼ਿਲਮ ਮੈਦਾਨ ‘ਚ ਚਿੱਕੜ ‘ਚ ਖੇਡੇਗਾ ਅਜੇ ਦੇਵਗਨ

ਬੌਲੀਵੁਡ ਐਕਟਰ ਅਜੇ ਦੇਵਗਨ ਦੀ ਅਗਲੀ ਫ਼ਿਲਮ ਮੈਦਾਨ ਦੇ ਦੋ ਹੋਰ ਨਵੇਂ ਪੋਸਟਰ ਸਾਹਮਣੇ ਆਏ ਹਨ, ਜਿਨ੍ਹਾਂ ‘ਚ ਅਜੇ ਦਾ ਲੁੱਕ ਕਾਫ਼ੀ ਅਲੱਗ ਨਜ਼ਰ ਆ ਰਿਹਾ ਹੈ। ਇਸ ਤੋਂ ਪਹਿਲਾਂ ਅਜੇ ਦੇਵਗਨ ਨੇ ਇਸ ਦਾ ਇੱਕ ਪੋਸਟਰ ਫ਼ੈਨਜ਼ ਨਾਲ ਸ਼ੇਅਰ ਕੀਤਾ ਜਿਸ ‘ਚ ਅਜੇ ਦੇ ਥੱਲੇ ਪੂਰੀ ਫ਼ੁੱਟਬਾਲ ਟੀਮ ਖੜ੍ਹੀ ਨਜ਼ਰ ਆ ਰਹੀ ਹੈ। ਇਸ ਨੂੰ ਸ਼ੇਅਰ ਕਰਦਿਆਂ ਉਸ ਨੇ ਲਿਖਿਆ, ”ਇਹ ਕਹਾਣੀ ਹੈ ਇੰਡੀਆ ਫ਼ੁੱਟਬਾਲ ਦੇ ਗੋਲਡਨ ਫ਼ੇਜ਼ ਦੀ ਅਤੇ ਉਸ ਦੇ ਸਭ ਤੋਂ ਸਕਸੈੱਸਫ਼ੁੱਲ ਅਤੇ ਵੱਡੇ ਕੋਚ ਦੀ।” ਅਜੇ ਨੇ ਇੱਕ ਹੋਰ ਪੋਸਟਰ ਸ਼ੇਅਰ ਕਰਦਿਆਂ ਲਿਖਿਆ, ”ਬਦਲਾਅ ਲਿਆਉਣ ਲਈ ਇਕੱਲਾ ਵੀ ਕਾਫ਼ੀ ਹੈ।”

ਦੱਸ ਦਈਏ ਕਿ ਅਜੇ ਦੇਵਗਨ ਦੀ ਫ਼ਿਲਮ ਮੈਦਾਨ 27 ਨਵੰਬਰ 2020 ਨੂੰ ਸਿਨੇਮਾਘਰਾਂ ‘ਚ ਆਵੇਗੀ। ਭਾਰਤੀ ਫ਼ੁੱਟਬਾਲ ਦੇ ਗੋਲਡਨ ਯੁੱਗ ਦੀ ਕਹਾਣੀ ‘ਤੇ ਆਧਾਰਿਤ ਇਹ ਫ਼ਿਲਮ ਦਾ ਨਿਰਦੇਸ਼ਨ ਵਧਾਈ ਹੋ ਦੇ ਨਿਰਦੇਸ਼ਕ ਅਮਿਤ ਰਵੀਂਦਰਨਾਥ ਸ਼ਰਮਾ ਕਰ ਰਹੇ ਹਨ।